ਅਧਿਆਪਕਾਂ ਅਤੇ ਮੁਲਾਜ਼ਮਾਂ ਦੀ ਥਾਂ ਬੀ ਐੱਲ ਓਜ਼ ਦੇ ਕੰਮ ਲਈ ਨਵੀਂ ਭਰਤੀ ਕਰੇ ਸਰਕਾਰ - ਤਾਮਕੋਟ
ਮਾਨਸਾ, 28 ਸਤੰਬਰ : ਨਿਤ-ਨਿਤ ਦੇ ਵੋਟਰ ਸੂਚੀਆਂ ਵਿੱਚ ਹੋ ਰਹੇ ਸਰਵੇ ਤੋ ਅੱਕੇ ਬੀ ਐੱਲ ਓਜ਼ ਨੇ ਅੱਜ ਬਾਲ ਭਵਨ ਵਿੱਚ ਇੱਕ ਭਰਵੀਂ ਮੀਟਿੰਗ ਕੀਤੀ|ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਪਹੁੰਚੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਮਾਨਸਾ ਦੇ ਜ਼ਿਲਾ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਬੈਹਣੀਵਾਲ ਸਰਕਾਰ ਤੋ ਮੰਗ ਕੀਤੀ ਕਿ ਸਕੂਲਾਂ ਵਿੱਚ ਪੜਾਈ ਦੇ ਹੋ ਰਹੇ ਨੁਕਸਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਤੋ ਬੀ ਐੱਲ ਓਜ਼ ਦਾ ਕੰਮ ਲੈਣਾ ਤੁਰੰਤ ਬੰਦ ਕਰੇ ਅਤੇ ਬੀ ਐੱਲ ਓਜ਼ ਦੇ ਕੰਮ ਲਈ ਵੱਖਰੇ ਤੌਰ ਤੇ ਨਵੇਂ ਕਰਮਚਾਰੀ ਭਰਤੀ ਕਰੇ|ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਬੀ ਐੱਲ ਓਜ਼ ਨੇ ਬੀ ਐੱਲ ਓ ਯੂਨੀਅਨ ਹਲਕਾ ਮਾਨਸਾ ਦਾ ਗਠਨ ਕੀਤਾ ਜਿਸ ਵਿੱਚ ਗੁਰਵਿੰਦਰ ਸਿੰਘ ਮਠਾੜੁ ਪ੍ਰਧਾਨ, ਇਕਬਾਲ ਉੱਭਾ ਸਕੱਤਰ,ਕਰਮਜੀਤ ਸਿੰਘ ਵਿਤ ਸਕੱਤਰ, ਖੁਸਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਵਿੰਦਰ ਅੱਕਾਵਾਲੀ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ |ਬੀ ਐੱਲ ਓ ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਮੱਠਾੜੁ ਨੇ ਕਿਹਾ ਕਿ ਨਿਤ ਨਿਤ ਉਹਨਾਂ ਤੋ ਨਵੇਂ ਅੰਕੜੇ ਮੰਗੇ ਜਾ ਰਹੇ ਹਨ ਅਤੇ ਉਹ ਇਹਨਾਂ ਅੰਕੜਿਆ ਵਿੱਚ ਉਲਝ ਕੇ ਆਪਣੇ ਅਸਲ ਕੰਮ ਵਿਦਿਆਰਥੀਆਂ ਨੂੰ ਪੜਾਉਣ ਤੋ ਅਸਮਰਥ ਹਨ|ਜਿਸ ਕਾਰਨ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ |ਆਗੂਆਂ ਨੇ ਕਿਹਾ ਜਦੋ ਤੱਕ ਨਵੀਂ ਭਰਤੀ ਨਹੀਂ ਹੁੰਦੀਓਦੋ ਤੱਕ ਕੰਮ ਕਰਦੇ ਬੀ ਐੱਲ ਓਜ਼ ਨੂੰ ਛੁੱਟੀ ਵਾਲੇ ਦਿਨ ਕੰਮ ਤੋ ਛੋਟ ਮਿਲੇ, ਔਨਲਾਈਨ ਕੰਮ ਲਈ ਟੈਬ ਦਿੱਤੀ ਜਾਵੇ,ਕੰਮ ਕਰਨ ਲਈ ਖੁੱਲ੍ਹਾ ਸਮਾਂ ਦਿੱਤਾ ਜਾਏ|ਕਿ ਉਹਨਾਂ ਨੂੰ ਆਹ ਰਹੀਆਂ ਸਮੱਸਿਆਵਾਂ ਨੂੰ ਲੈ ਆਉਣ ਵਾਲੇ ਦਿਨਾਂ ਵਿੱਚ ਐੱਸ ਡੀ ਐੱਮ ਨੂੰ ਮਿਲਿਆ ਜਾਵੇਗਾ |ਇਸ ਮੌਕੇ ਜਸਵਿੰਦਰ ਸਿੰਘ ਜਵਾਹਰਕੇ ,ਕੁਲਦੀਪ ਸਿੰਘ ਅੱਕਾਵਾਲੀ, ਹਰਭਜਨ ਸਿੰਘ, ਜਗਜੀਵਨ ਸਿੰਘ, ਜਗਦੀਪ ਸਿੰਘ,ਕਰਮਜੀਤ ਸਿੰਘ, ਗੁਰਵਿੰਦਰ ਸਿੰਘ,ਮਨੋਜ ਕੁਮਾਰ, ਜੋਨੀ ਕੁਮਾਰ,ਗੁਰਵਿੰਦਰ ਮੱਤੀ,ਰਮਨਦੀਪ ਸਿੰਘ, ਕਰਮਜੀਤ ਬਰਨਾਲਾ,ਜਗਰਾਜ ਸਿੰਘ, ਖੁਸ਼ਵੰਤ ਸਿੰਘ, ਰਾਕੇਸ਼ ਕੁਮਾਰ,ਬਹਾਦਰ ਸਿੰਘ,ਹਰਪ੍ਰੀਤ ਸਿੰਘ, ਰਾਜ ਕੁਮਾਰ ਸ਼ਾਮਿਲ ਸਨ |