ਰਾਤ ਸਮੇਂ ਘਰ ਵਿੱਚ ਫਾਇਰ ਕਰਨ ਵਾਲੇ 4 ਵਿਅਕਤੀਆਂ ਨੂੰ ਕੀਤਾ ਟਰੇਸ

BTTNEWS
0

 ਸ੍ਰੀ ਮੁਕਤਸਰ ਸਾਹਿਬ (BTTNEWS)- ਭਾਗੀਰਥ ਸਿੰਘ ਮੀਨਾ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸੰਜੀਵ ਗੋਇਲ ਡੀ.ਐਸ.ਪੀ (ਡੀ) ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਅਤੇ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਤੇ ਪੁਲਿਸ ਪਾਰਟੀ ਵੱਲੋਂ ਪਿਛਲੇ ਦਿਨੀ ਬਲਜਿੰਦਰ ਸਿੰਘ ਪਿੰਡ ਥਾਂਦੇਵਾਲਾ ਦੇ ਘਰ ਵਿੱਚ ਰਾਤ ਸਮੇਂ ਫਾਇਰ ਕਰਨ ਵਾਲੇ 04 ਵਿਅਕਤੀਆਂ ਨੂੰ ਟਰੇਸ ਕਰਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ

ਰਾਤ ਸਮੇਂ ਘਰ ਵਿੱਚ ਫਾਇਰ ਕਰਨ ਵਾਲੇ 4 ਵਿਅਕਤੀਆਂ ਨੂੰ ਕੀਤਾ ਟਰੇਸ

ਜਾਣਕਾਰੀ ਅਨੁਸਾਰ ਪਿਛਲੇ ਦਿਨੀ ਬਲਜਿੰਦਰ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਥਾਂਦੇਵਾਲਾ ਵੱਲੋਂ ਪੁਲਿਸ ਨੂੰ ਬਿਆਨ ਦਿੱਤਾ ਕਿ ਮਿਤੀ 29/10/2023 ਨੂੰ ਰਾਤ ਤਕਰੀਬਨ 11.40 ਵੱਜੇ ਸਾਡੇ ਘਰ ਦੇ ਵਿਹੜੇ ਵਿੱਚ ਕਿਸੇ ਅਨਪਛਾਤੇ ਵਿਅਕਤੀਆਂ ਵੱਲੋਂ ਫਾਇਰ ਕੀਤੇ ਗਏ ਅਤੇ ਘਰ ਦੇ ਕਮਰੇ ਦੀ ਕੰਧ ਵਿੱਚ ਫਾਇਰ ਦੇ ਨਿਸ਼ਾਨ ਸਨ ਅਤੇ ਮੇਰੀ ਵਿਹੜੇ ਵਿੱਚ ਖੜੀ ਇਨੋਵਾ ਕਾਰ ਦੇ ਸ਼ੀਸ਼ੇ ਗੋਲੀ ਲੱਗਣ ਨਾਲ ਟੁੱਟ ਗਏ ਸਨ। ਜਿਸ ਦੇ ਬਿਆਨਾਂ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 163 ਮਿਤੀ 30.10.2023 ਅ/ਧ 336,427 ਹਿੰ:ਦੰ 25,27 ਆਰਮ ਐਕਟ ਤਹਿਤ ਨਾ-ਮਾਲੂਮ ਵਿਅਕਤੀਆਂ ਖਿਲਾਫ ਦਰਜ ਕਰ ਤਫਤੀਸ਼ ਸ਼ੁਰੂ ਕੀਤੀ ਗਈ। ਜਿਸ ਦੀ ਸੀ.ਆਈ.ਏ ਅਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮੁਕੱਦਮੇ ਦੀ ਤਫਤੀਸ਼ ਤਕਨੀਕੀ ਸਹਾਇਤਾ ਅਤੇ ਡਿਘਾਈ ਨਾਲ ਕਰਦੇ ਹੋਏ ਬਲਜਿੰਦਰ ਸਿੰਘ ਦੇ ਘਰ ਫਾਇਰ ਕਰਨ ਵਾਲੇ 04 ਵਿਅਕਤੀਆਂ 1. ਸਾਹਿਲਦੀਪ ਸਿੰਘ ਪੁੱਤਰ ਰਛਪਾਲ ਸਿੰਘ, 2. ਮਨਜਿੰਦਰ ਸਿੰਘ ਉਰਫ ਭਾਊ ਪੁੱਤਰ ਨਿਰਵੈਲ ਸਿੰਘ, 3. ਜਸ਼ਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ 4. ਮਨਦੀਪ ਸਿੰਘ ਪੁੱਤਰ ਸਰਵਣ ਸਿੰਘ ਵਾਸੀਆਨ ਪਿੰਡ ਰਿਊੜੀਆਵਾਲੀ ਜਿਲ੍ਹਾ ਤਰਨਤਾਰਨ, ਨੂੰ ਉੱਕਤ ਮੁਕੱਦਮੇ ਵਿੱਚ ਨਾਮਜਦ ਕਰਕੇ ਸਾਹਿਲਦੀਪ ਸਿੰਘ ਪੁੱਤਰ ਰਛਪਾਲ ਸਿੰਘ ਅਤੇ ਮਨਜਿੰਦਰ ਸਿੰਘ ਉਰਫ ਭਾਊ ਪੁੱਤਰ ਨਿਰਵੈਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਇਨਾਂ ਪਾਸੋ ਮੌਕਾ ਵਾਰਦਾਤ ਵਿੱਚ ਵਰਤੀ ਇੱਕ 32 ਬੋਰ ਪਿਸਤੌਲ (ਦੇਸੀ) 03 ਜਿੰਦਾ ਕਾਰਤੂਸ, 01 ਸਵਫਿਟ ਕਾਰ, 01 ਮੋਟਰਸਾਇਕਲ ਬ੍ਰਾਮਦ ਕਰਵਾਏ ਗਏ ਹਨ। ਮੁੱਢਲੀ ਪੁੱਛ ਗਿੱਛ ਦੌਰਾਨ ਉਨ੍ਹਾਂ ਵਜ਼ਾ ਰੰਜਿਸ਼ ਦੱਸਿਆ ਕਿ ਮੁੱਦਈ ਬਲਜਿੰਦਰ ਸਿੰਘ ਦੇ ਭਰਾ ਸੁਖਵਿੰਦਰ ਸਿੰਘ ਜੋ ਸਾਈਪਰਸ ਦੇਸ਼ ਵਿੱਚ ਰਹਿਦਾ ਹੈ, ਉਸ ਨਾਲ ਪੈਸਿਆ ਦਾ ਲੈਣ ਦੇਣ ਦਾ ਰੋਲਾ ਸੀ। ਇਸੇ ਰਜਿੰਸ਼ ਨੂੰ ਲੈ ਕੇ ਉਨ੍ਹਾਂ ਨੂੰ ਡਰਾਉਣ ਦੀ ਨੀਅਤ ਨਾਲ ਉਨਾਂ ਦੇ ਘਰ ਵਿੱਚ ਫਾਇਰ ਕੀਤੇ ਗਏ ਸਨ। ਇਨ੍ਹਾਂ ਦੋਸ਼ੀਆਂ ਦਾ ਮਾਨਯੋਗ ਅਦਾਲਤ ਵਿੱਚੋਂ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਬਾਕੀ ਰਹਿਦੇ ਦੋਸ਼ੀਆਂ ਨੂੰ ਵੀ ਛੇਤੀ ਫੜਿਆ ਜਾਵੇਗਾ।


Post a Comment

0Comments

Post a Comment (0)