[post ads]


ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਦੁਨੀਆਂ ਦੇ ਸਭ ਤੋ ਪ੍ਰਭਾਵਸ਼ਾਲੀ ਲੋਕਾ ਵਿੱਚ ਹੋਏ ਸ਼ਾਮਲ'
ਮਿਲਾਨ, ਇਟਲੀ, 16 ਸਤੰਬਰ (ਦਲਜੀਤ ਮੱਕੜ) "ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੂੰ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚ ਸਾਲ 2021 ਦੀ ਸੂਚੀ ’ਚ ਸ਼ਾਮਲ ਕੀਤਾ ਹੈ, ਇੱਕ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਇੱਕ ਅਜਿਹੇ ਇੱਕਲੌਤੇ ਇਟਾਲੀਅਨ ਹਨ ਜਿਨ੍ਹਾਂ ਨੇ ਵਿਸ਼ਵ ਦੇ ਪ੍ਰਭਾਵਸ਼ਾਲੀ ਲੋਕਾਂ ਵਿਚ ਤੀਸਰੀ ਵਾਰ ਜਗ੍ਹਾ ਬਣਾਈ ਹੈ,ਪ੍ਰਧਾਨ ਮੰਤਰੀ ਮਾਰੀਓ ਦਰਾਗੀ ਪਹਿਲਾਂ ਯੂਰਪੀਅਨ ਸੈਂਟਰਲ ਬੈਂਕ ਦੇ ਮੁੱਖੀ,ਵਿੱਤੀ ਸਥਿਰਤਾ ਬੋਰਡ ਦੇ ਚੇਅਰਮੈਨ,ਬੈਂਕ ਆਫ਼ ਇਟਲੀ ਦੇ ਗਵਰਨਰ ਤੋ ਇਲਾਵਾ ਕਈ ਹੋਰ ਅਹੁਦਿਆਂ ਵਿੱਚ ਆਪਣੀ ਸੇਵਾ ਨਿਭਾ ਚੁੱਕੇ ਹਨ, ਪ੍ਰਧਾਨ ਮੰਤਰੀ ਮਾਰੀੳ ਦਰਾਗੀ ਨੇ ਇਟਾਲੀਅਨ ਕਾਰੋਬਾਰਾਂ ਅਤੇ ਕਾਮਿਆਂ ਦੀ ਸਹਾਇਤਾ ਲਈ ਇੱਕ ਤੇਜ਼ ਕੋਵਿਡ 19 ਟੀਕਾਕਰਨ ਮੁਹਿੰਮ ਅਤੇ ਰਾਹਤ ਉਪਾਵਾਂ ਦੀ ਅਗਵਾਈ ਕਰਦਿਆਂ, ਇੱਕ ਚੁਸਤ ਹੱਥ ਨਾਲ ਆਪਣੇ ਦੇਸ਼ ਦੀ ਅਗਵਾਈ ਕਰ ਰਿਹਾ ਹੈ,ਯੂਰਪੀਅਨ ਯੂਨੀਅਨ ਦੀ ਵੱਡੀ ਅਲਾਟਮੈਂਟ ਦੁਆਰਾ ਸਮਰਥਤ ਫੰਡ, ਉਸਨੇ ਇਟਾਲੀਅਨ ਅਰਥਵਿਵਸਥਾ ਨੂੰ ਹਰਾ ਭਰਾ ਬਣਾਉਣ, ਅਸਮਾਨਤਾ ਨੂੰ ਘਟਾਉਣ ਅਤੇ ਡਿਜੀਟਲਾਈਜੇਸ਼ਨ ਨੂੰ ਅੱਗੇ ਵਧਾਉਣ ਲਈ ਬਹੁਤ ਸਾਰੀਆਂ ਲੋੜੀਂਦੀਆਂ ਅਤੇ ਰਾਜਨੀਤਿਕ ਤੌਰ ਤੇ ਮੁਸ਼ਕਲ ਨੀਤੀਆਂ ਅਤੇ ਨਿਵੇਸ਼ਾਂ ਨੂੰ ਅੱਗੇ ਵਧਾਇਆ ਹੈ,ਅਤੇ ਇਸ ਸਾਲ ਜੀ -20 ਦੀ ਅਗਵਾਈ ਕਰਨ ਵਾਲੇ ਇਟਲੀ ਦੇ ਨਾਲ, ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ, ਸਮੁੱਚੀ ਵਿਸ਼ਵਵਿਆਪੀ ਰਿਕਵਰੀ ਨੂੰ ਉਤਸ਼ਾਹਤ ਕਰਨ ਅਤੇ ਜਲਵਾਯੂ ਤਬਦੀਲੀ ਵਰਗੇ ਵਿਸ਼ਵਵਿਆਪੀ ਮੁੱਦਿਆਂ ਨਾਲ ਨਜਿੱਠਣ ਲਈ ਵਿਸ਼ਵ ਦੀਆਂ ਵੱਡੀਆਂ ਅਰਥਵਿਵਸਥਾਵਾਂ ਨੂੰ ਇਕੱਠੇ ਕਰ ਰਿਹਾ ਹੈ, ਦੱਸਣਯੋਗ ਹੈ ਕਿ ਮਾਰੀਓ ਦਰਾਗੀ ਨੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ 2021 ਚ' ਸਾਬਕਾ ਪ੍ਰਧਾਨ ਮੰਤਰੀ ਜੂਸੈਪੇ ਕੌਂਤੇ ਤੋਂ ਬਾਅਦ ਸਰਬਸੰਮਤੀ ਨਾਲ ਇਟਲੀ ਦੇਸ਼ ਦੀ ਵਾਗਡੋਰ ਸੰਭਾਲੀ ਸੀ, ਅਤੇ ਦੇਸ਼ ਨੂੰ ਤਰੱਕੀ ਦੇ ਰਾਹ ਲਿਜਾਣ ਲਈ ਅਣਥੱਕ ਯਤਨ ਕਰ ਰਹੇ ਹਨ।

 

ਜਿਲ੍ਹਾ ਪੁਲਿਸ ਵੱਲੋਂ 2 ਕਿਲੋ ਅਫੀਮ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ, ਚਰਨਜੀਤ ਸਿੰਘ ਸੋਹਲ ਐਸ.ਐਸ.ਪੀ ਵੱਲੋਂ ਜਿਲ੍ਹਾਂ ਅੰਦਰ ਸ਼ਰਰਾਰਤੀ ਅਨਸਰਾਂ ਖਿਲਾਫ ਅਤੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਰਾਜਪਾਲ ਸਿੰਘ ਹੁੰਦਲ ਐਸ.ਪੀ (ਡੀ) ਅਤੇ ਜਸਪਾਲ ਸਿੰਘ ਢਿਲੋ ਡੀ.ਐਸ.ਪੀ (ਮਲੋਟ) ਦੀ ਨਿਗਰਾਨੀ ਹੇਠ ਐਸ.ਆਈ ਮਨਿੰੰਦਰ ਸਿੰਘ ਮੁੱਖ ਅਫਸਰ ਥਾਣਾ ਲੰਬੀ ਪੁਲਿਸ ਵੱਲੋਂ 2 ਕਿਲੋ ਅਫੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ। ਜਾਣਕਾਰੀ ਮੁਤਬਿਕ ਮਿਤੀ 14.09.2021 ਲੰਬੀ ਪੁਲਿਸ ਪਾਰਟੀ ਬ੍ਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਸੂਆ ਨੇੜੇ ਸੱਪਾ ਵਾਲਾ ਡੇਰਾ ਬਾਹੱਦ ਰਕਬਾ ਪਿੰਡ ਲੰਬੀ ਮੌਜੂਦ ਸੀ ਤਾਂ ਸੂਏ ਦੀ ਪੱਟੜੀ ਪਰ ਇੱਕ ਮੋਨਾ ਨੌਜਵਾਨ ਜਿਸ ਦੇ ਹੱਥ ਵਿੱਚ ਇੱਕ ਝੋਲਾ ਕੱਪੜਾ ਫੜਿਆ ਹੋਇਆ ਸੀ ਆਉਦਾ ਦਿਖਾਈ ਦਿੱਤੀ। ਜੋ ਪੁਲਿਸ ਪਾਰਟੀ ਨੂੰ ਵੇਖ ਕੇ ਇੱਕਦਮ ਪਿੱਛੇ ਨੂੰ ਮੁੜਨ ਲੱਗਾ ਤਾਂ ਪੁਲਿਸ ਪਾਰਟੀ ਵੱਲੋਂ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਾਜੇਸ਼ ਯਾਦਵ ਪੁੱਤਰ ਸੀਤਾ ਰਾਮ, ਵਾਸੀ ਪਿੰਡ ਖਟਕੜ,ਤਹਿ ਮਾਧੌਪੁਰ ਜਿਲ੍ਹਾਂ ਸੀਕਰ(ਰਾਜ) ਦੱਸਿਆ। ਜਿਸ ਤੇ ਪੁਸਿਲ ਵੱਲੋਂ ਰਾਕੇਸ਼ ਯਾਦਵ ਦੇ ਹੱਥ ਵਿੱਚ ਫੜੇ ਝੋਲਾ ਕੱਪੜਾ, ਰੰਗ ਘਸਮੈਲਾ ਦੀ ਤਲਾਸ਼ੀ ਕੀਤੀ ਤਾਂ ਉਸ ਵਿੱਚ ਇੱਕ ਪਾਰਦਰਸ਼ੀ ਮੋਮੀ ਲਿਫਾਫਾ ਵਿੱਚ ਅਫੀਮ ਬ੍ਰਾਮਦ ਹੋਈ ਜਿਸ ਦਾ ਵਜ਼ਨ ਕਰਨ ਤੇ ਇਹ 2 ਕਿਲੋਗ੍ਰਾਮ ਪਾਈ ਗਈ ਜਿਸ ਤੇ ਪੁਲਿਸ ਵੱਲੋਂ ਮੁੱਕਦਮਾ ਨੰਬਰ: 260 ਅ/ਧ 18-ਬੀ/61/85 ਐਨ.ਡੀ.ਪੀ.ਐਸ ਐਕਟ ਬ੍ਰਖਿਲਾਫ ਰਾਜੇਸ਼ ਯਾਦਵ ਪੁੱਤਰ ਸੀਤਾ ਰਾਮ ਥਾਣਾ ਲੰਬੀ ਵਿੱਚ ਦਰਜ਼ ਰਜਿਸ਼ਟਰ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

उन्हें $10000 जुर्माने के रूप में भरना होगा
कोरोना नियमों के उल्लंघन को लेकर जत्थेदार ज्ञानी हरप्रीत सिंह को जुर्माना

 जत्थेदार ज्ञानी हरप्रीत सिंह को इंग्लैंड में कोरोना नियमों के उल्लंघन करने को लेकर जुर्माना भरना पड़ेगा। गौरतलब है कि ज्ञानी हरप्रीत सिंह इंग्लैंड में सारागढ़ी के शहीदों की यादगार का उद्घाटन करने के लिए गए थे। वहां उनके द्वारा कोरोना क्वारंटाइन पीरियड पूरा न करने के चलते उन्हें $10000 जुर्माने के रूप में भरना होगा। 

प्रोपर पटोला, यार सुपरस्टार, जैसे सुपर हिट सोंग्स को अपनी धुनों में पिरोने वाले संगीतकार 

 
छोटी उम्र में बुलंदियों तक पहुंचे संगीतकार मीत सेहरा

न्यू दिल्ली ( कलमप्रीत ) बादशाह के गीत प्रोपर पटोला ( मूवी नमस्ते इंग्लैंड ), यार सुपरस्टार, हार्डी संधु, जैसे सुपर हिट सोंग्स को अपनी धुनों में पिरोने वाले संगीतकार मीत सेहरा आगे और भी बहुत बड़े प्रोजेक्ट्स के साथ आ रहे हैं, एक ही नाम से काम कर रहे, दो भाई गजब के संगीतकार हैं, इससे पहले भी इनके कई सुपर हिट सोंग्स आ चुके हैं जैसे आई थिंक दिल्ली, तडथल्ली, तैनू पट्ट लेना, जट्ट खुल्लगे, ये सब दी लैंडर्स द्वारा गाऐ हैं, तथा तेरी मस्टेंग डी कैली ओर फतह ने अपनी आवाज़ दी, इसके अलावा अमृत मान की मूवी दो दूनी पंज का म्यूज़िक भी मीत सेहरा भाइयों ने दिया है।

