ਸ੍ਰੀ ਮੁਕਤਸਰ ਸਾਹਿਬ : ਅਬੋਹਰ ਰੋਡ ਤੇ ਭਾਜਪਾ ਮੰਡਲ 3 ਦੇ ਨਵ ਨਿਯੁਕਤ ਪ੍ਰਧਾਨ ਰਾਜਿੰਦਰ ਭੁਜੀਆ ਵਾਲੇ ਦਾ ਤਾਜਪੋਸ਼ੀ ਸਮਾਗਮ ਹੋਇਆ। ਜਿਲਾ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ ਹੇਠ ਐਤਵਾਰ ਦੀ ਦੇਰ ਸ਼ਾਮ ਸੱਤ ਵਜੇ ਸ਼ੁਰੂ ਹੋਇਆ ਇਹ ਤਾਜਪੋਸ਼ੀ ਸਮਾਗਮ ਦੇਰ ਰਾਤ ਤੱਕ ਚੱਲਿਆ ਜਿਸ ਚ ਜਿਲੇ ਦੇ ਸੀਨੀਅਰ ਭਾਜਪਾ ਆਗੂ ਸ਼ਾਮਲ ਹੋਏ ਤੇ ਨਵ ਨਿਯੁਕਤ ਪ੍ਰਧਾਨ ਰਾਜਿੰਦਰ ਭੁਜੀਆ ਵਾਲੇ ਨੂੰ ਹਾਰ ਪਵਾ ਕੇ ਵਧਾਈਆਂ ਦਿੱਤੀਆਂ। ਸਮਾਗਮ ਚ ਸਾਬਕਾ ਜਿਲਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਰਾਈਸ ਮਿਲ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਭਾਰਤ ਭੂਸਣ ਬਿੰਟਾ, ਸੰਦੀਪ ਗਿਰਧਰ, ਰਾਜੀਵ ਦਾਬਡ਼ਾ, ਸਾਬਕਾ ਡੀਟੀਓ ਗੁਰਚਰਨ ਸਿੰਘ ਸੰਧੂ, ਭਾਈ ਰਾਹੁਲ ਸਿੱਧੂ, ਸਤੀਸ਼ ਭਟੇਜਾ, ਐਡਵੋਕੇਟ ਮਨਜੀਤ ਕੌਰ ਬੇਦੀ, ਰਵਿੰਦਰ ਕਟਾਰੀਆ, ਮੰਡਲ 1 ਦੇ ਪ੍ਰਧਾਨ ਪੂਜਾ ਕੱਕੜ,ਮੰਡਲ 2 ਦੇ ਪ੍ਰਧਾਨ ਹਰੀਸ਼ ਵਾਟਸ, ਸਾਬਕਾ ਪ੍ਰਧਾਨ ਰਾਜਕੁਮਾਰ ਭਟੇਜਾ ਮੇਲੂ, ਯੁਵਾ ਮੋਰਚਾ ਦੇ ਪ੍ਰਦੇਸ਼ ਜਰਨਲ ਸਕੱਤਰ ਅਰਮਨਜੋਤ ਬਰਾੜ, ਐਡਵੋਕੇਟ ਅਨੁਰਾਗ ਸ਼ਰਮਾ, ਰਾਜੇਸ਼ ਕਟਾਰੀਆ, ਅਖਿਲ ਭਾਰਤੀ, ਮਨੀਸ਼ ਧਮੀਜਾ, ਨੀਟਾ ਤੰਵਰ,ਸ਼ਿਵਨੰਦਨ ਬਿੱਲੂ ਕਟਾਰੀਆ, ਮਿੰਕਲ ਬਜਾਜ,ਦਲਬੀਰ ਮੋਂਗਾ, ਨਿਖਿਲ ਪਟੇਲ, ਬਲਦੇਵ ਕੁਮਾਰ ਬਿੱਲਾ, ਸ਼ਿਸ਼ੂਪਾਲ, ਨਰਿੰਦਰ, ਸੀਮਾ ਰਾਣੀ ਸਮੇਤ ਵੱਡੀ ਗਿਣਤੀ ਚ ਭਾਜਪਾ ਵਰਕਰ ਵੀ ਮੌਜੂਦ ਸਨ।