Breaking

ਸਰਕਾਰੀ ਸਕੂਲ ਗੋਨਿਆਣਾ ਦੀ ਵਿਦਿਆਰਥਣ ਨੇ ਕੀਤਾ ਮੈਰਿਟ ’ਚ ਸਥਾਨ ਹਾਸਲ

ਸ੍ਰੀ ਮੁਕਤਸਰ ਸਾਹਿਬ  20 ਅਪ੍ਰੈਲ (BTTNEWS)- ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਨਿਆਣਾ ਦੀ ਵਿਦਿਆਰਥਣ ਇਮਾਨਤ ਕੌਰ  ਪੁੱਤਰੀ ਗੁਰਮੀਤ ਸਿੰਘ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਮੈਰਿਟ ਵਿਚ ਸਥਾਨ ਹਾਸਲ ਕੀਤਾ ਹੈ।

ਸਰਕਾਰੀ ਸਕੂਲ ਗੋਨਿਆਣਾ ਦੀ ਵਿਦਿਆਰਥਣ ਨੇ ਕੀਤਾ ਮੈਰਿਟ ’ਚ ਸਥਾਨ ਹਾਸਲ

 ਇਮਾਨਤ ਕੌਰ ਨੇ 627 ਅੰਕ ਪ੍ਰਾਪਤ ਕਰਦੇ ਹੋਏ ਪੰਜਾਬ ਵਿਚੋਂ 19ਵਾਂ, ਜ਼ਿਲੇ ਵਿਚੋਂ ਪੰਜਵਾਂ ਅਤੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।  ਜਦਕਿ ਹਰਜੋਤ ਕੌਰ ਪੁੱਤਰੀ ਬਲਦੇਵ ਸਿੰਘ ਨੇ 608 ਅੰਕ ਲੈ ਕੇ ਸਕੂਲ ਵਿਚੋਂ ਦੂਜਾ, ਅਮਨ ਪੁੱਤਰੀ ਸ਼ਗਨ ਲਾਲ ਨੇ 594 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।  

ਬੱਚਿਆਂ ਨੇ ਜਿਥੇ ਸਕੂਲ ਦਾ ਨਾਮ ਰੌਸਨ ਕੀਤਾ ਹੈ ਉਥੇ ਹੀ ਮਾਪਿਆਂ ਦਾ ਵੀ ਨਾਮ ਉਚਾ ਕੀਤਾ ਹੈ। ਪਿ੍ਰੰਸੀਪਲ ਪਵਨਦੀਪ ਕੌਰ ਅਤੇ ਸਟਾਫ਼ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੀ ਜਿੰਦਗੀ ਵਿਚ ਕਾਮਯਾਬ ਹੋ ਸਕਣ।

Post a Comment

Previous Post Next Post