ਬਰਨਾਲਾ : ਸਰਕਾਰੀ ਪ੍ਰਾਇਮਰੀ ਸਕੂਲ ਵਜੀਦਕੇ ਕਲਾਂ ਵਿਖੇ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ ਦੀ ਯੋਗ ਅਗਵਾਈ ਹੇਠ ਮਦਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਐੱਚਟੀ ਮੈਡਮ ਰਿੰਪੀ ਰਾਣੀ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਮਾਵਾਂ ਨੂੰ ਬੱਚਿਆਂ ਦੇ ਵਿਕਾਸ ਤੇ ਵਿੱਦਿਅਕ ਸਿੱਖਿਆ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ ਨੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜਿਥੇ ਅਧਿਆਪਕਾਂ ਦਾ ਬਹੁਤ ਯੋਗਦਾਨ ਹੁੰਦਾ ਹੈ, ਉਥੇ ਹੀ ਮਾਂ ਬੱਚੇ ਦੀ ਸਭ ਤੋਂ ਪਹਿਲੀ ਅਧਿਆਪਕਾ ਅਤੇ ਮਾਰਗ ਦਰਸ਼ਕ ਹੁੰਦੀ ਹੈ। ਇਸ ਲਈ ਬੱਚੇ ਦੇ ਜੀਵਨ ਵਿਚ ਮਾਂ ਦਾ ਰੋਲ ਬਹੁਤ ਅਹਿਮ ਮੰਨਿਆ ਜਾਂਦਾ ਹੈ। ਵਰਕਸ਼ਾਪ ਵਿੱਚ ਹਾਜ਼ਿਰ ਮਾਵਾਂ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ। ਉਹਨਾਂ ਕਿਹਾ ਕਿ ਇਹੋ ਜਿਹੀਆਂ ਗਿਆਨਵਰਧਕ ਵਰਕਸ਼ਾਪ ਦਾ ਆਯੋਜਨ ਹਰ ਸਕੂਲ ਵਿੱਚ ਹੋਣਾ ਚਾਹੀਦਾ ਹੈ। ਇਸ ਮਦਰ ਵਰਕਸ਼ਾਪ ਵਿੱਚ ਮੈਡਮ ਵੀਰਪਾਲ ਕੌਰ ਪ੍ਰਥਮ ਵਲੰਟੀਅਰ, ਸੀਐਚਟੀ ਸ਼੍ਰੀਮਤੀ ਰਿੰਪੀ ਰਾਣੀ ਅਤੇ ਸਮੂਹ ਸਕੂਲ ਸਟਾਫ਼ ਵਲੋਂ ਮਾਵਾਂ ਦਾ ਧੰਨਵਾਦ ਕੀਤਾ ਗਿਆ।


Post a Comment