ਸਕੂਲ ਦੇ ਸਫ਼ਾਈ ਸੇਵਕ ਭੀਮ ਸਿੰਘ ਨੂੰ ਵਧੀਆ ਸੇਵਾਵਾਂ ਲਈ ਸਨਮਾਨ

BTTNEWS
0

 ਬਰਨਾਲਾ, 24 ਅਗਸਤ :


ਭੀਮ ਸਿੰਘ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਬਰਨਾਲਾ ਵਿੱਚ ਪਿਛਲੇ 21 ਸਾਲਾਂ ਤੋਂ ਸਫ਼ਾਈ ਸੇਵਕ ਵਜੋਂ ਆਪਣੀ ਨਿਭਾਈ ਸੇਵਾ ਨਾਲ ਸਕੂਲ ਨੂੰ ਚਮਕਾਉਂਦਾ ਆ ਰਿਹਾ ਹੈ, ਨੂੰ ਉਸ ਦੀਆਂ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਹਰੀਸ਼ ਬਾਂਸਲ ਨੇ ਕਿਹਾ ਕਿ ਭੀਮ ਸਿੰਘ ਦੀ ਲਗਨ, ਇਮਾਨਦਾਰੀ ਅਤੇ ਸਮਰਪਣ ਸਕੂਲ ਦੇ ਹਰ ਮੈਂਬਰ ਲਈ ਪ੍ਰੇਰਣਾ ਦਾ ਸਰੋਤ ਹਨ। ਉਸ ਨੇ ਹਰ ਹਾਲਤ ਵਿੱਚ ਆਪਣਾ ਕੰਮ ਨਿਭਾਇਆ ਅਤੇ ਸਕੂਲ ਨੂੰ ਸਾਫ਼-ਸੁਥਰਾ ਰੱਖਣ ਲਈ ਕੋਈ ਕਮੀ ਨਹੀਂ ਛੱਡੀ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾਕਟਰ ਬਰਜਿੰਦਰਪਾਲ ਸਿੰਘ ਨੇ ਵੀ ਭੀਮ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਮੁਸਕਰਾਂਦਾ ਰਹਿੰਦਾ ਹੈ ਅਤੇ ਆਪਣੇ ਕੰਮ ਨਾਲ ਸਕੂਲ ਦੀ ਸ਼ੋਭਾ ਵਧਾਉਂਦਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਨੇ ਕਿਹਾ ਕਿ ਭੀਮ ਸਿੰਘ ਵਰਗੇ ਕਰਮਚਾਰੀ ਸਾਡੀ ਸਿੱਖਿਆ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ। ਉਹ ਆਪਣੇ ਕੰਮ ਨਾਲ ਸਿਰਫ਼ ਸਫ਼ਾਈ ਨਹੀਂ ਕਰਦੇ, ਸਗੋਂ ਵਿਦਿਆਰਥੀਆਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਵੀ ਪੈਦਾ ਕਰਦੇ ਹਨ।ਸਨਮਾਨ ਪ੍ਰਾਪਤ ਕਰਦੇ ਸਮੇਂ ਭੀਮ ਸਿੰਘ ਨੇ ਭਾਵੁਕ ਹੁੰਦਿਆਂ ਆਪਣੇ ਜਜ਼ਬਾਤ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਸਕੂਲ ਮੇਰੇ ਲਈ ਇੱਕ ਪਰਿਵਾਰ ਵਾਂਗ ਹੈ ਮੇਰੇ ਲਈ ਇਹ ਸਭ ਤੋਂ ਵੱਡੀ ਖੁਸ਼ੀ ਹੈ ਕਿ ਮੈਂ ਵਿਦਿਆਰਥੀਆਂ ਨੂੰ ਸਾਫ ਸੁਥਰੇ ਮਾਹੌਲ ਵਿੱਚ ਪੜ੍ਹਦੇ ਦੇਖਦਾ ਹਾਂ। ਇਸ ਮੌਕੇ ਡਾਕਟਰ ਡਾਇਟ ਪ੍ਰਿੰਸੀਪਲ ਡਾਕਟਰ ਮੁਨੀਸ਼ ਮੋਹਨ ਸ਼ਰਮਾ, ਹੈਡ ਮਾਸਟਰ ਪ੍ਰਦੀਪ ਕੁਮਾਰ ਕਾਹਨੇਕੇ, ਡੀਆਰਸੀ ਕਮਲਦੀਪ, ਬੀਆਰਸੀ ਹਰਵਿੰਦਰ ਰੋਮੀ, ਸੁਖਪਾਲ ਢਿੱਲੋਂ, ਕ੍ਰਿਸ਼ਨ ਲਾਲ, ਤੇਜਿੰਦਰ ਸ਼ਰਮਾ, ਸਤੀਸ਼ ਜੈਦਕਾ,ਲੇਖਕ ਅਮਨਿੰਦਰ ਕੁਠਾਲਾ ਆਦਿ ਹਾਜਿਰ ਰਹੇ।

Post a Comment

0Comments

Post a Comment (0)