 दलित छात्रा बनी डाक्टर: विजय सांपला के निर्देश पर पंजाब सरकार व कालेज प्रबंधकों ने जारी की दलित छात्रा की एमबीबीएस की डिग्री

सांपला की दखलअंदाजी उपरांत सरकार व कालेज ने जारी की डाक्टर की एमबीबीएस की डिग्री

चंडीगढ़, 14 सितंबर: नेशनल एससी कमीशन के चेयरमैन विजय सांपला के निर्देशों उपरांत पंजाब सरकार ने दलित छात्रा को उसकी एमबीबीएस की डिग्री प्रदान कर दी है। पंजाब सरकार ने केंद्र सरकार द्वारा एससी स्कालरशिप स्कीम के सर्कूलर की गलत व्याख्या/अर्थ निकालकर छात्रा की स्कालरशिप रोक दी थी।  उल्लेखनीय है कि नेशनल एससी कमीशन के दिल्ली स्थित हैड आफिस में बीती एक सितंबर को चेयरमैन विजय सांपला द्वारा शिकायत का निवारण करते हुए पंजाब सरकार के अधिकारियों व कालेज प्रबंधकों को तुरंत दलित छात्रा को उसकी एमबीबीएस की डिग्री जारी करने को कहा था।

एमबीबीएस की डिग्री हासिल करने वाली डाक्टर शीना मट्टू ने चेयरमैन विजय सांपला का आभार जताते हुए बताया कि कालेज द्वारा वजीफा राशि न मिलने के कारण उसकी उत्तीर्ण की गई एमबीबीएस की डिग्री नहीं दी जा रही थी। उसने बताया कि वर्ष 2015 में मैनेजमेंट कोटे से लुधियाना के दयानंद मेडीकल कालेज (डीएमसी) में दाखिला लिया था। उसको पहले दो वर्षों के लिए स्कालरशिप की राशि अदा की गई, पर राज्य सरकार द्वारा केंद्र सरकार के एक परिपत्र की गलत व्याख्या करने के चलते उसकी एससी स्कालरशिप बंद कर दी गई। वहीं कालेज द्वारा भी उसकी एमबीबीएस की डिग्री देने से इनकार कर दिया गया।
सांपला ने मीटिंग में पंजाब सरकार के अधिकारियों व कालेज प्रबंधकों बताया कि 2018 में जारी किए गए केंद्र सरकार के सर्कूलर के अनुसार राज्य सरकारों को प्रबंधन कोटे के अधीन दाखिला लेने के चाहवान विद्यार्थियों के लिए स्कालरशिप स्कीम को बंद करने के लिए कहा गया था। सांपला ने कहा कि उक्त सर्कूलर में स्पष्ट लिखा है कि जो लाभपात्री विद्यार्थी पहले से इस स्कीम के अनुसार दाखिला प्राप्त कर चुका है, उसको निरंतर स्कालरशिप जारी रहनी चाहिए, जबकि 2017-18 सत्र में दाखिला लेने वाले विद्यार्थियों को ऐसे लाभ नहीं दिए जाएंगे।
सांपला ने स्पष्ट किया कि केंद्र सरकार का उक्त सर्कूलर उन विद्यार्थियों के लिए लागू होता है, जो कि वर्ष 2018 तथा इसके बाद दाखिला लेते हैं। उन्होंने कहा कि डा. शीना मट्टू का दाखिला वर्ष 2015 में हुआ था, जिसके चलते उस पर सर्कूलर की हिदायतें लागू नहीं होती।
आखिरकार नेशनल एससी कमीशन के चेयरमैन द्वारा केंद्र सरकार के उक्त सर्कूलर पर स्पष्टता उपरांत पंजाब सरकार व कालेज प्रबंधकों ने डा. शीना मट्टू को डिग्री सौंप दी।

 ਚੰਡੀਗੜ 14 ਸਤੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਤਹਿਸੀਲ ਨਵਾਂਸ਼ਹਿਰ, ਜਿਲਾ ਐਸ.ਬੀ.ਐਸ ਨਗਰ ਵਿਖੇ ਤਾਇਨਾਤ ਵੱਲੋਂ ਕਾਨੂੰਗੋ  ਓਮ ਪ੍ਰਕਾਸ਼ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

 

ਵਿਜੀਲੈਂਸ ਵੱਲੋਂ ਕਾਨੂੰਗੋ 5000 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ

        ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵੱਲੋਂ ਕਾਨੂੰਗੋ ਨੂੰ ਸ਼ਿਕਾਇਤਕਰਤਾ ਗੁਰਮੁੱਖ ਸਿੰਘ ਪਿੰਡ ਮਾਹਲ ਖੁਰਦ, ਐਸ.ਬੀ.ਐਸ ਨਗਰ ਦੀ ਸ਼ਿਕਾਇਤ ‘ਤੇ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਗਿ੍ਰਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਕਾਨੂੰਗੋ ਵਲੋਂ ਉਸਦੇ ਨੰਬਰਦਾਰੀ ਸੰਬੰਧੀ ਕੇਸ ਵਿੱਚ ਪੜਤਾਲੀਆ ਰਿਪੋਰਟ ਭੇਜਣ ਬਦਲੇ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਉਨਾਂ ਦੱਸਿਆ ਕਿ ਉਹ ਦੋਸ਼ੀ ਕਾਨੂੰਗੋ ਨੂੰ ਪਹਿਲਾਂ ਹੀ 15,000 ਅਦਾ ਕਰ ਚੁੱਕਾ ਹੈ ਅਤੇ ਉਸ ਵਲੋਂ 5000 ਰੁਪਏ ਦੀ ਹੋਰ ਮੰਗ ਕੀਤੀ ਗਈ ਹੈ। 

          ਵਿਜੀਲੈਂਸ ਦੀ ਟੀਮ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਮੁਲਜਮ ਕਾਨੂੰਗੋ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਜਲੰਧਰ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਚੰਡੀਗੜ੍ਹ , 14 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਪਿਛਲੇਂ ਦੋ ਦਿਨਾਂ ਵਿੱਚ ਸੂਬੇ ਭਰ ਵਿੱਚ 1000 ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁੱਤਲੇ ਫੂਕੇ ਹਨ ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਹੈ ।

ਦੋ ਦਿਨਾਂ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਦੇ 1000 ਪਿੰਡਾਂ ਵਿੱਚ ਫੂਕੇ ਸਰਕਾਰ ਦੇ ਪੁੱਤਲੇ - ਹਰਗੋਬਿੰਦ ਕੌਰ

ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਅੱਜ ਅਖ਼ਬਾਰਾਂ ਦੇ ਨਾਂ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ । ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਗੂੰਗੀ ਬੋਲੀ ਹੋਈ ਪਈ ਹੈ ਤੇ ਪਿਛਲੇਂ ਸਾਢੇ ਚਾਰ ਸਾਲਾਂ ਵਿੱਚ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਕੋਈ ਮੰਗ ਨਹੀਂ ਮੰਨੀ । ਜਿਸ ਕਰਕੇ ਜਥੇਬੰਦੀ ਨੂੰ ਵੱਡੇ ਸੰਘਰਸ਼ ਕਰਨੇ ਪੈ ਰਹੇ ਹਨ ।‌ ਉਹਨਾਂ ਦੱਸਿਆ ਕਿ ਪਿੰਡਾਂ ਵਿੱਚ ਸਰਕਾਰ ਦੇ ਪੁੱਤਲੇ ਫ਼ੂਕਣ ਦਾ ਪ੍ਰੋਗਰਾਮ ਦੋ ਹਫ਼ਤਿਆਂ ਦਾ ਹੈ ਤੇ ਹਰ ਰੋਜ਼ 500 ਪਿੰਡਾਂ ਵਿੱਚ ਪੁੱਤਲੇ ਫੂਕੇ ਜਾਣਗੇ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਸੈਂਟਰਾਂ ਵਿੱਚੋਂ ਖੋਹੇ ਹੋਏ ਬੱਚੇ ਵਾਪਸ ਕਰੇ , ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਦਿੱਤਾ ਜਾਵੇ ਅਤੇ ਬਾਕੀ ਮੰਗਾਂ ਮੰਨੀਆਂ ਜਾਣ । ਸੂਬਾ ਪ੍ਰਧਾਨ ਨੇ ਸਖਤ ਚਿਤਾਵਨੀ ਦਿੱਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੂਰੇ ਸੂਬੇ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਸਬਕ ਸਿਖਾਉਣਗੀਆਂ ।

 पाकिस्तान से प्लास्टिक की पाईप के ज़रिये 40 किलो हेरोइन की तस्करी में शामिल बड़ी मछली को किया काबू

चंडीगड़ /अमृतसर, 13 सितम्बरः

बड़ी सफलता हासिल करते हुये पंजाब पुलिस ने आज नशा तस्करी के अंतरराष्ट्रीय नैटवर्क का पर्दाफाश करके एक बड़ी मछली जिसकी पहचान हरप्रीत सिंह उर्फ हैप्पी निवासी गाँव चविंडा कलां, अमृतसर के तौर पर हुई है, को हेरोइन की 40 किलो खेप की तस्करी में शामिल होने के दोष के तहत गिरफ्तार किया है। बताने योग्य है कि हेरोइन की यह खेप भारत-पाक सरहद से बरामद की गई थी।
अमृतसर पुलिस द्वारा नशा तस्करी के अंतरराष्ट्रीय नैटवर्क का पर्दाफाश

डायरैक्टर जनरल ऑफ पुलिस (डीजीपी), पंजाब दिनकर गुप्ता ने बताया कि पुलिस ने हैप्पी, जिसको अमृतसर कमिशनरेट पुलिस द्वारा अमृतसर के गाँव छेहरटा से गिरफ्तार किया गया है, से 1 किलोग्राम हेरोइन भी बरामद की है। इसके इलावा पुलिस द्वारा उसके सपलैंडर मोटरसाईकल को भी ज़ब्त कर लिया गया है।
ज़िक्रयोग्य है कि अमृतसर ग्रामीण पुलिस ने 21 अगस्त, 2021 को अमृतसर की पंजगराईयां बार्डर आऊटपोस्ट (बीओपी) के क्षेत्र में 40.81 किलो हेरोइन के 39 पैकेट बरामद करके नशा तस्करी की एक बड़ी कोशिश को नाकाम किया था।
डीजीपी दिनकर गुप्ता ने कहा कि अब तक की गई जांच हैप्पी के अंतरराष्ट्रीय नशा तस्करों और गैंग्स्टरों के साथ गठजोड़ की तरफ इशारा करती है। उन्होंने कहा, ‘‘पाकिस्तान आधारित तस्करों और मलेशिया से काम कर रहे तस्कर जग्गा के साथ हैप्पी के संबंधों की गहराई से जांच की जा रही है।’’
पुलिस कमिशनर (सिप) अमृतसर विक्रम जीत दुग्गल ने कहा कि पुलिस द्वारा राज्य में चल रहे अंतरराष्ट्रीय ड्रग सप्लाई नैटवर्क का पर्दाफाश करने के लिए आगे जांच की जा रही है।
इस सम्बन्ध में अमृतसर के थाना छेहरटा में एनडीपीएस एक्ट की धारा 21 के अंतर्गत मामला दर्ज किया गया है। 

