ਅਪਣੇ ਨਾਲ ਹੋਰ ਔਰਤਾਂ ਨੂੰ ਜੋੜੋ ਤਾਂ ਜੋ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਸਕੇ: ਹਰਗੋਬਿੰਦ ਕੌਰ

BTTNEWS
0

 ਮਾਨਸਾ , 28 ਨਵੰਬਰ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਪਿੰਡ ਬੱਛੋਆਣਾ ਵਿਖੇ ਭਰਵੀਂ ਮੀਟਿੰਗ ਚਰਨਜੀਤ ਕੌਰ ਦੀ ਅਗਵਾਈ ਹੇਠ ਕੀਤੀ ਗਈ ਜਿਸ ਦੌਰਾਨ ਚਾਰ ਪਿੰਡਾਂ ਬੱਛੋਆਣਾ , 

ਅਪਣੇ ਨਾਲ ਹੋਰ ਔਰਤਾਂ ਨੂੰ ਜੋੜੋ ਤਾਂ ਜੋ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਸਕੇ: ਹਰਗੋਬਿੰਦ ਕੌਰ
ਪਿੰਡ ਬੱਛੋਆਣਾ ਵਿਖੇ ਮੀਟਿੰਗ ਦੌਰਾਨ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਜਾਣਕਾਰੀ ਦਿੰਦੇ ਹੋਏ ।

ਗੜੁੱਦੀ , ਭਾਦੜਾ ਅਤੇ ਆਲਮਪੁਰਾ  ਦੀਆਂ ਔਰਤਾਂ ਨੇ ਸ਼ਮੂਲੀਅਤ ਕੀਤੀ । ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਉਹਨਾਂ ਨੇ ਇਸਤਰੀ ਅਕਾਲੀ ਦਲ ਦੀਆਂ ਨਵੀਆਂ ਬਣਾਈਆਂ ਗਈਆਂ ਇਕਾਈਆਂ ਦੀਆਂ ਅਹੁਦੇਦਾਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਨਾਲ ਹੋਰ ਔਰਤਾਂ ਨੂੰ ਜੋੜਨ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਂਦੀ ਜਾ ਸਕੇ । 

         ਹਰਗੋਬਿੰਦ ਕੌਰ ਨੇ ਕਿਹਾ ਕਿ ਔਰਤਾਂ ਲਈ ਅਨੇਕਾਂ ਭਲਾਈ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਸਮੇਂ ਚਲਾਈਆਂ ਗਈਆਂ ਸਨ ਤੇ ਉਹਨਾਂ ਸਕੀਮਾਂ ਦਾ ਔਰਤਾਂ ਨੇ ਲਾਭ ਵੀ ਲਿਆ । ਪਰ ਜਦੋਂ ਪੰਜਾਬ ਦੀ ਵਾਗਡੋਰ ਹੋਰਨਾਂ ਸਿਆਸੀ ਪਾਰਟੀਆਂ ਦੇ ਹੱਥ ਵਿੱਚ ਆਈ ਤਾਂ ਉਹਨਾਂ ਸਰਕਾਰਾਂ ਨੇ ਇਹਨਾਂ ਸਕੀਮਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ । 

        ਇਸ ਮੀਟਿੰਗ ਵਿੱਚ 

ਸੁਰਿੰਦਰ ਕੌਰ ਬੱਛੋਆਣਾ

ਬਲਵੀਰ ਕੌਰ ਗੜੁੱਦੀ , ਕਿ੍ਰਸ਼ਨਾ ਕੌਰ ਗੜੁੱਦੀ , ਜਸਮੇਲ ਕੌਰ ਭਾਦੜਾ , ਗੁਰਮੇਲ ਕੌਰ ਭਾਦੜਾ , 

ਬਲਜੀਤ ਕੌਰ ਆਲਮਪੁਰਾ ਅਤੇ ਜਸਪਾਲ ਕੌਰ ਆਲਮਪੁਰਾ ਆਦਿ ਆਗੂ ਮੌਜੂਦ ਸਨ ।

Post a Comment

0Comments

Post a Comment (0)