ਵਿਕਾਸ ਮਿਸ਼ਨ ਨੇ ਨਵ ਨਿਯੁਕਤ ਨਾਇਬ ਤਹਿਸੀਲਦਾਰ ਪ੍ਰਿਆ ਨੂੰ ਸਨਮਾਨਿਤ ਕੀਤਾ

BTTNEWS
0

 ਸ੍ਰੀ ਮੁਕਤਸਰ ਸਾਹਿਬ, 03 ਨਵੰਬਰ (BTTNEWS)- ਸਥਾਨਕ ਮਲੋਟ-ਬਠਿੰਡਾ ਬਾਈਪਾਸ ਰੋਡ ਨਿਵਾਸੀ ਪ੍ਰਿਆ ਰਾਣੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਵਕਾਰੀ ਪ੍ਰੀਖਿਆ ਪਾਸ ਕਰਕੇ ਨਾਇਬ ਤਹਿਸੀਲਦਾਰ ਦੇ ਅਹੁਦੇ ਲਈ ਚੁਣੀ ਗਈ ਹੈ। 

ਵਿਕਾਸ ਮਿਸ਼ਨ ਨੇ ਨਵ ਨਿਯੁਕਤ ਨਾਇਬ ਤਹਿਸੀਲਦਾਰ ਪ੍ਰਿਆ ਨੂੰ ਸਨਮਾਨਿਤ ਕੀਤਾ

ਪ੍ਰਿਆ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਹੋਰ ਸੁਹਿਰਦ ਸੱਜਣਾ ਮਿੱਤਰਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਦੇ ਉੱਚ ਪੱਧਰੀ ਵਫ਼ਦ ਨੇ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਪ੍ਰਿਆ ਦੇ ਪਰਿਵਾਰ ਨਾਲ ਮਿਲ ਕੇ ਖੁਸ਼ੀ ਸਾਂਝੀ ਕੀਤੀ। ਵਫ਼ਦ ਵਿਚ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਮੁੱਖ ਸਲਾਹਕਾਰ ਜਗਦੀਸ਼ ਚੰਦਰ ਧਵਾਲ, ਉਪ ਪ੍ਰਧਾਨ ਡਾ. ਸੁਰਿੰਦਰ ਗਿਰਧਰ, ਓ.ਪੀ. ਖਿੱਚੀ, ਬਰਨੇਕ ਸਿੰਘ ਦਿਓਲ ਤੇ ਨਰਿੰਦਰ ਕਾਕਾ ਫੋਟੋ ਗ੍ਰਾਫਰ ਆਦਿ ਸ਼ਾਮਲ ਸਨ। ਪ੍ਰਿਆ ਦੇ ਪਿਤਾ ਦਿਆਲ ਚੰਦ ਸੇਵਾ ਮੁਕਤ ਜੇ.ਈ. ਮਾਤਾ ਕਮਲੇਸ਼ ਰਾਣੀ, ਭਰਾ ਬਲਵੰਤ ਰਾਏ ਅਤੇ ਭਰਜਾਈ ਕਾਂਤਾ ਨੇ ਸਮੂਹ ਮਿਸ਼ਨ ਮੈਂਬਰਾਂ ਦਾ ਸਵਾਗਤ ਕੀਤਾ। ਦਿਆਲ ਚੰਦ ਦੇ ਨੇੜਲੇ ਦੋਸਤ ਮਿੱਤਰ ਦਵਿੰਦਰ ਸਿੰਘ ਚਹਿਲ, ਅਮਨਦੀਪ ਸਿੰਘ ਚਹਿਲ, ਸਨਬੀਰ ਸਿੰਘ ਬਰਾੜ ਅਤੇ ਰਾਧਾ ਸੁਆਮੀ ਪਟਵਾਰੀ ਵੀ ਉਚੇਚੇ ਤੌਰ ’ਤੇ ਮੌਜੂਦ ਸਨ। ਸਮੂਹ ਮਿਸ਼ਨ ਮੈਂਬਰਾਂ ਨੇ ਪ੍ਰਿਆ ਰਾਣੀ ਨੂੰ ਉਹਨਾਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਹਾਰਦਿਕ ਵਧਾਈ ਦਿਤੀ ਅਤੇ ਹਾਰ ਪਾ ਕੇ ਉਜਲੇ ਭਵਿੱਖ ਦਾ ਕਾਮਨਾ ਕੀਤੀ। ਪ੍ਰਧਾਨ ਸਮੇਤ ਸਮੂਹ ਬੁਲਾਰਿਆਂ ਨੇ ਕਿਹਾ ਕਿ ਸਮਾਜ ਦਾ ਨਾਮ ਚਮਕਾਉਣ ਵਾਲੇ ਵਿਅਕਤੀ ਸਮੁੱਚੇ ਸਮਾਜ ਦਾ ਮਾਣ ਹੁੰਦੇ ਹਨ। ਪ੍ਰਧਾਨ ਢੋਸੀਵਾਲ ਵੱਲੋਂ ਸਮੁੱਚੇ ਮਿਸ਼ਨ ਵੱਲੋਂ ਪ੍ਰਿਆ ਰਾਣੀ ਨੂੰ ਸ਼ਾਨਦਾਰ ਮੋਮੈਂਟੋ ਭੇਂਟ ਕੀਤਾ ਗਿਆ। ਇਸ ਮੌਕੇ ਪ੍ਰਿਆ ਨੇ ਕਿਹਾ ਕਿ ਉਹ ਭਵਿੱਖ ਵਿਚ ਆਪਣੀ ਡਿਊਟੀ ਨੂੰ ਪੂਰੀ ਨੇਕਨੀਤੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।  

Post a Comment

0Comments

Post a Comment (0)