ਸ੍ਰੀ ਮੁਕਤਸਰ ਸਾਹਿਬ, 24 ਅਕਤੂਬਰ (BTTNEWS)- ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ “ਖੇਡਾਂ ਵਤਨ ਪੰਜਾਬ ਦੀਆਂ” ਦਾ ਆਯੋਜਨ ਕੀਤਾ ਗਿਆ ਸੀ। ਇਹਨਾਂ ਖੇਡਾਂ ਦੌਰਾਨ ਵਿਦਿਆਰਥੀਆਂ ਸਮੇਤ ਹਰ ਉਮਰ ਦੇ ਵਿਅਕਤੀਆਂ ਨੇ ਵੱਖ-ਵੱਖ ਕਿਸਮ ਦੇ ਮੁਕਾਬਲਿਆਂ ਵਿਚ ਭਾਗ ਲਿਆ ਸੀ।
ਪੰਜਾਬ ਸਰਕਾਰ ਦੇ ਇਸ ਵਧੀਆ ਉਪਰਾਲੇ ਨਾਲ ਸਮੁੱਚੇ ਰਾਜ ਵਾਸੀਆਂ ਵਿਚ ਜੋਸ਼ ਦੀ ਨਵੀਂ ਲਹਿਰ ਪੈਦਾ ਹੋ ਗਈ ਸੀ, ਜਿਸ ਦੀ ਹਰ ਪਾਸਿਓਂ ਸ਼ਲਾਘਾ ਕੀਤੀ ਜਾ ਰਹੀ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੀ ਸਹਿਯੋਗੀ ਤੇ ਵਾਰਡ ਨੰ: ਪੰਜ (ਚੱਕ ਬੀੜ ਸਰਕਾਰ) ਦੀ ਦੋਹਤੀ ਪ੍ਰੋ. ਨੇਹਾ ਖਾਨ ਨੇ ਵੀ ਇਹਨਾਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰੋ. ਨੇਹਾ ਕਾਨ ਨੇ ਲੜਕੀਆਂ ਦੇ ਵੇਟ ਲਿਫਟਿੰਗ ਮੁਕਾਬਲੇ ਵਿਚ ਭਾਗ ਲਿਆ। ਪ੍ਰੋ. ਨੇਹਾ ਖਾਨ ਨੇ 21-30 ਸਾਲਾ ਉਮਰ ਗਰੁੱਪ ਦੇ 84 ਕਿਲੋਗ੍ਰਾਮ ਵਰਗ ਵਿਚ ਭਾਗ ਲਿਆ ਅਤੇ 295 ਕਿਲੋਗ੍ਰਾਮ ਭਾਰ ਚੁੱਕ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਿਸ਼ਨ ਮੁਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਸਮੇਤ ਕੌਂਸਲਰ ਇੰਦਰਜੀਤ ਕੌਰ ਜੱਗਾ ਨੇ ਪ੍ਰੋ. ਨੇਹਾ ਖਾਨ ਨੂੰ ਉਹਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ ਹੈ। ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਖੇਡਾਂ ਜਿੱਥੇ ਸਰੀਰਕ ਵਿਕਾਸ ਕਰਦੀਆਂ ਹਨ ਓਥੇ ਬੋਧਿਕ ਵਿਕਾਸ ਵਿਚ ਵੀ ਬੇਮਿਸਾਲ ਵਾਧਾ ਕਰਦੀਆਂ ਹਨ। ਜਿਕਰਯੋਗ ਹੈ ਕਿ ਪ੍ਰੋ. ਨੇਹਾ ਖਾਨ ਨੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਵੇਟ ਲਿਫਟਿੰਗ ਅਤੇ ਕ੍ਰਿਕਟ ਵਿਚ ਆਪਣੇ ਦੇਸ਼ ਦਾ ਨਾਅਂ ਰੋਸ਼ਨ ਕੀਤਾ ਹੈ।