   ਗੁੱਸਾਈ ਵਰਕਰਾਂ ਨੇ ਘੇਰਿਆ ਥਾਣਾ, ਤੇ ਫੋਟੋ ਵਾਪਸ ਲੈਕੇ ਥਾਣੇ ਮੂਹਰੇ ਹੀ ਪੁਤਲਾ ਫੂੰਕਿਆ

ਐਸ ਐਚ ਓ ਨੇ ਲਿਆ ਪੰਗਾ : ਪ੍ਰਦਰਸ਼ਨ ਕਰਦੀਆਂ ਆਂਗਣਵਾੜੀ ਵਰਕਰਾਂ ਤੋਂ ਖੋਈ ਕੈਪਟਨ ਦੀ ਫੋਟੋ
ਮਾਨਸਾ, 13 ਸਤੰਬਰ - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਸੂਬਾ ਕਮੇਟੀ ਦੇ ਸੱਦੇ ਤੇ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁੱਤਲੇ ਫੂਕਣ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ ਉਸ ਲੜ੍ਹੀ ਤਹਿਤ ਅੱਜ ਵਾਰਡ ਨੰਬਰ 19 ਮਾਨਸਾ ਵਿਖੇ ਯੂਨੀਅਨ ਦੀ ਜਿਲਾ ਪ੍ਰਧਾਨ ਬਲਵੀਰ ਕੌਰ, ਬਲਾਕ ਪ੍ਰਧਾਨ ਬਲਵਿੰਦਰ ਕੌਰ  ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ।  ਆਂਗਣਵਾੜੀ ਵਰਕਰਾਂ ਜਦੋਂ ਪ੍ਰਦਰਸ਼ਨ ਕਰ ਰਹੀਆਂ ਸਨ ਤਾਂ ਐਸ.ਐਚ.. ਥਾਣਾ ਸਿਟੀ-2 ਨੇ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਖੋਹ ਕੇ ਲੈ ਗਏ । ਪ੍ਰਸ਼ਾਸ਼ਨ ਖਿਲਾਫ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਪਸ ਲਈ ਗਈ ਅਤੇ ਥਾਣਾ ਸਿਟੀ-2 ਦੇ ਸਾਹਮਣੇ ਫਿਰ ਪੁਤਲਾ ਫੂਕਿਆ ਗਿਆ।
ਉਪਰੋਕਤ ਜਾਣਕਾਰੀ ਦਿੰਦਿਆਂ ਯੂਨੀਅਨ ਦੀਆਂ ਆਗੂਆਂ ਨੇ ਕਿ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਈ ਜੀ ਐਸ ਵਲੰਟੀਅਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਦੇ ਦਿੱਤਾ ਗਿਆ ਹੈ ਜਦੋਂ ਕਿ ਆਂਗਣਵਾੜੀ ਵਰਕਰਾਂ ਨਰਸਰੀ ਟੀਚਰ ਦਾ ਦਰਜਾ ਲੈਣ ਲਈ ਪਿਛਲੇਂ ਲੰਮੇ ਸਮੇਂ ਤੋਂ ਸੰਘਰਸ਼ ਕਰਦੀਆਂ ਆ  ਰਹੀਆਂ ਹਨ । ਉਹਨਾਂ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਵਿੱਚ ਇਸ ਪ੍ਰਤੀ ਗੁੱਸੇ ਦੀ ਲਹਿਰ ਹੈ । ਉਹਨਾਂ ਦੋਸ਼ ਲਗਾਇਆ ਕਿ ਪਹਿਲਾਂ ਸਰਕਾਰ ਨੇ ਆਂਗਣਵਾੜੀ ਸੈਂਟਰਾਂ ਦੇ ਬੱਚੇ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕਰ ਲਏ ਤੇ ਹੋਏ ਸਮਝੌਤੇ ਅਨੁਸਾਰ ਵਾਪਸ ਨਹੀਂ ਕੀਤੇ ਗਏ ਤੇ ਹੁਣ ਨਰਸਰੀ ਟੀਚਰ ਦਾ ਦਰਜਾ ਵੀ ਖੋਹਿਆ ਜਾ ਰਿਹਾ ਹੈ । ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।  ਉਹਨਾਂ  ਦੱਸਿਆ ਕਿ ਜਥੇਬੰਦੀ ਵੱਲੋਂ
2 ਅਕਤੂਬਰ  ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ । ਆਗੂਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ ਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜ਼ਾ ਦਿੱਤਾ ਜਾਵੇ , ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ ।  ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ । ਐਨ ਜੀ ਓ ਅਧੀਨ ਚੱਲ ਰਹੇ ਬਲਾਕਾਂ ਨੂੰ ਵਾਪਸ ਵਿਭਾਗ ਅਧੀਨ ਲਿਆਦਾ ਜਾਵੇ । ਬਾਲਣ ਦੇ ਪੈਸੇ ਜੋ ਪ੍ਰਤੀ ਲਾਭਪਾਤਰੀ 40 ਪੈਸੇ ਮਿਲਦੇ ਹਨ , ਉਹ ਇੱਕ ਰੁਪਈਆ ਕੀਤਾ ਜਾਵੇ । ਇਸ ਮੌਕੇ  ਪ੍ਰੀਤ ਕੌਰ, ਕਰਮਜੀਤ ਕੌਰ, ਜਗਸੀਰ ਕੌਰ, ਰਾਣੀ ਕੌਰ, ਸੁਖਵਿੰਦਰ ਕੌਰ, ਡਿੰਪਲ ਕੌਰ, ਗੁਰਨਾਮ ਕੌਰ, ਹਰਜਿੰਦਰ ਕੌਰ, ਸੀਮਾ ਰਾਣੀ, ਹਰਵਿੰਦਰ ਕੌਰ, ਵੀਰਪਾਲ ਕੌਰ, ਮੋਨਾ ਰਾਣੀ, ਜਸਵਿੰਦਰ ਕੌਰ, ਕਿਰਨਦੀਪ ਕੌਰ ਆਦਿ ਹਾਜ਼ਰ ਸਨ।


 -ਭਾਰਤ ਤੋਂ ਐਂਟੀ ਕੋਰੋਨਾ ਵਾਇਰਸ ਵੈਕਸੀਨ  ਲਗਵਾ ਕੇ ਇਟਲੀ ਪਹੁੰਚੇ ਕਈ ਭਾਰਤੀਆਂ ਨੂੰ  ਸਹੇੜਣੀ ਪੈ ਰਹੀ ਮਾਨਸਿਕ ਪਰੇਸ਼ਾਨੀ 

ਭਾਰਤ ਤੋਂ ਵੈਕਸੀਨ ਲਗਵਾਕੇ ਇਟਲੀ ਪਹੁੰਚਣ ਵਾਲੇ ਭਾਰਤੀ ਪਏ ਭੰਬਲ ਭੂਸੇ ਵਿੱਚ, ਇਟਲੀ ਦਾ ਸਿਹਤ ਵਿਭਾਗ ਨਹੀ ਮੰਨਦਾ ਭਾਰਤੀ ਵੈਕਸੀਨ
ਮਿਲਾਨ (ਦਲਜੀਤ ਮੱਕੜ)ਕੋਵਿਡ-19 ਦੇ ਹਮਲੇ ਨੂੰ ਨੱਪਣ ਵਾਲੇ ਟੀਕੇ ਦੁਨੀਆਂ ਦੇ ਬਹੁਤੇ ਦੇਸ਼ਾਂ  ਵਿੱਚ ਧੜਾਧੜ ਲੱਗ ਰਹੇ ਹਨ ਪਰ ਹਾਲੇ ਇਹ ਦੁਨੀਆਂ ਦੀ ਆਬਾਦੀ ਦਾ ਕਰੀਬ 30% ਹਿੱਸਾ ਹੀ ਸੁਰੱਖਿਅਤ ਕਿਹਾ ਜਾ ਸਕਦਾ ਹੈ ਜਿਸ ਨੂੰ ਇਹਨਾਂ ਟੀਕਿਆਂ ਦੀ ਪੂਰੀ ਖ਼ੁਰਾਕ ਮਿਲੀ ਹੋਵੇ ਬਾਕੀ ਹਾਲੇ ਕੰਮ ਚੱਲ ਰਿਹਾ ਹੈ।ਇਹਨਾਂ ਟੀਕਿਆਂ ਨੂੰ ਸੰਜੀਵਨੀ ਬੂਟੀ ਸਮਝਦਿਆਂ  ਯੂਰਪੀਅਨ ਯੂਨੀਅਨ ਦੇ ਵੱਖ-ਵੱਖ ਦੇਸ਼ਾਂ ਨੇ ਅਲੱਗ-ਅਲੱਗ ਯਾਤਰਾ ਦੀ ਆਗਿਆ ਬੇਸ਼ੱਕ ਦੇ  ਦਿੱਤੀ ਹੈ ਪਰ ਇਹਨਾਂ ਟੀਕਿਆਂ ਦੇ ਲੱਗਣ ਦਾ ਪ੍ਰਮਾਣ ਪੱਤਰ ਭਾਵ ਗਰੀਨ ਪਾਸ ਵੀ ਲਾਜ਼ਮੀ ਕਰ ਦਿੱਤਾ ਜਿਸ ਤਹਿਤ ਕੁਝ ਖ਼ਾਸ ਕੰਪਨੀਆਂ ਦੇ ਐਂਟੀ ਕੋਵਿਡ ਵੈਕਸੀਨਾਂ ਨੂੰ ਹੀ ਮਾਨਤਾ ਦਿੱਤਾ। ਕੋਵਿਡਸ਼ੀਲਡ ਵਜੋਂ ਜਾਣੇ ਜਾਂਦੇ ਐਸਟਰਾਜ਼ੇਨੇਕਾ ਦੇ ਭਾਰਤੀ ਉਤਪਾਦਨ ਵਾਲੇ ਵੈਕਸੀਨਾਂ ਨੂੰ ਵੀ ਮਾਨਤਾ ਵਜੋ ਪ੍ਰਵਾਨਗੀ ਦਾ ਐਲਾਨ ਕੀਤਾ ਹੈ।ਇਹ ਫ਼ੈਸਲੇ ਨੂੰ ਯੂਰਪ ਦਾ ਜਰਮਨ ਵਰਗਾ ਦੇਸ਼ ਖਿੜ੍ਹੇ ਮੱਥੇ ਪ੍ਰਵਾਨ ਕਰ ਰਿਹਾ  ਪਰ ਇਟਲੀ ਵਲੋ ਅਜੇ ਤਕ ਕਿਸੇ ਵੀ ਤਰ੍ਹਾਂ ਦਾ ਇਸ ਵੈਕਸੀਨ ਦੀ ਪਾਲਣਾ ਕੀਤੇ ਜਾਣ ਦਾ ਕੋਈ ਵੀ ਰਾਹ ਨਹੀ ਦਿਖਾਇਆ, ਇਟਲੀ ਵਿਚ ਪਹੁੰਚੇ  ਬਹੁਤ  ਸਾਰੇ ਭਾਰਤੀਆਂ  ਨੇ ਕੋਵਿਡਸ਼ੀਲਡ  ਵੈਕਸੀਨ ਦੇ  ਦੋਵੇ ਡੋਜ਼ ਨੂੰ  ਲਗਾਇਆ ਹੋਇਆ ਹੈ ਪਰ ਜਦੋ ਇਹ ਭਾਰਤੀ ਇਟਲੀ ਦੇ ਸਬੰਧਤ ਮਹਿਕਮੇ ਨਾਲ ਸਪੰਰਕ ਕਰਦੇ ਹਨ ਤਾ ਉਂਨਾਂ ਨੂੰ ਇਹ ਕਹਿ ਕੇ ਟਾਲ ਮਟੋਲ ਕਰ ਦਿੱਤਾ ਜਾਂਦਾ ਹੈ ਕਿ ਭਾਰਤੀ ਵੈਕਸੀਨ ਕੋਵਿਡਸ਼ੀਲਡ ਨੂੰ ਇਟਲੀ ਸਰਕਾਰ ਵਲੋ ਕੋਈ ਵੀ ਮਾਨਤਾ ਨਹੀ ਹੈ।

