ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਸ਼ਹਿਰ ਵਿਖੇ ਕੀਤੀਆਂ ਸਰਗਰਮੀਆਂ ਤੇਜ਼

BTTNEWS
0

 ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਕੀਤੀਆਂ ਮੀਟਿੰਗਾਂ 

ਬਠਿੰਡਾ , 19 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਬਠਿੰਡਾ ਸ਼ਹਿਰ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਅੱਜ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਖੜਨਗੇ । 

 

ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਸ਼ਹਿਰ ਵਿਖੇ ਕੀਤੀਆਂ ਸਰਗਰਮੀਆਂ ਤੇਜ਼

     ਵੱਖ ਵੱਖ ਥਾਵਾਂ ਤੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਲੋਕ ਸਭਾ ਦੀਆਂ ਚੋਣਾਂ ਵਿੱਚ ਵਿਰੋਧੀਆਂ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਜਾਣਗੇ ।  ਕਿਉਂਕਿ ਪਿੰਡਾਂ ਦੇ ਲੋਕ ਉਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇ ਰਹੇ । ਉਹਨਾਂ ਕਿਹਾ ਕਿ ਜਿਥੇ ਵੀ ਕਿਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੀ ਗੱਲ ਉਠਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਢਾਲ ਬਣਕੇ ਖੜਦਾ ਹੈ । ਉਹਨਾਂ ਇਹ ਵੀ ਕਿਹਾ ਕਿ ਦੋ ਸਾਲ ਪਹਿਲਾਂ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਤੇ ਝੂਠੇ ਸਬਜ਼ਬਾਗ ਦਿਖਾ ਕੇ ਵੋਟਾਂ ਲਈਆਂ ਸਨ । ਪਰ 92 ਵਿਧਾਇਕ ਚੁਣੇ ਜਾਣ ਦੇ ਬਾਵਜੂਦ ਵੀ ਉਹਨਾਂ ਨੇ ਪੰਜਾਬ ਲਈ ਕੱਖ ਨਹੀ ਕੀਤਾ । ਜਿਸ ਕਰਕੇ ਲੋਕ ਆਪਣੇ ਆਪ ਨੂੰ ਲੁੱਟੇ ਹੋਏ ਮਹਿਸੂਸ ਕਰ ਰਹੇ ਹਨ ।

        ਇਸ ਮੌਕੇ ਇਕਬਾਲ ਸਿੰਘ ਬੱਬਲੀ ਢਿੱਲੋਂ ਹਲਕਾ ਇੰਚਾਰਜ , ਬਲਵਿੰਦਰ ਕੌਰ ਜ਼ਿਲਾ ਪ੍ਰਧਾਨ ਸ਼ਹਿਰੀ , ਚਰਨਜੀਤ ਕੌਰ ਜ਼ਿਲਾ ਪ੍ਰਧਾਨ ਦਿਹਾਤੀ , ਹਰਵਿੰਦਰ ਸਿੰਘ ਸਰਕਲ ਪ੍ਰਧਾਨ , ਚਮਕੌਰ ਸਿੰਘ ਸਰਕਲ ਪ੍ਰਧਾਨ , ਅਭੇ ਕੰਗਣਵਾਲ ਸਰਕਲ ਪ੍ਰਧਾਨ , ਜਸਵੀਰ ਕੌਰ ਸਰਕਲ ਪ੍ਰਧਾਨ , ਜਸਪ੍ਰੀਤ ਕੌਰ ਸਰਕਲ ਪ੍ਰਧਾਨ , ਸੁਖਜੀਤ ਕੌਰ ਸਰਕਲ ਪ੍ਰਧਾਨ , ਸੁਖਪ੍ਰੀਤ ਕੌਰ ਸਰਕਲ ਪ੍ਰਧਾਨ , ਸੰਗੀਤਾ ਸਰਕਲ ਪ੍ਰਧਾਨ , ਸੁਦੇਸ਼ ਕੁਮਾਰੀ ਸਰਕਲ ਪ੍ਰਧਾਨ , ਡਿੰਪੀ , ਸ਼ਸ਼ੀ ਬਾਲਾ , ਮਧੂਬਾਲਾ , ਊਸ਼ਾ ਰਾਣੀ ਅਤੇ ਮਨਜੀਤ ਕੌਰ ਚਹਿਲ ਆਦਿ ਮੌਜੂਦ ਸਨ ।

Post a Comment

0Comments

Post a Comment (0)