ਬਾਈਕ ਅਤੇ ਸਕੂਟੀ ਦੀ ਟੱਕਰ ਵਿੱਚ ਦੋ ਔਰਤਾਂ ਸਮੇਤ ਤਿੰਨ ਜਖਮੀ

BTTNEWS
0

ਸ੍ਰੀ ਮੁਕਤਸਰ ਸਾਹਿਬ 28 ਅਗਸਤ  ਜਲਾਲਾਬਾਦ ਦ ਰੋਡ ਤੇ ਸੋਹਣੇ ਵਾਲ਼ਾ ਅੱਡਾਨੇੜੇ ਹੋਏ ਹਾਦਸੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ। ਹਾਦਸੇ ਦਾ ਕਾਰਨ ਸਕੂਟੀ ਅਤੇ ਮੋਟਰਸਾਈਕਲ ਦੀ ਆਪਸੀ ਟੱਕਰ ਰਿਹਾ।


ਜਾਣਕਾਰੀ ਅਨੁਸਾਰ ਮੁਕਤਸਰ ਤੋਂ ਜਲਾਲਾਬਾਦ ਜਾ ਰਿਹਾ ਮੋਟਰਸਾਈਕਲ ਜਲਾਲਾਬਾਦ ਤੋਂ ਮੁਕਤਸਰ ਵੱਵ ਆ ਰਹੀ ਐਕਟਿਵਾ ਦੀ ਆਪਸੀ ਟੱਕਰ ਹੋ ਗਈ।ਇਸ ਘਟਨਾ ਵਿੱਚ ਐਕਟੀਵਾ ਤੇ ਸਵਾਰ ਅਮਨਦੀਪ ਕੌਰ ਪੁੱਤਰੀ ਬਗੀਚਾ ਸਿੰਘ ਅਤੇ ਨੀਤੂ ਰਾਣੀ ਪੁੱਤਰੀ ਪਰਮਜੀਤ ਸਿੰਘ ਵਾਸੀ ਅਰਨੀਵਾਲਾ ਤੋਂ ਇਲਾਵਾ ਗਰਪ੍ਰੀਤ ਸਿੰਘ ਪੁੱਤਰ  ਜਸਵੰਤ ਸਿੰਘ ਵਾਸੀ ਲਦੂਵਾਲਾ ਜਖਮੀ ਹੋ ਗਏ ਜਿਨਾਂ ਨੂੰ ਰਾਹਗੀਰਾਂ ਨੇ ਬਾਂਸਾਲ ਨਰਸਿੰਗ ਹੋਮ ਵਿਖੇ ਦਾਖਲ ਕਰਵਾਇਆ। ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਦੋਵੇਂ ਵ੍ਹੀਕਲ ਰੋਡ ਤੋਂ ਸਾਈਡ ਤੇ ਕਰਵਾਏ ਗਏ ਅਤੇ ਰੋਡ ਕਲੀਅਰ ਕਰਵਾਇਆ।

Post a Comment

0Comments

Post a Comment (0)