SAD ਪ੍ਰਧਾਨ ਹਰਗੋਬਿੰਦ ਕੌਰ ਨੇ ਪ੍ਰਗਟ ਸਿੰਘ ਸਰਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

BTTNEWS
0

 - ਅਮਰੀਕਾ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਮਨੀ ਦੀ ਹੋਈ ਸੀ ਮੌਤ , ਅਜੇ ਤੱਕ ਭਾਰਤ ਨਹੀਂ ਪੁੱਜੀ ਮਿਰਤਕ ਦੇਹ -

ਸ੍ਰੀ ਮੁਕਤਸਰ ਸਾਹਿਬ , 7 ਦਸੰਬਰ (ਸੁਖਪਾਲ ਸਿੰਘ ਢਿੱਲੋਂ)- ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਅੱਜ ਪਿੰਡ ਗੰਧੜ੍ਹ ਵਿਖੇ ਪ੍ਰਗਟ ਸਿੰਘ ਸਰਾਂ ਦੇ ਘਰ ਪੁੱਜ ਕੇ ਉਹਨਾਂ ਦੇ ਨੌਜਵਾਨ ਬੇਟੇ ਮਨਦੀਪ ਸਿੰਘ ਮਨੀ ਦੀ ਅਮਰੀਕਾ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਹੋਈ ਮੌਤ ਤੇ ਦੁੱਖ ਪ੍ਰਗਟ ਕੀਤਾ ।

SAD ਪ੍ਰਧਾਨ ਹਰਗੋਬਿੰਦ ਕੌਰ ਨੇ ਪ੍ਰਗਟ ਸਿੰਘ ਸਰਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਪਿੰਡ ਗੰਧੜ੍ਹ ਵਿਖੇ ਪ੍ਰਗਟ ਸਿੰਘ ਸਰਾਂ ਦੇ ਘਰ ਪਰਿਵਾਰ ਨਾਲ ਉਹਨਾਂ ਦੇ ਨੌਜਵਾਨ ਬੇਟੇ ਮਨਦੀਪ ਸਿੰਘ ਮਨੀ ਦੀ ਹੋਈ ਮੌਤ ਤੇ ਦੁੱਖ ਪ੍ਰਗਟ ਕਰਦੇ ਹੋਏ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ । 

 ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜੇ ਤੱਕ ਮਨੀ ਦੀ ਲਾਸ਼ ਅਮਰੀਕਾ ਤੋਂ ਭਾਰਤ ਨਹੀਂ ਪੁੱਜੀ । ਉਹਨਾਂ ਨੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਲਿਆਂਦਾ ਜਾਵੇ । ਇਸ ਮੌਕੇ ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ  ਅਬੈਸੀ ਨਾਲ ਗੱਲਬਾਤ ਕਰ ਰਹੇ ਹਨ ਤੇ ਪਰਿਵਾਰ ਨੂੰ ਸਹਿਯੋਗ ਦਿੱਤਾ ਜਾਵੇਗਾ । ਇਸ ਮੌਕੇ ਗੁਰਚਰਨ ਸਿੰਘ ਗੰਧੜ , ਜਥੇਦਾਰ ਬਲਕਾਰ ਸਿੰਘ ਭਾਗਸਰ , ਸੁਖਪਾਲ ਸਿੰਘ ਗਿੱਲ ਅਤੇ ਹੋਰ ਆਗੂ ਮੌਜੂਦ ਸਨ । 

Post a Comment

0Comments

Post a Comment (0)