ਸ਼੍ਰੀ ਗੰਗਾਨਗਰ ਪੁਲਿਸ ਨੇ ਪਹਿਲਾਂ ਮਲੋਟ ਦੇ ਚਾਰ ਵਾਹਨ ਚੋਰਾਂ ਨੂੰ ਡੇਢ ਦਰਜਨ ਕਾਰਾਂ ਸਮੇਤ ਕੀਤਾ ਸੀ ਗ੍ਰਿਫ਼ਤਾਰ
ਸ੍ਰੀ ਗੰਗਾਨਗਰ, 15 ਸਤੰਬਰ : ਹਾਲ ਹੀ ਵਿਚ ਪੁਲਿਸ ਸਟੇਸ਼ਨ ਜਵਾਹਰਨਗਰ ਸ਼੍ਰੀ ਗੰਗਾਨਗਰ ਨੇ ਮਲੋਟ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਤੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਚੋਰੀ ਕੀਤੀਆਂ ਡੇਢ ਦਰਜਨ ਕਾਰਾਂ ਬਰਾਮਦ ਕੀਤੀਆਂ ਸਨ। ਹੁਣ, ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਜਾਂਚ ਦੌਰਾਨ, ਸ਼੍ਰੀ ਗੰਗਾਨਗਰ ਪੁਲਿਸ ਨੇ ਮਲੋਟ ਦੇ ਦੋ ਹੋਰ ਵਸਨੀਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਉਕਤ ਗਿਰੋਹ ਤੋਂ ਕਾਰਾਂ ਖਰੀਦੀਆਂ ਸਨ ਅਤੇ ਉਨ੍ਹਾਂ ਤੋਂ ਦੋ ਕਾਰਾਂ ਅਤੇ ਸਪੇਅਰ ਪਾਰਟਸ ਵੀ ਬਰਾਮਦ ਹੋਇਆ ਹੈ।
ਜ਼ਿਲ੍ਹਾ ਪੁਲਿਸ ਸੁਪਰਡੈਂਟ ਸ਼੍ਰੀ ਗੰਗਾਨਗਰ ਡਾ. ਅੰਮ੍ਰਿਤਾ ਦੁਹਨ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ 12 ਸਤੰਬਰ 2025 ਨੂੰ ਪੁਲਿਸ ਸਟੇਸ਼ਨ ਜਵਾਹਰਨਗਰ ਨੇ ਸ਼ਹਿਰ ਸ਼੍ਰੀ ਗੰਗਾਨਗਰ ਅਤੇ ਹੋਰ ਸਥਾਨ ਤੋਂ ਡੇਢ ਦਰਜਨ ਵਾਹਨ ਚੋਰੀ ਦੇ ਆਰੋਪੀ ਅੰਤਰਰਾਜੀ ਗੈਂਗ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀ ਹਰਸ਼ ਪੁੱਤਰ ਰਾਜੇਸ਼ ਖੁਰਾਨਾ ਵਾਸੀ ਆਦਰਸ਼ਨਗਰ ਮਲੋਟ, ਗੋਵਿੰਦ ਪੁੱਤਰ ਅਨੇਕ ਸਿੰਘ ਵਾਸੀ ਏਕਤਾਨਗਰ ਮਲੋਟ, ਅਜੈ ਕੁਮਾਰ ਪੁੱਤਰ ਸ਼ੰਕਰਦਾਸ ਵਾਸੀ ਵਾਲਮੀਕਿ ਮੁਹੱਲਾ ਮਲੋਟ ਅਤੇ ਚਿਰਾਗ ਪੁੱਤਰ ਰਾਜੇਸ਼ ਖੁਰਾਨਾ ਨਿਵਾਸੀ ਆਦਰਸ਼ਨਗਰ ਮਲੋਟ ਪੰਜਾਬ ਨੂੰ ਗ੍ਰਿਫ਼ਤਾਰ ਕਰ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਸ਼ਹਿਰ ਸ਼੍ਰੀ ਗੰਗਾਨਗਰ ਤੋਂ ਚੋਰੀ ਦੇ ਹੋਈ ਗੱਡੀਆਂ ਨੂੰ ਖਰੀਦਣ ਲਈ ਵਾਲੇ ਦੋ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਸੁਪਰਡੈਂਟ ਨੇ ਕਿਹਾ ਕਿ ਉਕਤ ਗਿਰੋਹ ਤੋਂ ਚੋਰੀ ਦੀਆਂ ਕਾਰਾਂ ਨੂੰ ਖਰੀਦਣ ਵਾਲੇ ਦੋਸ਼ੀ ਜਤਿੰਦਰ ਪੁੱਤਰ ਲਾਲਾਰਾਮ ਉਮਰ 40 ਸਾਲ ਵਾਸੀ ਪਟੇਲ ਨਗਰ ਮਲੋਟ ਅਤੇ ਰੋਸ਼ਨ ਪੁੱਤਰ ਰਾਮਦਿਆਲ ਵਾਸੀ ਨਵਾਂ ਮਸਜਿਦ, ਸ਼ੀਤਲਾ ਮਾਂ ਮੰਦਰ ਦੇ ਪਿੱਛੇ ਪਟੇਲ ਨਗਰ ਨੂੰ ਕਾਬੂ ਕੀਤਾ ਹੈ। ਉਪਰੋਕਤ ਲੋਕਾਂ ਦੁਆਰਾ ਦਿੱਤੀ ਗਈ ਜਾਣਕਾਰੀ 'ਤੇ ਚੋਰੀ ਦੀਆਂ ਦੋ ਕਾਰਾਂ ਅਤੇ ਕਾਰਾਂ ਦੇ ਸਪੇਅਰ ਪਾਰਟਸ ਵੀ ਰਿਕਵਰ ਕੀਤਾ ਗਿਆ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਹੋਰ ਜਾਂਚ ਅਜੇ ਜਾਰੀ ਹੈ।