ਪਿੰਡ ਰਖਾਲਾ ਤੋਂ ਆ ਰਿਹਾ ਸੀ ਸਕੂਟੀ ਸਵਾਰ ਗੁਰਸੇਵਕ ਸਿੰਘ
ਸ੍ਰੀ ਮੁਕਤਸਰ ਸਾਹਿਬ : ਬਠਿੰਡਾ ਮੁਕਤਸਰ ਰੋਡ ਤੇ ਪਿੰਡ ਭੁੱਲਰ ਨੇੜੇ ਅਰਜਨ ਕੈਸਲ ਕੋਲ ਹੋਏ ਹਾਦਸੇ ਵਿੱਚ ਸਕੂਟੀ ਸਵਾਰ ਜਖਮੀ ਹੋ ਗਿਆ। ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਮੈਂਬਰਾਂ ਨੇ ਜਖਮੀ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀਆਂ ਅਨੁਸਾਰ ਮੰਗਲਵਾਰ ਰਾਤੀ ਕਰੀਬ ਪੋਣੇ 10 ਵਜੇ ਪਿੰਡ ਰਖਾਲਾ ਦਾ ਰਹਿਣ ਵਾਲਾ ਗੁਰਸੇਵਕ ਸਿੰਘ ਆਪਣੇ ਸਕੂਟੀ ਤੇ ਸਵਾਰ ਹੋ ਕੇ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਿਹਾ ਸੀ। ਜਦੋਂ ਉਹ ਬਠਿੰਡਾ ਰੋਡ ਤੇ ਪਿੰਡ ਭੁੱਲਰ ਤੋਂ ਅੱਗੇ ਨਹਿਰਾਂ ਟੱਪ ਕੇ ਅਰਜਨ ਕੈਸਲ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਰਿਟਜ ਕਾਰ ਪੀਬੀ 03 ਵੀ 9851 ਨੇ ਉਸਨੂੰ ਟੱਕਰ ਮਾਰਰ ਦਿੱਤੀ। ਇਸ ਘਟਨਾ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਉਸਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਗੁਰਸੇਵਕ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।