ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ

BTTNEWS
0

 - ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਸਿਰ ਦਿੱਤਿਆਂ ਜਾਣ ਤਨਖਾਹਾਂ - ਹਰਗੋਬਿੰਦ ਕੌਰ

- ਪੰਜਾਬ ਸਰਕਾਰ ਨੇ ਗੌਰ ਨਾ ਦਿੱਤਾ ਤਾਂ ਜਥੇਬੰਦੀ ਵੱਡਾ ਸੰਘਰਸ਼ ਸ਼ੁਰੂ ਕਰੇਗੀ 

ਸ੍ਰੀ ਮੁਕਤਸਰ ਸਾਹਿਬ , 18 ਦਸੰਬਰ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਜ਼ਿਲਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਮੀਟਿੰਗ ਦੌਰਾਨ ਜ਼ਿਲੇ ਦੀਆਂ ਆਗੂਆਂ ਨੇ ਵਰਕਰਾਂ ਤੇ ਹੈਲਪਰਾਂ ਨੂੰ ਆ ਰਹੀਆਂ ਮੁਸਕਲਾਂ ਅਤੇ ਸਮੱਸਿਆਵਾਂ ਤੋਂ ਸੂਬਾ ਪ੍ਰਧਾਨ ਨੂੰ ਜਾਣੂ ਕਰਵਾਇਆ । 

 
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ

  ਮੀਟਿੰਗ ਵਿੱਚ ਬੋਲਦਿਆ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਦੇ ਲਗਭਗ 27 ਹਜ਼ਾਰ ਆਂਗਣਵਾੜੀ ਸੈਂਟਰਾਂ ਵਿੱਚ ਕੰਮ ਕਰਦੀਆਂ 54 ਹਜ਼ਾਰ ਦੇ ਕਰੀਬ ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ । ਉਹਨਾਂ ਦੋਸ਼ ਲਗਾਇਆ ਕਿ ਪਿਛਲੇਂ ਲਗਭਗ ਦੋ ਸਾਲਾਂ ਤੋਂ ਵਰਕਰਾਂ ਤੇ ਹੈਲਪਰਾਂ ਨੂੰ ਕਦੇ ਵੀ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਜਿਸ ਕਰਕੇ ਮਹਿੰਗਾਈ ਦੇ ਜ਼ਮਾਨੇ ਵਿੱਚ ਉਹਨਾਂ ਨੂੰ ਗੁਜਾਰਾ ਕਰਨਾ ਬੜਾ ਔਖਾ ਹੋਇਆ ਪਿਆ ਹੈ ।     

        ਉਹਨਾਂ ਦੱਸਿਆ ਕਿ ਬਾਲ ਭਲਾਈ ਕੌਂਸਲ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਇਕ ਸਾਲ ਤੋਂ ਤਨਖਾਹਾਂ ਨਹੀਂ ਮਿਲੀਆਂ । ਜਦੋਂ ਕਿ ਸਮਾਜ ਭਲਾਈ ਬੋਰਡ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ 5 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ । ਇਸੇ ਤਰ੍ਹਾਂ ਮੁੱਖ ਵਿਭਾਗ ਵਿੱਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਦੋ ਮਹੀਨਿਆਂ ਦੀ ਤਨਖਾਹ ਨਹੀਂ ਮਿਲੀ । 

      ਉਹਨਾਂ ਕਿਹਾ ਕਿ ਜਦੋਂ ਜਥੇਬੰਦੀ ਤਨਖਾਹਾਂ ਦੇ ਮਸਲੇ ਵਿੱਚ ਸੰਘਰਸ਼ ਕਰਦੀ ਹੈ ਤਾਂ ਉਦੋਂ ਸਰਕਾਰ ਵੱਲੋਂ ਦੀਵਾਲੀ , ਰੱਖੜੀ ਜਾਂ ਲੋਹੜੀ ਮੌਕੇ ਥੋੜੇ ਬਹੁਤੇ ਪੈਸੇ ਦੇ ਕੇ ਡੰਗ ਟਪਾ ਲਿਆ ਜਾਂਦਾ ਹੈ । 

       ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਵਰਕਰਾਂ ਤੇ ਹੈਲਪਰਾਂ ਨਾਲ ਇਹ ਵਾਹਦਾ ਕੀਤਾ ਸੀ ਕਿ ਜੇਕਰ ਉਹਨਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕਰ ਦਿੱਤਾ ਜਾਵੇਗਾ । ਪਰ ਦੋ ਸਾਲ ਹੋਣ ਵਾਲੇ ਹਨ । ਪੰਜਾਬ ਸਰਕਾਰ ਨੇ ਮਾਣ ਭੱਤਾ ਦੁੱਗਣਾ ਤਾਂ ਕੀ ਕਰਨਾ ਸੀ ਉਲਟਾ ਪਹਿਲਾਂ ਮਿਲ ਰਿਹਾ ਵੀ ਟਾਈਮ ਸਿਰ ਨਹੀਂ ਦਿੱਤਾ ਜਾ ਰਿਹਾ । 

      ਉਹਨਾਂ ਇਹ ਵੀ ਮੰਗ ਕੀਤੀ ਕਿ ਸੂਬੇ ਦੀਆਂ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਗਰੇਡ ਦਿੱਤਾ ਜਾਵੇ । 

       ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੂੰ ਤਨਖਾਹਾਂ ਨਾ ਦਿੱਤੀਆਂ ਗਈਆਂ ਜਥੇਬੰਦੀ ਵੱਲੋਂ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ । 

        ਇਸ ਮੌਕੇ ਕਿਰਨਦੀਪ ਕੌਰ ਭੰਗਚੜੀ , ਗਗਨਦੀਪ ਕੌਰ ਮੱਲਣ , ਸਰਬਜੀਤ ਕੌਰ ਕੌੜਿਆਂਵਾਲੀ , ਕਿਰਨਪਾਲ ਕੌਰ ਮਹਾਂਬੱਧਰ , ਗਿਆਨ ਕੌਰ ਦੂਹੇਵਾਲਾ , ਸਰਬਜੀਤ ਕੌਰ ਚੱਕ ਕਾਲਾ ਸਿੰਘ ਵਾਲਾ , ਇੰਦਰਪਾਲ ਕੌਰ ਮੁਕਤਸਰ , ਮਨਜੀਤ ਕੌਰ ਡੋਹਕ , ਸੁਖਚਰਨ ਕੌਰ ਧਿਗਾਨਾ , ਹਰਪ੍ਰੀਤ ਕੌਰ ਮੁਕਤਸਰ , ਉਕਾਰ ਕੌਰ ਮਲੋਟ , ਬਲਜੀਤ ਕੌਰ ਮਲੋਟ , ਹਰਦਵਇੰਦਰ ਕੌਰ ਪੰਨੀਵਾਲਾ ਫੱਤਾ , ਵੀਰਪਾਲ ਕੌਰ ਭਾਗਸਰ , ਬਲਜਿੰਦਰ ਕੌਰ ਖੱਪਿਆਂਵਾਲ਼ੀ , ਛਿੰਦਰਪਾਲ ਕੌਰ ਝੀਡਵਾਲਾ , ਭਗਵੰਤ ਕੌਰ ਭਲਾਈਆਣਾ ਤੇ ਪਰਮਜੀਤ ਕੌਰ ਕੋਟਭਾਈ ਆਦਿ ਆਗੂ ਮੌਜੂਦ ਸਨ । 

Post a Comment

0Comments

Post a Comment (0)