Breaking

ਪੈਦਲ ਜਾ ਰਹੇ ਵਿਅਕਤੀ ਦੀ ਬਾਈਕ ਨਾਲ ਟਕਰਾ ਕੇ ਮੌਤ, ਬਾਈਕ ਸਵਾਰ ਵੀ ਜਖਮੀ

ਬੀਤੀ ਰਾਤ ਕਰੀਬ ਸਵਾ 7 ਵਜੇ ਹੋਇਆ ਹਾਦਸਾ 

 


ਮਲੋਟ : ਸ਼ਹਿਰ ਵਿੱਚੋਂ ਲੰਘਦੇ ਪੁੱਲ ਨੇੜੇ ਮੱਕੜ ਪੈਲੇਸ ਕੋਲ ਪੈਦਲ ਜਾ ਰਹੇ ਇੱਕ ਵਿਅਕਤੀ ਦੀ ਮੋਟਰਸਾਈਕਲ ਨਾਲ ਟਕਰਾ ਜਾਣ ਕਰਕੇ ਮੌਤ ਹੋ ਗਈ। ਜਦਕਿ ਇਸ ਘਟਨਾ ਵਿੱਚ ਮੋਟਰਸਾਈਕਲ ਸਵਾਰ ਵੀ ਜ਼ਖਮੀ ਹੋ ਗਿਆ। ਬੀਤੀ ਐਤਵਾਰ ਦੀ ਰਾਤ ਕਰੀਬ ਸਵਾ 7 ਵਜੇ ਅਜੀਤ ਨਗਰ ਵਾਰਡ ਨੰਬਰ 11 ਮਲੋਟ ਦਾ ਰਹਿਣ ਵਾਲਾ ਜੀਤਪਾਲ  S/O  ਨਛੱਤਰ ਸਿੰਘ ਪੈਦਲ ਜਾ ਰਿਹਾ ਸੀ। ਇਸ ਦੌਰਾਨ ਉਹਨੂੰ ਇੱਕ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਜੀਤਪਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਸਵਾਰ ਰਵਿਦਾਸ ਨਗਰ ਮਲੋਟ ਨਿਵਾਸੀ ਬੰਟੀ S/O ਇੰਦਰਜੀਤ ਸਿੰਘ ਦੇ ਕਾਫੀ ਸੱਟਾਂ ਲੱਗੀਆਂ। ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਉਸਨੂੰ ਸਿਵਲ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ ਤੇ ਉਹਨਾਂ ਦੇ ਪਾਰਿਵਾਰਿਕ ਮੈਂਬਰਾ ਨੂੰ ਸੂਚਿਤ ਕੀਤਾ।

Post a Comment

Previous Post Next Post