 ਇਟਲੀ ਪਹੁੰਚੇ ਇਸ ਭੰਬਲ ਭੂਸੇ ਵਿੱਚ  ਭਾਰਤੀਆਂ ਨੇ ਦੱਸਿਆ ਕਿ ਉਹ ਐਂਟੀ  ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਭਾਰਤ ਵਿੱਚ ਲਗਵਾ ਇਟਲੀ ਪਹੁੰਚੇ ਹਨ  ਤਾਂ ਇੱਥੇ ਜਦੋਂ ਉਹ ਸਬੰਧਤ ਮਹਿਕਮੇ ਨਾਲ ਕੋਵਿਡਸ਼ੀਲਡ ਦਾ ਟੀਕਾ ਲੱਗਾ ਹੋਣ ਤੋਂ ਬਾਅਦ  ਗ੍ਰੀਨ ਪਾਸ ਦੇਣ ਸਬੰਧੀ ਗੱਲ ਕਰਦੇ ਹਨ ਤਾਂ ਅੱਗੋਂ ਇਟਲੀ ਦੇ ਅਧਿਕਾਰੀਆਂ ਦੁਆਰਾ  ਇਹ ਕਿਹਾ ਜਾਂਦਾ ਹੈ ਕਿ ਕੋਵਿਡਸ਼ੀਲਡ ਨੂੰ ਇਟਲੀ ਸਰਕਾਰ ਦੁਆਰਾ ਮਾਨਤਾ ਨਹੀਂ ਹੈ ਜਿਸ ਕਰਕੇ ਉਹ ਉਨ੍ਹਾਂ ਨੂੰ ਗ੍ਰੀਨ ਪਾਸ ਦੇਣ ਤੋਂ ਅਸਮਰਥ ਹਨ, ਜਦ ਕਿ ਬਹੁਤ ਸਾਰੇ ਭਾਰਤੀ ਜੋ  ਦੁਬਾਰਾ ਟੀਕਾ ਲਵਾਉਣ ਦੇ ਵੀ ਇੱਛੁਕ ਦੇਖੇ ਗਏ ਤੇ ਕੁਝ ਚੁੱਪ ਚੁਪੀਤੇ ਲਗਾ ਵੀ ਰਹੇ ਹਨ ਪਰ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋ ਹੋਰ  ਕੋਰੋਨਾ ਵਾਇਰਸ ਡੋਜ਼ ਲਗਾਉਣ ਕਾਰਨ ਆਉਣ ਵਾਲੇ ਸਮੇਂ ਵਿਚ  ਉਸ ਵਿਆਕਤੀ ਨੂੰ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਹੋ ਜਾਣ ਦੇ ਡਰ ਕਾਰਨ ਟੀਕਾ ਨਾ ਲਗਾਉਣ ਦਾ ਹਵਾਲਾ ਦਿੰਦੇ ਦੇਖੇ ਗਏ।ਇਟਲੀ ਆਏ ਇਨ੍ਹਾਂ ਭਾਰਤੀਆਂ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਇਹ ਹੈ ਕਿ ਇਟਲੀ ਸਰਕਾਰ ਨੇ ਬੱਸਾਂ ਰੇਲ ਹਵਾਈ ਯਾਤਰਾਂ ਅਤੇ ਇਸ ਤੋਂ ਇਲਾਵਾ ਹੋਟਲਾਂ ਵਿਚ ਜਾਣ ਲਈ  ਗ੍ਰੀਨ ਪਾਸ ਜ਼ਰੂਰੀ ਕੀਤਾ ਹੋਇਆ ਹੈ ਅਤੇ ਜਲਦ ਹੀ ਕੰਮਾਂ ਉਪਰ ਵੀ ਗਰੀਨ ਪਾਸ ਲਾਗੂ ਕਰਨ ਜਾ ਰਹੇ ਹਨ ਪਰ ਭਾਰਤ ਵਿੱਚ ਲਗਾਈ ਕੋਵਿਡਸ਼ੀਲਡ ਵੈਕਸੀਨ ਕਾਰਨ ਉਹ ਗ੍ਰੀਨ ਪਾਸ ਪ੍ਰਾਪਤ ਨਹੀਂ ਕਰ ਸਕਦੇ, ਜੋ ਕਿ ਉਨ੍ਹਾਂ ਲਈ ਆਉਣ ਵਾਲੇ ਸਮੇਂ ਦੇ ਵਿਚ ਇਕ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ, ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਇਟਲੀ ਸਰਕਾਰ ਕੋਵਿਡਸ਼ੀਲਡ ਨੂੰ ਮਨਜ਼ੂਰੀ ਨਹੀਂ ਦਿੰਦੀ ਅਤੇ ਇਟਲੀ ਸਰਕਾਰ ਕੰਮ ਤੇ ਜਾਣ ਲਈ ਗ੍ਰੀਨ ਪਾਸ ਨੂੰ ਜ਼ਰੂਰੀ ਕਰਦੀ ਹੈ ਤਾਂ ਕੋਵਿਡ ਸ਼ੀਲਡ ਦੀਆਂ ਦੋਨੋ ਖੁਰਾਕਾਂ ਲੈ ਚੁੱਕੇ  ਇਹਨਾਂ ਭਾਰਤੀਆਂ ਪ੍ਰਤੀ ਇਟਲੀ ਸਰਕਾਰ ਕਿਹੋ ਜਿਹਾ ਵਰਤਾਰਾ ਅਪਣਾਉਂਦੀ ਹੈ ।ਇਨ੍ਹਾਂ ਭਾਰਤੀਆਂ ਨੇ ਭਾਰਤ ਸਰਕਾਰ ਅਤੇ ਇਟਲੀ ਵਿਚਲੀ ਭਾਰਤੀ ਅੰਬੈਸੀ ਨੂੰ ਇਹ ਮਾਮਲਾ ਜਲਦ ਤੋਂ ਜਲਦ ਸੁਲਝਾਉਣ ਦੀ ਮੰਗ ਵੀ ਕੀਤੀ ਹੈ ਤਾਂ ਜੋ ਉਹ ਇਸ ਕਸ਼ਮਕਸ ਵਿੱਚੋਂ ਬਾਹਰ ਨਿਕਲ ਸਕਣ।


ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਦੋ ਦਰਜਨ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁੱਤਲੇ ਫੂਕੇ
ਸ੍ਰੀ ਮੁਕਤਸਰ ਸਾਹਿਬ , 13 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਦੋ ਦਰਜਨ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁੱਤਲੇ ਫੂਕੇ ਗਏ । ਯੂਨੀਅਨ ਦੇ ਜ਼ਿਲਾ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪਿੰਡ ਥਾਂਦੇਵਾਲਾ , ਕੋਟਲੀ ਸੰਘਰ , ਚੜੇਵਾਨ , ਸੰਗੂਧੌਣ , ਹਰੀਕੇ ਕਲਾਂ , ਗੋਨੇਆਣਾ , ਲੁਬਾਣਿਆਂ ਵਾਲੀ , ਭੰਗੇਵਾਲਾ , ਚੱਕ ਮਦਰੱਸਾ , ਮੁਕਤਸਰ , ਚੱਕ ਬਧਾਈ , ਸਿੱਖ ਵਾਲਾ , ਬਾਂਮ , ਮਲੋਟ , ਗੁਰੂਸਰ ਜੋਧਾ , ਮੱਲਵਾਲਾ , ਫੂਲੇਵਾਲਾ , ਮਹਿਰਾਜ ਵਾਲਾ , ਭੰਗਚੜ੍ਹੀ , ਪੰਨੀਵਾਲਾ , ਭਲਾਈਆਣਾ , ਬੁੱਟਰ ਸ਼ਰੀਂਹ ਤੇ ਮੱਲਣ ਆਦਿ ਵਿਖੇ ਪੰਜਾਬ ਸਰਕਾਰ ਦੇ ਪੁੱਤਲੇ ਫੂਕੇ । ਯੂਨੀਅਨ ਦੀਆਂ ਆਗੂਆਂ ਨੇ ਕਿ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਈ ਜੀ ਐਸ ਵਲੰਟੀਅਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਦੇ ਦਿੱਤਾ ਗਿਆ ਹੈ ਜਦੋਂ ਕਿ ਆਂਗਣਵਾੜੀ ਵਰਕਰਾਂ ਨਰਸਰੀ ਟੀਚਰ ਦਾ ਦਰਜਾ ਲੈਣ ਲਈ ਪਿਛਲੇਂ ਲੰਮੇ ਸਮੇਂ ਤੋਂ ਸੰਘਰਸ਼ ਕਰਦੀਆਂ ਆ ਰਹੀਆਂ ਹਨ । ਉਹਨਾਂ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਵਿੱਚ ਇਸ ਪ੍ਰਤੀ ਗੁੱਸੇ ਦੀ ਲਹਿਰ ਹੈ । ਉਹਨਾਂ ਦੋਸ਼ ਲਗਾਇਆ ਕਿ ਪਹਿਲਾਂ ਸਰਕਾਰ ਨੇ ਆਂਗਣਵਾੜੀ ਸੈਂਟਰਾਂ ਦੇ ਬੱਚੇ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕਰ ਲਏ ਤੇ ਹੋਏ ਸਮਝੌਤੇ ਅਨੁਸਾਰ ਵਾਪਸ ਨਹੀਂ ਕੀਤੇ ਗਏ ਤੇ ਹੁਣ ਨਰਸਰੀ ਟੀਚਰ ਦਾ ਦਰਜਾ ਵੀ ਖੋਹਿਆ ਜਾ ਰਿਹਾ ਹੈ । ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਜਥੇਬੰਦੀ ਵੱਲੋਂ 2 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ । ਆਗੂਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ ਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜ਼ਾ ਦਿੱਤਾ ਜਾਵੇ , ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ । ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ । ਐਨ ਜੀ ਓ ਅਧੀਨ ਚੱਲ ਰਹੇ ਬਲਾਕਾਂ ਨੂੰ ਵਾਪਸ ਵਿਭਾਗ ਅਧੀਨ ਲਿਆਦਾ ਜਾਵੇ । ਬਾਲਣ ਦੇ ਪੈਸੇ ਜੋ ਪ੍ਰਤੀ ਲਾਭਪਾਤਰੀ 40 ਪੈਸੇ ਮਿਲਦੇ ਹਨ , ਉਹ ਇੱਕ ਰੁਪਈਆ ਕੀਤਾ ਜਾਵੇ । ਵੱਖ-ਵੱਖ ਥਾਵਾਂ ਤੇ ਛਿੰਦਰਪਾਲ ਕੌਰ ਥਾਂਦੇਵਾਲਾ ਤੋਂ ਇਲਾਵਾ ਅੰਮ੍ਰਿਤਪਾਲ ਕੌਰ , ਹਰਪ੍ਰੀਤ ਕੌਰ , ਸੁਖਵਿੰਦਰ ਕੌਰ , ਮਲਕੀਤ ਕੌਰ , ਰਾਜਪਾਲ ਕੌਰ , ਨਰਿੰਦਰ ਕੌਰ , ਰਜਿੰਦਰ ਕੌਰ , ਚਰਨਜੀਤ ਕੌਰ , ਸਰਬਜੀਤ ਕੌਰ , ਇੰਦਰਪਾਲ ਕੌਰ , ਕੁਲਵਿੰਦਰ ਕੌਰ , ਸੁਭਾਗਿਆ , ਮਨਜੀਤ ਕੌਰ , ਪਰਮਿੰਦਰ ਕੌਰ , ਅਨੀਤਾ ਰਾਣੀ , ਸ਼ਿੰਦਰਪਾਲ ਕੌਰ , ਰਜਿੰਦਰ ਕੌਰ ਹਰੀਕੇ ਕਲਾਂ , ਕੁਲਦੀਪ ਕੌਰ , ਕਮਲਜੀਤ ਕੌਰ ਸਿੱਖਵਾਲਾ , ਕਿਰਨਜੀਤ ਕੌਰ , ਗੁਰਚਰਨ ਕੌਰ , ਕੁਲਦੀਪ ਕੌਰ , ਹਰਮੇਲ ਕੌਰ ਹਰਦਵਿੰਦਰ ਕੌਰ , ਜਸਵਿੰਦਰ ਕੌਰ , ਗਗਨਜੀਤ ਕੌਰ ਤੇ ਸੁਖਪਾਲ ਕੌਰ ਆਦਿ ਮੌਜੂਦ ਸਨ ।

पराली को गलाने में बायो-डिकम्पोज़र प्रभावी, किसान बेहद ख़ुश, पड़ोसी राज्य भी अपनाएं- Arvind Kejriwal

किताब पढ़ने की आदत को खत्म कर रहा है सोशल मीडिया !
सोशल मीडिया के प्रति बढ़ते प्रभाव और पसंद के साथ, कमरे को किताबों से भरना निश्चित रूप से मुश्किल हो जाएगा। यूके में एक सर्वेक्षण से पता चला है कि बढ़ती उम्र के साथ किताब पढ़ने की प्रवृत्ति कम हो जाती है; जब तीन आयु समूहों - छह से आठ, 12-14 और 15-17 वर्ष की आयु के बीच तुलना की गई तो इसका प्रभाव गहराई से देखा गया। एफबी, इंटरनेट और अन्य सोशल मीडिया वेबसाइटों में किशोरों की लिप्तता के प्रति माता-पिता और समाज के कई तिमाहियों से नाराजगी है। किताबें पढ़ने की उपेक्षा से वे खुश नहीं हैं। इस प्रकार इस विचार पर चर्चा करना सार्थक है कि क्या सोशल मीडिया किताबें पढ़ने की प्रथा को खत्म कर रहा है?

 पुस्तकों के पठन को प्रभावित करना- 1. सोशल मीडिया समय का अनुत्पादक उपयोग है क्योंकि यह केवल आपका मनोरंजन करता है और विचार के लिए कोई भोजन नहीं देता है।

 2. इससे आपको जितनी शिक्षा मिलती है, वह किताबें पढ़ने की तुलना में बहुत कम होती है।

 3. यह रचनात्मकता को बाधित करता है क्योंकि अधिकांश समय दूसरों को चीजों को अग्रेषित करने में व्यतीत होता है।

 4. अधिकांश समय यह खोजने में व्यतीत होता है कि दूसरे क्या कर रहे हैं, जिसे पढ़ने में अच्छी तरह से व्यतीत किया जा सकता है जो कम से कम आपके स्वयं के जीवन में ज्ञान जोड़ता है।

 5. सोशल मीडिया पर खुद को व्यक्त करने के लिए 'नए' संक्षिप्ताक्षरों का उपयोग एक अन्य प्रमुख उदाहरण हो सकता है।  यह भाषा के विकास को बाधित करता है जो बदले में लिखने और पढ़ने दोनों को प्रभावित करता है।


 6. ऐसी वेबसाइटों पर तेजी से बदलती सामग्री के कारण पाठकों का ध्यान आकर्षित करने की अवधि कम हो गई है।  तो एक विचार पर सोचने की एक महत्वपूर्ण आदत, इसे अपने दिमाग में घूमने का समय देकर, काफी हद तक कम हो जाती है।  यह पुस्तक के लाभों में से एक है।  किताबें समझने और सोचने की क्षमता विकसित करती हैं।

 7. अच्छी पढ़ने की आदत किसी के अनुभवों को बेहतर ढंग से समझने का मार्ग प्रशस्त करती है, हालांकि सोशल मीडिया ज्यादातर लोगों के लिए जो अच्छा है उसके बजाय उनकी लालसा को बढ़ा देता है।

 8. किशोर जिन रोल मॉडल को फॉलो करते हैं, वे सोशल मीडिया पर अधिक सक्रिय हैं।  किशोर उनका अनुकरण करने की कोशिश करते हैं।

 नहीं, वे प्रभावित नहीं करते -


 1. समय बदलता है और इसके साथ आदतें भी।  भले ही लोग पढ़ने से दूर जा रहे हों, उन्हें पढ़ने में शामिल करने के लिए हमेशा बेहतर तरीके ईजाद किए जा सकते हैं।  संस्कृति और सोशल मीडिया में बदलाव के लिए हर चीज को दोष नहीं दिया जा सकता।

 2. किशोर सिर्फ खुद को खोजने की कोशिश कर रहे हैं और अकेले कुछ पढ़ने पर समाजीकरण को प्राथमिकता देते हैं।
 3. वे अकेले रहने के बजाय जुड़ रहे हैं।

 4. बढ़ती उम्र के साथ प्रवृत्ति में बदलाव होना तय है क्योंकि किशोर समाज में अपनी उपस्थिति स्थापित करने की आवश्यकता महसूस करते हैं, अपनी स्थिति पाते हैं और इसलिए सामाजिककरण के लिए उपलब्ध सभी तरीकों का उपयोग करते हैं;  एक महत्वपूर्ण सोशल मीडिया है।

 5. वे सोशल मीडिया से खुद को ढूंढना सीख रहे हैं।  यह किसी भी तरह से पढ़ने को प्रभावित नहीं करता है।

 6. समाजीकरण उनकी वर्तमान प्राथमिकता है, लेकिन इसका मतलब यह नहीं है कि सोशल मीडिया किताबें पढ़ने को प्रभावित कर रहा है।

 7. समकालीन जरूरतों और विचारों के अनुरूप साहित्य का अभाव है।  क्लासिक्स अच्छे हो सकते हैं लेकिन जरूरी नहीं कि सभी पर सूट करें।

 8. साथ ही पढ़ने में अरुचि अधिकतर पढ़ने को प्रोत्साहन न मिलने के कारण देखी जाती है।  इसके लिए सोशल मीडिया के बजाय माता-पिता, सहकर्मी समूहों, शिक्षकों आदि को दोषी ठहराया जा सकता है।

 निष्कर्ष -


 पढ़ने से व्यक्ति की बौद्धिक क्षमता बढ़ती है।  पढ़ने में गहराई व्यक्ति के दिमाग और व्यक्तित्व को विकसित करने में मदद करती है;  यह मानवीय समस्याओं में अंतर्दृष्टि प्रदान करता है, और दृष्टिकोण और व्यवहार को प्रभावित करता है।  दूसरे शब्दों में, पढ़ना किसी व्यक्ति के चरित्र को ढालने में मदद करता है।  यह सर्वविदित है कि किताबें स्वयं के निर्माण के लिए एक उत्तेजक एजेंट हो सकती हैं।  इस तेजी से बदलती दुनिया में, बहुत सारे विकर्षण होने वाले हैं।  हमें पुस्तक-पठन को फिर से प्रासंगिक बनाने के लिए नवाचार करना चाहिए।  सोशल मीडिया के माध्यम से पुस्तक-पठन को प्रोत्साहित करना, सोशल मीडिया में पढ़ना शामिल करना, ई-पुस्तकें, प्रासंगिक और गुणवत्तापूर्ण साहित्य विकसित करना, रोल मॉडल जिनके साथ किशोर जुड़ सकते हैं, आदि कुछ शुरुआती कदम हो सकते हैं।  हमें दोष देने के बजाय रचनात्मक रूप से काम करने की जरूरत है ताकि खुद को सोशल मीडिया के लाभों से वंचित न किया जा सके।

विजय गर्ग 
पूर्व पीईएस-1
 सेवानिवृत्त प्राचार्य
 शिक्षाविद्
 मलोट

आधुनिक तरीके से विकसित और सौंदर्यीकृत चांदनी चौक की इस मुख्य सड़क को आज दिल्ली की जनता को समर्पित किया। उम्मीद है कि इलाके के इस बदले हए खूबसूरत रुप से यहां पर्यटन और व्यापार, दोनों को बढ़ावा मिलेगा - केजरीवाल
सीएम अरविंद केजरीवाल द्वारा चांदनी चौक के न्यू लुक का उद्घाटन
सीएम अरविंद केजरीवाल द्वारा चांदनी चौक के न्यू लुक का उद्घाटन
सीएम अरविंद केजरीवाल द्वारा चांदनी चौक के न्यू लुक का उद्घाटन

ਜਿਲ੍ਹਾਂ ਪੁਲਿਸ ਵੱਲੋਂ 200 ਕਿਲੋ ਚੂਰਾ ਪੋਸਤ, ਟਰਾਲੇ ਘੋੜੇ  ਸਮੇਤ 1 ਵਿਅਕਤੀ ਨੂੰ ਕੀਤਾ ਕਾਬੂ

 
ਜਿਲ੍ਹਾਂ ਪੁਲਿਸ ਵੱਲੋਂ 200 ਕਿਲੋ ਚੂਰਾ ਪੋਸਤ, ਟਰਾਲੇ ਘੋੜੇ  ਸਮੇਤ 1 ਵਿਅਕਤੀ ਨੂੰ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ, ਚਰਨਜੀਤ ਸਿੰਘ ਸੋਹਲ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾ ਤਹਿਤ ਜਿਲ੍ਹਾਂ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੁੱਧ ਵਿੱਢੀ ਗਈ ਮੁਹਿਮ ਅਨੁਸਾਰ ਉਸ ਸਮੇਂ ਸਫਲਤਾ ਮਿਲੀ ਜਦੋਂ ਕੁਲਵੰਤ ਰਾਏ ਐਸ.ਪੀ. (ਪੀ.ਬੀ.ਆਈ) ਅਤੇ  ਰਛਪਾਲ ਸਿੰਘ ਡੀ.ਐਸ.ਪੀ (ਪੀ.ਬੀ.ਆਈ)  ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਤਾਪ ਸਿੰਘ ਇੰਚਾਰਜ਼ ਨਾਰਕੋਟਿਕ ਪੁਲਿਸ ਪਾਰਟੀ ਵੱਲੋਂ 200 ਕਿਲੋ ਚੂਰਾ ਪੋਸਤ, ਇੱਕ  ਘੋੜਾ ਟਰਾਲਾ 22 ਟਾਇਰ ਸਮੇਤ 01 ਵਿਅਕਤੀ ਨੂੰ ਕੀਤਾ ਕਾਬੂ। ਜਾਣਕਾਰੀ ਅਨੁਸਾਰ ਜਿਲਾਂ ਪੁਲਿਸ ਦੀ ਨਾਰਕੋਟਿਕ ਟੀਮ ਵੱਲੋਂ ਗਸ਼ਤਾ ਵਾ-ਚੈਕਿੰਗ ਸ਼ਰਾਰਤੀ ਅਨਸਰਾਂ ਤਹਿਤ ਨਾਕਾ ਨਜਦੀਕ ਮਲੋਟ ਸ੍ਰੀ ਮੁਕਤਸਰ ਸਾਹਿਬ ਰੋਡ ਨੇੜੇ ਸ਼ੂਗਰ ਮਿੱਲ ਲਗਾਇਆ ਹੋਇਆ ਸੀ। ਜਿਸ ਤਹਿਤ ਇੱਕ ਘੋੜਾ ਟਰਾਲਾ ਬਾਈ ਟਾਇਰੀ ਆਇਆ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਰੋਕ ਕੇ ਡਰਾਇਵਰ ਦਾ ਨਾਮ ਪੁਛਿਆ ਜਿਸ ਤੇ ਡਰਾਇਵਰ ਨੇ ਆਪਣਾ ਨਾਮ ਜਸਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਅਨੁਪਗੜ ਜਿਲ੍ਹਾਂ ਗੰਗਾਨਗਰ (ਰਾਜਸਥਾਨ) ਦੱਸਿਆ ਪੁਲਿਸ ਵੱਲੋਂ ਸ਼ੱਕ ਹੋਣ ਤੇ ਟਰਾਲੇ ਦੇ ਡਰਾਇਵਰ ਕੈਬਿਨ ਵਿੱਚ ਪਏ 2 ਗੱਟੇ ਪਲਾਸਿਟਕ ਬਾਰੇ ਪੁਛਿਆਂ ਤਾ ਉਹ ਘਬਰਾ ਗਿਆ। ਜਿਸ ਤਹਿਤ ਰਛਪਾਲ ਸਿੰਘ ਡੀ.ਐਸ.ਪੀ (ਪੀ.ਬੀ.ਆਈ.)  ਦੀ ਨਿਗਰਾਨੀ ਹੇਠ ਉਨ੍ਹਾਂ 2 ਪਲਾਸਟਿਕ ਗੱਟਿਆਂ ਦੀ ਤਲਾਸ਼ੀ ਲਈ ਗਈ ਜਿਸ ਵਿੱਚ ਚੂਰਾ ਪੋਸਤ ਬ੍ਰਾਮਦ ਹੋਇਆ। ਪੁਲਿਸ ਵੱਲੋਂ ਜੱਦ ਮਗਰ ਟਰਾਲੇ ਦੀ ਤਲਾਸ਼ੀ ਕੀਤੀ ਗਈ ਜਿਸ ਵਿੱਚ 6 ਪਲਾਸਟਿਕ ਗੱਟੇ ਚੂਰਾ ਪੋਸਤ ਦੇ ਹੋਰ ਪਾਏ ਗਏ ਜਿਨ੍ਹਾਂ ਦੀ ਕੁੱਲ ਗਿਣਤੀ 8 ਪਲਾਸਟਿਕ ਗੱਟੇ ਪਾਏ ਗਏ। ਜਿਨ੍ਹਾਂ ਦਾ ਵਜ਼ਨ ਕਰਨ ਤੇ ਹਰ ਇੱਕ ਗੱਟੇ ਦਾ ਵਜ਼ਨ 25 ਕਿਲੋ ਸੀ ਜਿਸ ਤੇ ਕੁੱਲ 8 ਗੱਟਿਆਂ ਦਾ ਵਜ਼ਨ 200 ਕਿਲੋ ਚੂਰਾ ਪੋਸਤ ਪਾਇਆ ਗਿਆ। ਜਿਸ ਤੇ ਪੁਲਿਸ ਵੱਲੋਂ ਮੁੱਕਦਮਾ ਨੰਬਰ:128 ਮਿਤੀ 11.09.2021 ਅ/ਧ 15ਸੀ/61/85 ਐਨ.ਡੀ.ਪੀ.ਐਸ ਸਦਰ ਮਲੋਟ ਬਰਖਿਲਾਫ ਡਰਾਇਵਰ ਜਸਪਾਲ ਸਿੰਘ ਪੁੱਤਰ ਗੁਰਮੀਤ ਸਿੰਘ ਦਰਜ਼ ਰਜਿਸ਼ਟਰ ਕਰ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ। ਜਿਸ ਦੀ ਪੁੱਛ ਗਿੱਛ ਤੋਂ ਹੋਰ ਵੀ ਖਲਾਸੇ ਹੋਣ ਦੀ ਉਮੀਦ ਹੈ।

 ਸ੍ਰੀ ਮੁਕਤਸਰ ਸਾਹਿਬ, 11 ਸਤੰਬਰ- ਐੱਸ ਐੱਸ ਪੀ ਚਰਨਜੀਤ ਸਿੰਘ ਸੋਹਲ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਵਿੱਚ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਰਾਤ ਸਮੇਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਸ਼ਹਿਰ ਵਿੱਚ ਪੀ ਸੀ ਆਰ ਇੰਚਾਰਜ ਹਰਜੋਤ ਸਿੰਘ ਦੀ ਅਗਵਾਈ ਵਿੱਚ ਪੀ ਸੀ ਆਰ ਮੋਟਰਸਾਈਕਲਾਂ ਦੀ ਗਸ਼ਤ ਲਗਾਈ ਗਈ ਹੈ।  ਬੀਤੇ ਦਿਨੀਂ ਪੀ ਸੀ ਆਰ ਮੁਲਾਜਮਾਂ ਨੇ ਇਕ ਘਰ ਵਿਚ ਲੱਗੀ ਅੱਗ ਤੇ ਕਾਬੂ ਪਾ ਕੇ ਬਜੁਰਗ ਜੋੜੇ ਨੂੰ ਬਚਾਇਆ ਜੋ ਕਿ ਪੁਲਿਸ ਲਈ ਇਕ ਸ਼ਲਾਘਾਯੋਗ ਕਦਮ ਹੈ। 

ਪੀ ਸੀ ਆਰ ਮੁਲਾਜਮਾਂ ਨੇ ਬਜੁਰਗ ਜੋੜੇ ਦੀ ਬਚਾਈ ਜਾਨ, ਅਤੇ ਉਨਾਂ ਦਾ ਘਰ ਵੀ  ਸੜਨ ਤੋਂ ਬਚਾਇਆ

ਜਾਣਕਾਰੀ ਦਿੰਦੇ ਹੋਏ ਪੀ ਸੀ ਆਰ ਮੁਲਾਜ਼ਮ ਏ ਐੱਸ ਆਈ ਹਰਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਅਸੀਂ ਸ਼ਹਿਰ ਦੇ ਬਾਗ਼ ਵਾਲੀ ਗਲੀ ਵਿੱਚ ਗਸ਼ਤ ਦੌਰਾਨ ਗੁਜ਼ਰ ਸੀ ਤਾਂ ਕਰੀਬ ਰਾਤ 2:00 ਵਜੇ ਇਕ ਘਰ ਵਿਚ ਅੱਗ ਲੱਗਣ ਬਾਰੇ ਪਤਾ ਲੱਗਿਆ ਤਾਂ ਪੀ ਸੀ ਆਰ ਮੁਲਾਜਮਾਂ ਨੇ ਆਪਣੇ ਬਾਕੀ ਸਾਥੀਆਂ ਨਾਲ ਮਿਲ ਕੇ ਮੌਕੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਫਾਇਰ ਬਿ੍ਰਗੇਡ ਨੂੰ ਸੂਚਿਤ ਕਰ ਦਿੱਤਾ । ਇਸ ਦੌਰਾਨ ਮੌਕੇ ਤੇ ਫਾਇਰ ਬਿ੍ਰਗੇਡ ਗੱਡੀ ਪਹੁੰਚ ਗਈ ਤੇ ਅੱਗ ਬੁਝਾਉਣ ਵਿੱਚ ਮੁਲਾਜ਼ਮ ਜੁਟ ਗਏ ।  ਘਰ ਵਿੱਚ ਪਏ ਕੱਪੜੇ ਅਤੇ ਹੋਰ ਸਾਮਾਨ ਆਦਿ ਨੂੰ ਅੱਗ ਲੱਗ ਚੁੱਕੀ ਸੀ ਫਾਇਰ ਬਿ੍ਰਗੇਡ ਵੱਲੋਂ ਸਮਾਂ ਰਹਿੰਦੇ ਅੱਗ ਤੇ ਕਾਬੂ ਪਾ ਲਿਆ ਤੇ ਘਰ ਵਿੱਚ ਰਹਿ ਰਹੇ ਮਹਿਲਾ ਬੱਚੇ ਤੇ ਬਜੁਰਗ ਨੂੰ ਪਹਿਲਾਂ ਹੀ ਪੀ ਸੀ ਆਰ ਮੁਲਾਜਮਾਂ ਵੱਲੋਂ  ਬਾਹਰ ਕੱਢ ਲਿਆ ਗਿਆ ਸੀ । ਜੋ ਕਿ ਰਾਤ ਸਮੇਂ ਪੀਸੀਆਰ ਮੁਲਾਜ਼ਮਾਂ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਜਿਸ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ।  ਇਸ ਸਮੇਂ ਏ ਐਸ ਆਈ ਬਲਵਿੰਦਰ ਸਿੰਘ ਏ ਐਸ ਆਈ ਕਸ਼ਮੀਰ ਸਿੰਘ, ਐੱਚ ਸੀ ਜਸਪਾਲ ਸਿੰਘ , ਕਾਂਸਟੇਬਲ ਜਗਮੀਤ ਸਿੰਘ ਅਤੇ ਮਨਦੀਪ ਸਿੰਘ ਹਾਜ਼ਰ ਸਨ।

-वैवाहिक विवाद और संपत्ति विवाद,चैक बाऊंस, श्रम और आपराधिक मामले और कैंसलेशन/अनट्रेस्ड रिपोर्टों आदि से सम्बन्धित लंबे समय से लटकते आ रहे मामलों की सुनवाई और निपटारा किया गया

चंडीगढ़, 11 सितम्बर: पंजाब भर में आज नेशनल लोक अदालत के दौरान 378 बैंचों के सामने 86,204 मामलों की सुनवाई की। यह अदालत कोविड-19 सुरक्षा प्रोटोकॉल की सख़्ती से पालना करते हुए निजी और ऑनलाइन मोड के द्वारा लगाई गई।
पंजाब में नेशनल लोक अदालत के दौरान 378 बैंचों के सामने 86,204 मामलों पर सुनवाई

 पंजाब और हरियाणा हाईकोर्ट के जज और पंजाब राज्य कानूनी सेवा प्राधिकरण के कार्यकारी चेयरमैन माननीय जस्टिस श्री अजय तिवारी के नेतृत्व अधिन राज्य भर में लगाई गई इस लोक अदालत के दौरान विवाह सम्बन्धी झगड़ों, जायदाद के झगड़ों, चैक बाऊंस के मामलों, श्रम मामलों, आपराधिक मामले, कैंसलेशन/अनट्रेस्ड रिपोर्टों आदि से सम्बन्धित लंबे समय से लटकते आ रहे मामले सुने गए और उनका निपटारा किया गया। इसके अलावा, अलग-अलग पार्टियों की सहमति से अवार्ड पास किए गए। विधिक सेवा प्राधिकरण अधिनियम, 1987 के प्रावधानों के मुताबिक कोर्ट फीस रिफ़ंड करने के आदेश दिए गए। कार्यकारी चेयरमैन जस्टिस तिवारी की सक्रिय सम्मिलन करके बड़ी संख्या में मामलों को सुलझाया गया, जिससे लोगों के चेहरों पर मुस्कान और उम्मीद नजऱ आई।
 लोक अदालत के दौरान बैंचों, वकीलों और अन्य पक्षों की सुविधा के लिए पंजाब की सभी जि़ला कानूनी सेवा प्राधिकरणों द्वारा ऑनलाइन लोक अदालत के लिए ज़रूरी एहतियातों संबंधी दिशा-निर्देश भी लागू किए गए।
 इस मौके पर सभी जरूरतमंद व्यक्तियों ख़ासकर कमज़ोर वर्ग के लोगों को मुफ़्त कानूनी सहायता मुहैया करने के लिए उपलब्ध टोल फ्री नंबर-1968 संबंधी जागरूक किया गया।
 श्री अरुन गुप्ता, मैंबर सचिव, पंजाब राज्य कानूनी सेवा प्राधिकरण ने आम लोगों को लोक अदालतों के द्वारा अपने झगड़े निपटाने के लिए प्रेरित किया।

 विजेता ने इनामी राशि के लिए दस्तावेज़ जमा करवाए, इनामी राशी से बच्चों की पढ़ाई का स्वप्न करेगा साकार

चंडीगढ़, 10 सितम्बर:

पंजाब पुलिस के सहायक सब-इंस्पेक्टर गुरमीत सिंह ने पंजाब स्टेट डियर राखी बंपर 2021 का पहला इनाम जीता है। लॉटरीज़ विभाग ने 26 अगस्त को राखी बंपर के नतीजे ऐलाने थे और 2 करोड़ रुपए का पहला इनाम टिकट नं. बी-946267 पर निकला था।
राखी बंपर का पहला इनाम पंजाब पुलिस के सहायक सब इंस्पेक्टर के नाम

गुरदासपुर जिले के रहने वाले गुरमीत सिंह ने एस.ए.एस. नगर जिले के नयागांव से टिकट खऱीदा था।

इनामी राशि लेने के लिए यहाँ स्टेट लॉटरीज़ विभाग को टिकट और ज़रुरी दस्तावेज़ जमा कराने के बाद, विजेता ने कहा कि यह राशि वह अपने बच्चों की पढ़ाई पर ख़र्च करेगा क्योंकि वह उनको बेहतरीन शिक्षा प्रदान करना चाहता है।

पंजाब राज लॉटरीज़ विभाग के आधिकारियों ने खुशनसीब विजेता को भरोसा दिया कि इनामी राशि जल्द उसके खाते में डाल दी जायेगी।

डीएसपी का रीडर ए.एस.आई. 30,000 रुपए रिश्वत लेता रंगे हाथों काबू

 फ़िरोज़पुर, 10 सितम्बरः पंजाब विजीलैंस ब्यूरो ने आज डी.एस.पी सिटी फ़िरोज़पुर के रीडर ए.एस.आई. गुरलाभ सिंह को 30,000 रुपए की रिश्वत लेते हुए रंगे हाथों काबू कर लिया। इस सम्बन्धी जानकारी देते हुये विजीलैंस ब्यूरो के प्रवक्ता ने बताया कि उक्त ए.एस.आई. को शिकायतकर्ता गुरदयाल सिंह निवासी झुग्गे हज़ारा सिंह वाला ज़िला फ़िरोज़पुर की शिकायत पर पकड़ा है। शिकायतकर्ता ने विजीलैंस ब्यूरो को अपनी शिकायत में बताया कि उक्त रीडर द्वारा उसके और उसके पारिवारिक सदस्यों के खि़लाफ़ पंजाब और हरियाणा हाई कोर्ट में दायर रिट्ट पटीशन सम्बन्धी चल रही जांच संबंधी बयान दर्ज करने में मदद करने के बदले 50,000 रुपए की माँग की गई है और सौदा 30,000 में तय हुआ है। विजीलैंस की तरफ से शिकायत की पड़ताल के उपरांत उक्त दोषी ए.एस.आई. को दो सरकारी गवाहों की हाज़िरी में 30,000 रुपए की रिश्वत लेते हुये मौके पर ही पकड़ लिया। उन्होंने बताया कि दोषी के खि़लाफ़ भ्रष्टाचार रोकथाम कानून की विभिन्न धाराओं के अंतर्गत विजीलैंस ब्यूरो के थाना फ़िरोज़पुर में मुकदमा दर्ज करके अगली कार्यवाही आरंभ कर दी गई है।

वाहेगुरु जी का खालसा, वाहेगुरु जी की फतेह, से समापत किया भाषण,

खरखोदा में किसान मोर्चा के द्वारा ओलंपिक पदक विजेता खिलाड़ियों का सम्मान समारोह हुआ
ओलंपिक पदक विजेता खिलाड़ियों के  सम्मान समारोह के बाद क्या बोले 'राकेश टिकैत'

ਮਾਮਲਾ ਵਰਕਰਾਂ ਕੋਲੋਂ ਸੈਂਟਰਾਂ ਦੇ ਬੱਚੇ ਖੋਹਣ ਅਤੇ ਪ੍ਰੀ ਨਰਸਰੀ ਟੀਚਰ ਦਾ ਦਰਜਾ ਨਾ ਦੇਣ ਦਾ

ਮਾਨਸਾ, 10 ਸਤੰਬਰ - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 13 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਪੰਜਾਬ ਦੇ ਹਰੇਕ ਪਿੰਡ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕਣਗੀਆਂ ਤੇ ਲੋਕਾਂ ਨੂੰ ਉਕਤ ਸਰਕਾਰ ਦੀਆਂ ਹਰ ਵਰਗ ਪ੍ਰਤੀ ਮਾੜੀਆਂ ਨੀਤੀਆਂ ਤੋਂ ਜਾਣੂੰ ਕਰਵਾਉਣਗੀਆਂ । ਇਹ ਜਾਣਕਾਰੀ ਦਿੰਦਿਆਂ ਯੂਨੀਅਨ ਦੀ ਜ਼ਿਲਾ ਪ੍ਰਧਾਨ/ਬਲਾਕ ਪ੍ਰਧਾਨ ਬਲਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਈ ਜੀ ਐਸ ਵਲੰਟੀਅਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਦੇ ਦਿੱਤਾ ਗਿਆ ਹੈ ਜਦੋਂ ਕਿ ਆਂਗਣਵਾੜੀ ਵਰਕਰਾਂ ਨਰਸਰੀ ਟੀਚਰ ਦਾ ਦਰਜਾ ਲੈਣ ਲਈ ਪਿਛਲੇਂ ਲੰਮੇ ਸਮੇਂ ਤੋਂ ਸੰਘਰਸ਼ ਕਰਦੀਆਂ ਆ  ਰਹੀਆਂ ਹਨ । ਉਹਨਾਂ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਵਿੱਚ ਇਸ ਪ੍ਰਤੀ ਗੁੱਸੇ ਦੀ ਲਹਿਰ ਹੈ ਤੇ ਉਹ ਪੰਜਾਬ ਸਰਕਾਰ ਨੂੰ ਸਬਕ ਸਿਖਾ ਕੇ ਰਹਿਣਗੀਆ ।  ਉਹਨਾਂ ਦੋਸ਼ ਲਗਾਇਆ ਕਿ ਪਹਿਲਾਂ ਸਰਕਾਰ ਨੇ ਆਂਗਣਵਾੜੀ ਸੈਂਟਰਾਂ ਦੇ ਬੱਚੇ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕਰ ਲਏ ਤੇ ਹੁਣ ਨਰਸਰੀ ਟੀਚਰ ਦਾ ਦਰਜਾ ਵੀ ਖੋਹਿਆ ਜਾ ਰਿਹਾ ਹੈ । ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਪਿੰਡਾਂ ਵਿੱਚ ਸਰਕਾਰ ਦੇ ਪੁਤਲੇ ਫੂਕਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਡਿਉਟੀਆਂ ਲਾਈਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ  2 ਅਕਤੂਬਰ  ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ ਤੇ ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸ਼ਮੂਲੀਅਤ ਕਰਨਗੀਆਂ । ਉਹਨਾਂ ਦੋਸ਼ ਲਗਾਇਆ ਕਿ ਸਾਢੇ ਚਾਰ ਸਾਲਾਂ ਵਿੱਚ ਕਾਂਗਰਸ ਦੀ ਸਰਕਾਰ ਨੇ ਵਰਕਰਾਂ ਤੇ ਹੈਲਪਰਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਤੇ ਲਾਰਿਆਂ ਵਿੱਚ ਹੀ ਰੱਖਿਆ । ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ । ਉਹਨਾਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ ਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜ਼ਾ ਦਿੱਤਾ ਜਾਵੇ , ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ ।  ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ । ਐਨ ਜੀ ਓ ਅਧੀਨ ਚੱਲ ਰਹੇ ਬਲਾਕਾਂ ਨੂੰ ਵਾਪਸ ਵਿਭਾਗ ਅਧੀਨ ਲਿਆਦਾ ਜਾਵੇ । ਬਾਲਣ ਦੇ ਪੈਸੇ ਜੋ ਪ੍ਰਤੀ ਲਾਭਪਾਤਰੀ 40 ਪੈਸੇ ਮਿਲਦੇ ਹਨ , ਉਹ ਇੱਕ ਰੁਪਈਆ ਕੀਤਾ ਜਾਵੇ ਤੇ ਵਰਕਰਾਂ ਨੂੰ ਸਮਾਰਟ ਫ਼ੋਨ ਮੁਹੱਈਆ ਕਰਵਾਏ ਜਾਣ ।


ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ ਕਰਦੇ ਹੋਏ ਨਵੇਂ ਅਹੁਦੇਦਾਰ ਕੀਤੇ ਨਿਯੁਕਤ

 ਮਿਲਾਨ (ਦਲਜੀਤ ਮੱਕੜ) ਵਿਦੇਸ਼ਾ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਨੂੂੰ ਪਹੁੰਚਾਉਣ ਦੇ ਮੰਤਵ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ ਕਰਦੇ ਹੋਏ ਨਵੇਂ ਅਹੁਦੇਦਾਰ ਕੀਤੇ ਨਿਯੁਕਤ ਗਏ ਹਨ, ਇੰਡੀਅਨ ਓਵਰਸ਼ੀਜ ਕਾਂਗਰਸ ਯੌਰਪ ਦੇ ਕੋਆਰਡੀਨੇਟਰ ਰਾਜਵਿੰਦਰ ਸਿੰਘ ਅਤੇ ਇੰਡੀਅਨ ਓਵਰਸ਼ੀਜ ਕਾਂਗਰਸ ਯੌਰਪ ਦੇ ਪ੍ਰਧਾਨ ਪ੍ਰਮੋਦ ਕੁਮਾਰ ਮਿੰਟੂ   ਦੀ ਅਗਵਾਈ ਹੇਠ ਇਟਲੀ ਕਾਂਗਰਸ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ ਵੱਲੋਂ  ਇਟਲੀ ਵਿਚ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।  ਜਿਸ ਵਿੱਚ  ਪ੍ਰਭਜੋਤ ਸਿੰਘ (ਚੈਅਰਮੈਨ), ਹਰਕੀਤ ਸਿੰਘ ਮਾਧੋਝੰਡਾ ਨੂੂੰ ਵੱਡੀ ਜਿੰਮੇਵਾਰੀ ਦਿੰਦੇ ਹੋਏ  ( ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰਾ), ਸੁਖਚੈਨ ਸਿੰਘ ਮਾਨ  (ਜਰਨਲ ਸੈਕਟਰੀ), ਵੇਦ ਵਿਰਾਟ ਸ਼ਰਮਾ (ਖਜਾਨਚੀ), ਨਿਸ਼ਾਨ ਸਿੰਘ (ਸੈਕਟਰੀ), ਮੁਲਕ ਰਾਜ ਵਰਤੀਆ (ਸਲਾਹਕਾਰ), ਸੋਢੀ ਮਕੌੜਾ (ਸੂਬਾ ਪ੍ਰਧਾਨ), ਹਰਪ੍ਰੀਤ ਸਿੰਘ ਹੈਪੀ ਜੀਰਾ (ਸੂਬਾ ਪ੍ਰਧਾਨ), ਸਤਪਾਲ ਸਿੰਘ, ਹਰਪਿੰਦਰ ਸਿੰਘ ਅਤੇ ਬਲਦੇਵ ਰਾਜ ਆਦਿ ਨੂੰ ਜਿਲ੍ਹਾ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਚੁਣੇ ਹੋਏ ਅਹੁੱਦੇਦਾਰਾਂ ਨੇ ਆਖਿਆ ਕਿ ਉਹ ਕਾਂਗਰਸ ਹਾਈਕਮਾਂਡ ਵੱਲੋ ਸੌਪੀ ਹੋਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ  ਵੱਧ ਤੋ ਵੱਧ ਐਨ.ਆਰ.ਆਈਜ਼ ਨੂੰ ਪਾਰਟੀ ਦੀਆਂ  ਗਤੀਵਧੀਆਂ ਤੋਂ ਜਾਣੂ ਕਰਵਾ ਨਾਲ ਜੋੜਨਗੇ।ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ ਨੇ ਅੱਗੇ ਦੱਸਿਆ ਕਿ ਇਟਲੀ ਇਕਾਈ ਲਈ  ਆਉਣ ਵਾਲੇ ਦਿਨਾਂ ਵਿੱਚ ਜਲਦ ਹੋਰ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ

ਸ੍ਰੀ ਮੁਕਤਸਰ ਸਾਹਿਬ :  ਪੰਜਾਬ ਸਟੇਟ ਕਰਮਚਾਰੀ ਦਲ ਦੀ  ਇਕ ਅਹਿੰਮ ਮੀਟਿੰਗ ਚਿੰਤਰਾਮ ਨਾਹਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਮਿਤੀ 11-09-2021 ਨੂੰ ਪੰਜਾਬ ਸਰਕਾਰ ਦੇ ਵਿਰੁੱਧ ਸੂਬਾ ਪੱਧਰੀ ਚੰਡੀਗੜ ਵਿਖੇ ਮਹਾਂ ਰੋਸ ਰੈਲੀ ਵਿਚ ਜਾਣ ਦੀ ਤਿਆਰ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ। ਇਹ ਰੈਲੀ ਬਹੁਤ ਵੱਡੀ ਗਿਣਤੀ ਵਿਚ ਪੰਜਾਬ ਸਰਕਾਰ ਦੇ ਮੁਲਾਜਮਾ ਵਿਰੁੱਧ ਫੈਸਲਿਆ ਲਈ ਹੋ ਰਹੀ ਹੈ। ਉਹਨਾ ਦੱਸਿਆ ਕਿ ਪੰਜਾਬ ਸਰਕਾਰ ਦੇ ਮੁਲਾਜਮਾ ਨਾਲ ਸਰਾ-ਸਰ ਧੱਕਾ ਹੋ ਰਿਹਾ ਹੈ। ਸਰਕਾਰ ਵਲੋਂ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪੰਜਾਬ ਦੇ ਪੌਣੇ ਤਿੰਨ ਲੱਖ ਮੁਲਾਜਮਾਂ ਤੇ ਪੰਜ ਲੱਖ ਦੇ ਕਰੀਬ ਪੈਨਸ਼ਨਰਾਂ ਵਲੋਂ ਮੁੱਢੋਂ ਹੀ ਰੱਦ ਕਰ ਦਿਤੀ ਹੈ। ਸਰਕਾਰ ਵਲੋਂ ਮੁਲਾਜਮਾ ਵਿਰੋਧੀ ਕੀਤੇ ਗਏ ਫੈਸਲਿਆ ਵਿਰੁੱਧ ਪੰਜਾਬ ਦਾ ਇਕ ਇਕ ਮੁਲਾਜਮ ਸੰਘਰਸ ਵਿਚ ਕੁੱਦ ਪਿਆ ਹੈ ਅਤੇ ਹਰ ਕੈਟੈਗਿਰੀ ਦਾ ਵਰਗ ਆਪੋ ਆਪਣੀਆ ਧਿਰਾਂ ਰਾਹੀਂ ਸੰਘਰਸ਼ ਕਰਨ ਤੋਂ ਬਾਅਦ ਹੁਣ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਸ਼ਾਂਝਾ ਮੁਲਾਜਮ ਮੰਚ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲੜਨ ਸੰਘਰਸ ਦੇ ਪਿੜ ਵਿਚ ਕੁੱਦ ਪਇਆ ਹੈ। ਇਸ ਮੌਕੇ ਚੈਅਰਮੇਨ ਸਰੂਪ ਚੰਦ,  ਰੁਕਮਨ ਦਾਸ, ਮੰਗਲ ਸਿੰਘ, ਅਮਰਜੀਤ ਸਿੰਘ, ਰਾਮ ਨਰੇਸ਼ , ਜੈ ਦਿਆਲ, ਵਿਜੈ ਕੁਮਾਰ, ਭਾਗ ਮੱਲ, ਰਜਿੰਦਰ ਕੁਮਾਰ, ਕਾਕਾ ਆਦਿ ਸ਼ਮਾਲ ਹਾਜਰ ਸਨ।

