ਡੋਡਾਂਵਾਲੀ ਵਿਖੇ ਮਨਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਵੱਲੋਂ ਵਰਕਰ ਮੀਟਿੰਗ
ਸ੍ਰੀ ਮੁਕਤਸਰ ਸਾਹਿਬ,
ਬਰੀਵਾਲਾ ਜੈਲ ਮੇਰਾ ਆਪਣਾ ਪਰਿਵਾਰ ਹੈ ਅਤੇ ਜੈਲ ਦੇ ਹਰ ਬਸ਼ਿੰਦੇ ਨਾਲ ਮੈਂ ਆਪਣਾ ਰਿਸ਼ਤਾ ਹਮੇਸ਼ਾ ਪਰਿਵਾਰਕ ਮੈਂਬਰ ਵਾਂਗ ਹੀ ਰੱਖਿਆ ਹੈ ਅਤੇ ਫੈਸਲਾਕੁੰਨ ਸਿਆਸੀ ਫੈਸਲਿਆਂ ਵਿੱਚ ਜੈਲ ਬਰੀਵਾਲਾ ਨੇ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਡੋਡਾਂਵਾਲੀ ਵਿਖੇ ਮਨਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਬਰੀਵਾਲਾ ਵੱਲੋਂ ਭਵਿੱਖ ਵਿੱਚ ਹੋਣ ਵਾਲੇ ਇਲੈਕਸ਼ਨਾਂ ਦੀਆਂ ਤਿਆਰੀਆਂ ਦੇ ਮੱਦੇਨਜਰ ਪਿੰਡ ਵਾਸੀਆਂ ਨਾਲ ਵਿਚਾਰ-ਵਟਾਂਦਰਾਂ ਕਰਨ ਮੌਕੇ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੈਲ ਬਰੀਵਾਲਾ ਦੇ ਹਰੇਕ ਪਿੰਡ ਤੇ ਮੰਡੀ ਬਰੀਵਾਲਾ ਵਿੱਚ ਨੁੱਕੜ ਮੀਟਿੰਗਾਂ ਕਰਕੇ ਨਰੇਗਾ ਵਰਕਰਾਂ, ਕਿਸਾਨ ਪਰਿਵਾਰਾਂ, ਮੱਧ ਵਰਗੀ ਪਰਿਵਾਰਾਂ ਅਤੇ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ, ਜਿਸ ਵਿੱਚ ਲੋਕ ਹਿੱਤਾਂ ਲਈ ਚਲਾਈਆਂ ਗਈਆਂ ਮੁਫ਼ਤ ਆਟਾ-ਦਾਲ ਸਕੀਮ, ਪੈਨਸ਼ਨ, ਮੁਫਤ ਬਿਜਲੀ, ਸ਼ਗਨ ਸਕੀਮ ਆਦਿ ਸਹੂਲਤਾਂ ਸਬੰਧੀ ਜੇਕਰ ਕਿਸੇ ਨੂੰ ਸਮੱਸਿਆ ਦਰਪੇਸ਼ ਆ ਰਹੀ ਹੈ ਤਾਂ ਉਸ ਦਾ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਜਗਵੰਤ ਸਿੰਘ ਲੰਬੀਢਾਬ, ਬਲਵਿੰਦਰ ਸਿੰਘ ਬੁੱਢੀਮਾਲ, ਗੁਰਨਾਮ ਸਿੰਘ, ਰਾਮ ਜੀ ਦਾਸ ਸਾਬਕਾ ਸਰਪੰਚ, ਜਗਰੂਪ ਸਿੰਘ, ਜਗਤਾਰ ਸਿੰਘ, ਕੁਲਵੰਤ ਰਾਏ, ਅਸ਼ੋਕ ਕੁਮਾਰ, ਪਰਮਾਮੰਦ, ਗੁਰਵਿੰਦਰ ਸਿੰਘ, ਯੂਥ ਆਗੂ ਗੁਰਭੇਜ ਸਿੰਘ ਬਾਜਾ ਮਰਾੜ੍ਹ, ਗੁਲਾਬ ਸਿੰਘ, ਮਨਦੀਪ ਸ਼ਰਮਾ ਮਨੀ, ਬੇਅੰਤ ਸਿੰਘ ਬਿੰਨੀ ਮਨੇਸ ਕੰਦੂਖੇੜਾ, ਜਸਪਾਲ ਸਿੰਘ ਪੀਏ, ਰਾਜ ਕੁਮਾਰ ਆਦਿ ਹਾਜਰ ਸਨ।