ਮਲੋਟ , 26 ਫਰਵਰੀ : ਬੁੱਧਵਾਰ ਸ਼ਾਮ ਨੂੰ ਮਲੋਟ ਮੁਕਤਸਰ ਸੜਕ ਤੋਂ ਨਵਾਂ ਬਾਈਪਾਸ ਫਾਜ਼ਿਲਕਾ ਸੜਕ ਉੱਤੇ ਖੰਡ ਮਿੱਲ ਦੇ ਨੇੜੇ ਵਾਪਰੇ ਹਾਦਸੇ ਵਿੱਚ ਇੱਕ ਆਲਟੋ ਕਾਰ ਰੇਲਿੰਗ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਹਾਦਸੇ ਵਿੱਚ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ, ਐਸਐਸਐਫ ਟੀਮ ਮੌਕੇ 'ਤੇ ਪਹੁੰਚੀ, ਮ੍ਰਿਤਕ ਨੂੰ ਕੱਢਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਕੇ ਕਾਰ ਨੂੰ ਹਟਾ ਕੇ ਆਵਾਜਾਈ ਬਹਾਲ ਕਰਵਾਈ।
ਜਾਣਕਾਰੀ ਅਨੁਸਾਰ ਪਿੰਡ ਭਲੇਰੀਆਂ ਦੇ ਵਸਨੀਕ ਗੁਰਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਆਪਣੀ ਆਲਟੋ ਕਾਰ DL 9 CQS 0284 ' ਤੇ ਸਵਾਰ ਸੀ । ਜਦੋਂ ਉਹ ਮੁਕਤਸਰ ਤੋਂ ਮਲੋਟ ਸੜਕ 'ਤੇ ਨਵਾਂ ਬਾਈਪਾਸ ਫਾਜ਼ਿਲਕਾ ਸੜਕ ਪਰ ਪਹੁੰਚਿਆ, ਤਾਂ ਉਸਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਰੇਲਿੰਗ ਨਾਲ ਟਕਰਾਕੇ ਪਲਟ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ। ਐਸਐਸਐਫ ਟੀਮ ਨੇ ਮੌਕੇ ਪਰ ਪਹੁੰਚ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਤੋਂ ਬਾਅਦ, ਸਦਰ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਅਤੇ ਐਂਬੂਲੈਂਸ ਦੀ ਮਦਦ ਨਾਲ ਮਿਰਤਕ ਦੇਹ ਨੂੰ ਸਿਵਲ ਹਸਪਤਾਲ ਮਲੋਟ ਪੋਸਟਮਾਰਟਮ ਲਈ ਭੇਜਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ।