ਇਕ ਹੋਰ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ, ਜਬਤ ਕਰਨ ਦੇ ਨਿਰਦੇਸ਼

BTTNEWS
0

 ਚੰਡੀਗੜ੍ਹ, 8 ਦਸੰਬਰ (BTTNEWS)- ਪੰਜਾਬ ਸਰਕਾਰ ਜਿਥੇ ਹੋਰ ਵਰਗਾਂ ਦੇ ਹਿੱਤਾਂ ਲਈ ਵਚਨਬੱਧ ਹੈ ਉਥੇ ਅਨੁਸੂਚਿਤ ਜਾਤੀ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਕੰਮ ਕਰਦਿਆਂ ਹੋਇਆ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਰਾਜ ਕੁਮਾਰ ਊਰਫ ਰਾਜੂ ਪੁੱਤਰ ਜੈ ਪ੍ਰਕਾਸ਼ ਵਾਸੀ ਰੇਲਵੇ ਬਸਤੀ ਗੁਰੂ ਹਰ ਸਹਾਏ ਫਿਰੋਜ਼ਪੁਰ ਵੱਲੋਂ ਬਣਵਾਇਆ ਅਨੁਸੂਚਿਤ ਜਾਤੀ ਸਰਟੀਫਿਕੇਟ ਰਾਜ ਪੱਧਰ ਤੇ ਗਠਿਤ ਸਕਰੂਟਨੀ ਕਮੇਟੀ ਵੱਲੋਂ ਜਾਅਲੀ ਘੋਸ਼ਿਤ ਕਰਕੇ ਇਸ ਨੂੰ ਰੱਦ ਕਰਨ ਦੇ ਆਦੇਸ਼ ਦਿੱਤੇ ਹਨ।

ਇਕ ਹੋਰ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ, ਜਬਤ ਕਰਨ ਦੇ ਦਿੱਤੇ ਨਿਰਦੇਸ਼

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ  ਚਰਨਦਾਸ ਪੁੱਤਰ ਬਖਸੀ ਰਾਮ, ਵਾਸੀ ਪਿੰਡ ਜੀਵਾਂ, ਤਹਿਸੀਲ ਗੁਰੂ ਹਰਸਹਾਏ ਜਿਲਾ ਫਿਰੋਜਪੁਰ ਨੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਾਜ ਕੁਮਾਰ ਊਰਫ ਰਾਜੂ ਪੁੱਤਰ ਜੈ ਪ੍ਰਕਾਸ਼ ਵਾਸੀ ਰੇਲਵੇ ਬਸਤੀ ਗੁਰੂ ਹਰ ਸਹਾਏ ਫਿਰੋਜ਼ਪੁਰ ਵੱਲੋਂ  ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਵਾਇਆ ਗਿਆ ਹੈ, ਜਿਸ ਅਧਾਰ ਤੇ ਉਸ ਵੱਲੋਂ ਅਨੁਸੂਚਿਤ ਜਾਤੀ ਨੂੰ ਮਿਲਣ ਵਾਲੇ ਲਾਭ ਲਏ ਜਾ ਰਹੇ ਹਨ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਰਾਜ ਪੱਧਰੀ ਸਕਰੁਟਨੀ ਕਮੇਟੀ ਨੇ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਉਪਰੰਤ ਪਾਇਆ ਕਿ ਰਾਜੂ ਬਿਹਾਰ ਦਾ ਜੰਮਪਲ ਸੀ ਅਤੇ ਜਨਰਲ ਕੈਟਾਗਰੀ (ਸ਼ਰਮਾ) ਨਾਲ ਸਬੰਧ ਰੱਖਦਾ ਸੀ ਪ੍ਰੰਤੂ ਇਸ ਵੱਲੋਂ ਆਪਣਾ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਪੱਧਰੀ ਸਕਰੁਟਨੀ ਕਮੇਟੀ ਨੇ ਰਾਜ ਕੁਮਾਰ ਉਰਫ ਰਾਜੂ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਜਾਅਲੀ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਮੰਤਰੀ ਨੇ ਦੱਸਿਆ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਨੇ ਲਿਖਿਆ ਗਿਆ ਹੈ ਕਿ ਸਬੰਧਤ ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਨੰ. 3422/ਐਸ ਸੀ ਮਿਤੀ 17.12.2012 ਜੋ ਕਿ ਤਹਿਸੀਲਦਾਰ ਰਾਜਪੁਰਾ ਵੱਲੋਂ ਜਾਰੀ ਹੋਇਆ ਹੈ ਨੂੰ ਰੱਦ/ਜਬਤ ਕੀਤਾ ਜਾਵੇ ਅਤੇ ਕੀਤੀ ਗਈ ਕਾਰਵਾਈ ਬਾਰੇ ਜਾਣੂ ਕਰਵਾਇਆ ਜਾਵੇ। 

Post a Comment

0Comments

Post a Comment (0)