ਕੁਸ਼ਤੀਆਂ ‘ਚ ਖੜ੍ਹਕ ਸਿੰਘ ਵਾਲਾ ਸਕੂਲ ਦੇ ਚੋਬਰ ਪਹਿਲੇ ਸਥਾਨ ‘ਤੇ ਰਹੇ
ਜੋਗਾ, 27 ਜੁਲਾਈ : ਜੋਨ ਜੋਗਾ ਦੀਆਂ ਗਰਮ ਰੁੱਤ ਸਕੂਲ ਖੇਡਾਂ ਦੇ ਚੱਲ ਰਹੇ ਮੁਕਾਬਲਿਆਂ ਮੌਕੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਜੋਨ ਜੋਗਾ ਦੇ ਪ੍ਰਧਾਨ ਹੈੱਡ ਮਾਸਟਰ ਮੁਨੀਸ਼ ਕੁਮਾਰ ਅਤੇ ਪ੍ਰਿੰਸੀਪਲ ਅਵਤਾਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜੋਨ ਜੋਗਾ ਦੇ ਪ੍ਰੈਸ ਸਕੱਤਰ ਡੀਪੀਈ ਪਾਲਾ ਸਿੰਘ ਨੇ ਦੱਸਿਆ
ਕਿ ਬਾਬਾ ਫਰੀਦ ਅਕੈਡਮੀ ਉੱਭਾ, ਰੈਨੇਸਾਂ ਸਕੂਲ ਤਾਮਕੋਟ, ਮਾਈ ਭਾਗੋ ਸਕੂਲ ਰੱਲਾ ਅਤੇ ਸਰਕਾਰੀ ਹਾਈ ਸਕੂਲ ਰੱਲਾ ਵਿਖੇ ਕਰਵਾਏ ਗਏ ਵੱਖ–ਵੱਖ ਮੁਕਾਬਲਿਆਂ ਵਿੱਚੋਂ ਖੋ-ਖੋ (ਅੰਡਰ 14 ਕੁੜੀਆਂ) ਵਿੱਚ ਸਸਸਸ ਉੱਭਾ–ਬੁਰਜ ਢਿੱਲਵਾਂ, ਸਸਸਸ ਅਤਲਾ ਕਲਾਂ ਤੇ ਸਸਸਸ (ਕੰ) ਰੱਲਾ, ਵਾਲੀਬਾਲ (ਅੰਡਰ 17 ਕੁੜੀਆਂ) ਵਿੱਚ ਰੈਨੇਸਾਂ ਸਕੂਲ ਤਾਮਕੋਟ, ਸਸਸਸ (ਕੰ) ਰੱਲਾ ਤੇ ਅਦਾਰਸ਼ ਸਕੂਲ ਭੁਪਾਲ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਕੁਸ਼ਤੀਆਂ (ਅੰਡਰ 14 ਮੁੰਡੇ) ਵਿੱਚ ਸਮਸ ਖੜ੍ਹਕ ਸਿੰਘ ਵਾਲਾ ਪਹਿਲੇ, ਕੁਸ਼ਤੀਆਂ (ਅੰਡਰ 17 ਮੁੰਡੇ) ਵਿੱਚ ਰੈਨੇਸਾਂ ਸਕੂਲ ਤਾਮਕੋਟ ਪਹਿਲੇ, ਵਾਲੀਬਾਲ (ਅੰਡਰ 14 ਕੁੜੀਆਂ) ਵਿੱਚ ਸਸਸਸ ਬੁਰਜਹਰੀ ਪਹਿਲੇ ਅਤੇ ਰੈਨੇਸਾਂ ਸਕੂਲ ਤਾਮਕੋਟ ਦੂਜੇ ਅਤੇ ਵਾਲੀਬਾਲ (ਅੰਡਰ 19 ਕੁੜੀਆਂ) ਵਿੱਚ ਸਸਸਸ ਬੁਰਜਹਰੀ ਪਹਿਲੇ ਸਥਾਨ ‘ਤੇ ਰਹੇ। ਇਸ ਮੌਕੇ ਜੋਨਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਮਨਪ੍ਰੀਤ ਸਿੰਘ, ਵਿੱਤ ਸਕੱਤਰ ਜਸਵਿੰਦਰ ਕੌਰ, ਅਵਤਾਰ ਸਿੰਘ, ਅਮਨਦੀਪ ਕੌਰ, ਗਗਨਦੀਪ ਕੌਰ, ਰਜਨਦੀਪ ਸਿੰਘ, ਰਾਜਦੀਪ ਸਿੰਘ, ਪਾਲਾ ਸਿੰਘ, ਸਮਰਜੀਤ ਸਿੰਘ, ਬਲਦੇਵ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ, ਜਗਸੀਰ ਸਿੰਘ, ਹਰਦੀਪ ਸਿੰਘ, ਗੁਰਜੀਤ ਸਿੰਘ, ਗੁਰਦੀਪ ਸਿੰਘ, ਸਰਬਜੀਤ ਕੌਰ, ਪ੍ਰਿੰਸੀਪਲ ਰਾਜ ਕੁਮਾਰ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।