  ਮਾਨਸਾ, 9 ਸਤੰਬਰ,(ਨਾਨਕ ਸਿੰਘ ਖੁਰਮੀ): ਡੀਜੀਪੀ ਕਮ ਚੀਫ ਡਾਇਰੈਕਟਰ ਵਿਜੀਲੈਂਸ ਬਿਉਰੋ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਐਸਐਸਪੀ ਵਿਜੀਲੈਂਸ ਬਿਉਰੋ ਰੇਂਜ ਬਠਿੰਡਾ ਯੂਨਿਟ ਮਾਨਸਾ ਦੀ ਟੀਮ ਜਿਸਦੀ ਅਗੁਵਾਈ ਡੀਐਸਪੀ ਵਿਜੀਲੈਂਸ ਬਿਉਰੋ ਕੁਲਵੰਤ ਸਿੰਘ ਕਰ ਰਹੇ ਸਨ, ਵੱਲੋਂ ਕੁਲਦੀਪ ਸਿੰਘ ਤਹਸੀਲ ਭਲਾਈ ਅਫਸਰ ਮਾਨਸਾ ਨੂੰ ਇੱਕ ਵਿਆਕਤੀ ਪਾਸੋਂ 7ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰੰਗੇ ਹੱਥੀ ਕਾਬੂ ਕੀਤਾ ਹੈ। 

ਮਾਨਸਾ ਦਾ ਤਹਿਸੀਲ ਭਲਾਈ ਅਫਸਰ ਰਿਸ਼ਵਤ ਲੈਂਦੇ ਰੰਗੇ ਹੱਥ ਕਾਬੂ

ਜਾਣਕਾਰੀ ਅਨੁਸਾਰ ਮੁਦਈ ਪ੍ਰੇਮ ਸਿੰਘ ਪੁੱਤਰ ਧਰਮ ਸਿੰਘ ਨਿਵਾਸੀ ਖਿਆਲੀ ਚਹਿਲਾਂਵਾਲੀ ਨੇ ਵਿਜੀਲੈਂਸ ਬਿਉਰੋ ਮਾਨਸਾ ਡੀਐਸਪੀ ਦੇ ਦਫਤਰ ਵਿਖੇ ਪਹੁੰਚ ਕੇ ਦੋਸ਼ ਲਗਾਇਆ ਕਿ ਉਕਤ ਦੋਸ਼ੀ ਵਿਆਕਤੀ, ਪ੍ਰੇਮ ਸਿੰਘ (ਖੁਦ) ਅਨੁਸੂਚਿਤ ਜਾਤੀ ਨਾਲ ਸਬੰਥਿਤ ਹੈ, ਅਤੇ ਪਿਛਲੇ ਸਮੇਂ ਵਿੱਚ ਉਸਦੇ ਬੇਟੇ ਸੁਖਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ,ਜਿਸ ਬਾਰੇ ਸਰਕਾਰੀ ਸਹਾਇਤਾ ਤਹਿਤ ਉਸਦੇ ਪਰਿਵਾਰ ਨੂੰ ਤਿੰਨ ਲੱਖ ਰੁਪਏ ਦੀ ਰਾਸ਼ੀ ਮਿਲਣੀ ਸੀ ਤੇ ਇਸ ਬਾਰੇ ਦੋਸ਼ੀ ਵਿਆਕਤੀ ਨੇ ਉਹਨਾਂ ਕੋਲੋਂ ਸਰਕਾਰੀ ਵਿੱਤੀ ਸਹਾਇਤਾ ਦੀ ਬਾਕੀ ਰਕਮ ਦਾ ਚੈਕ ਜਾਰੀ ਕਰਵਾਉਣ ਬਦਲੇ 30ਹਜਾਰ ਰੁਪਏ ਦੀ ਮੰਗ ਕੀਤੀ ਸੀ, ਜਿਸ ਤਹਿਤ ਉਹਨਾਂ ਦਾ ਪਰਿਵਾਰ ਮੰਨ ਗਿਆ ਤੇ ਇਸਚੋਂ 7ਹਜਾਰ ਰੁਪਏ ਪਹਿਲਾਂ ਤੇ ਬਾਕੀ ਰਕਮ ਚੈਕ ਜਾਰੀ ਹੋਣ ਉਪਰੰਤ ਦੇਣ ਦਾ ਸੌਦਾ ਤਹਿ ਹੋਇਆ ਸੀ, ਅਤੇ ਅੱਜ 07 ਹਜਾਰ ਰੁਪਏ ਅੱਜ ਦੇਣੀ ਸੀ, ਇਸ ਬਾਰੇ ਮੁਦਈ ਨੇ ਵਿਭਾਗੀ ਅਧਿਕਾਰੀਆਂ ਕੋਲ ਪਹੁੰਚ ਕੀਤੀ ਜਿਸਤੇ ਵਿਭਾਗੀ ਅਧਿਕਾਰੀਆਂ ਨੇ ਕੁਲਦੀਪ ਸਿੰਘ ਤਹਸੀਲ ਭਲਾਈ ਅਫਸਰ ਮਾਨਸਾ ਦੇ ਖਿਲਾਫ ਮਾਮਲਾ ਦਰਜ ਕਰਕੇ ਥਾਣਾ ਵਿਜੀਲੈਂਸ ਬਿਉਰੋ ਬਠਿੰਡਾ ਵਿਖੇ ਦਰਜ ਕਰ ਲਿਆ ਅਤੇ ਦੋਸ਼ੀ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 7 ਹਜਾਰ ਰੁਪਏ ਰਿਸ਼ਵਤ ਲੈਂਦਿਆ ਰੰਗੇ ਹੱਥੀ ਕਾਬੂ ਕਰ ਲਿਆ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਮੁਕਦਮੇ ਦੀ ਤਫਤੀਸ਼ ਅਗਲੀ ਕਾਰਵਾਈ ਜਾਰੀ ਹੈ।

स्वास्थ्य विभाग में 21 स्पैशलिस्ट डॉक्टरों की नियुक्ति
 चंडीगढ़, 9 सितम्बर: पंजाब के स्वास्थ्य एवं परिवार कल्याण मंत्री स. बलबीर सिंह सिद्धू ने आज यहाँ 21 मेडिकल अफसरों (स्पैशलिस्ट) को नियुक्ति पत्र सौंपे। इनमें एक मेडिसिन स्पैशलिस्ट, 9 एनेस्थीसिया स्पैशलिस्ट, 4 पीडियाट्रिक्स, 3 गायनोकोलॉजी स्पैशलिस्ट, 1 छाती और टीबी स्पैशलिस्ट, 1 कम्युनिटी मेडिसिन स्पैशलिस्ट और 2 फोरेंसिक मेडिसन स्पैशलिस्ट शामिल हैं।

इस भर्ती मुहिम संबंधी और अधिक जानकारी देते हुए स्वास्थ्य मंत्री ने बताया कि कोविड के फैलाव को रोकने और पंजाब के लोगों को मानक स्वास्थ्य सेवाएं मुहैया करवाने के लिए स्वास्थ्य विभाग में चल रही भर्ती मुहिम में तेज़ी लाई गई है। उन्होंने कहा कि मुख्यमंत्री कैप्टन अमरिन्दर सिंह ने ‘घर-घर रोजग़ार योजना’ के अधीन पंजाब के युवाओं को नौकरियाँ मुहैया करवाने के लिए एक विशेष पहलकदमी की कल्पना की थी। बेरोजग़ार युवाओं को नौकरियाँ प्रदान करने के उद्देश्य को पूरा करने के लिए हर संभव कोशिश की जा रही है। जि़क्रयोग्य है कि स्वास्थ्य विभाग, पंजाब ने वर्ष 2017 से 2021 तक मेडिकल अफसरों समेत पैरा-मेडिकल और अन्य स्टाफ के 13000 से अधिक पदों के लिए भर्ती पूरी कर ली है, जबकि अन्य खाली पदों को भरने की प्रक्रिया चल रही है। उन्होंने कहा कि यह सभी नियुक्तियाँ स्वास्थ्य एवं परिवार कल्याण विभाग द्वारा योग्यता के आधार पर पारदर्शी ढंग से की जा रही हैं।
स. सिद्धू ने स्वास्थ्य विभाग में नए नियुक्त हुए डॉक्टरों को बधाई दी और उनको राज्य की विभिन्न स्वास्थ्य संस्थाओं में अपनी जि़म्मेदारी पूरी निष्ठा और ईमानदारी से निभाने के लिए प्रेरित किया। उन्होंने कहा कि कोरोना वायरस महामारी के दौरान स्वास्थ्य विभाग के कर्मचारी पूरी जि़म्मेदारी से कर्तव्य का निर्वहन कर रहें हैं और उत्कृष्ट प्रदर्शन करने वाले कर्मचारियों को सम्मानित भी किया गया है।
डायरैक्टर स्वास्थ्य सेवाएं पंजाब डॉ. जी.बी. सिंह ने स्वास्थ्य विभाग में नौकरी प्राप्त करने वाले नव-नियुक्त कर्मचारियों का स्वागत किया। उन्होंने नव नियुक्त डॉक्टरों को कुशलता से काम करने के लिए प्रेरित किया। उन्होंने कहा कि इन नव नियुक्त कर्मचारियों को पंजाब की सार्वजनिक स्वास्थ्य संस्थाओं में अपनी ड्यूटी और अधिक कुशलता से निभाते हुए इस महामारी को ख़त्म करने में अपना योगदान देकर राष्ट्र की सेवा करने का अवसर मिला है। 
इस अवसर पर स्वास्थ्य मंत्री के राजनीतिक सचिव हरकेश चंद शर्मा, स्वास्थ्य मंत्री के ओएसडी डॉ. बलविन्दर सिंह, मास मीडिया अधिकारी परमिन्दर सिंह, राज्य स्वास्थ्य शिक्षक जगजीवन शर्मा, कलाकार जगजीत सिंह और अन्य अधिकारी भी उपस्थित थे।

ਦਰਬਾਰ ਸਾਹਿਬ  ਨੂੰ ਜਾਂਦਾ ਰਾਸਤਾ, ਸੀਵਰੇਜ ਬਲੋਕ ਹੋਣ ਕਾਰਨ ਕਈ ਦਿਨਾਂ ਤੋਂ ਰਾਸਤੇ ਵਿਚ  ਖੜਾ ਗੰਦਾ ਪਾਣੀ
ਸ੍ਰੀ ਮੁਕਤਸਰ ਸਾਹਿਬ, 8 ਸਤੰਬਰ - ਸ੍ਰੀ ਦਰਬਾਰ ਸਾਹਿਬ, ਨਾਕਾ ਨੰਬਰ 2, ਨੂੰ ਜਾਂਦਾ ਰਾਸਤਾ, ਜੋਕੇ  ਮੇਨ ਬਜ਼ਾਰ ਦੇ ਵਿੱਚ ਪੈਂਦਾ ਹੈ, ਜਿਥੋਂ ਬਾਹਰੋਂ ਦਰਸ਼ਨ ਕਰਨ ਆਈਆਂ ਸੰਗਤਾਂ ਲੰਗਰ ਹਾਲ ਵਿੱਚੌ  ਦੀ ਬਾਹਰ ਬਜ਼ਾਰ ਅਤੇ ਗੁਰੂਦਵਾਰਾ ਸਾਹਿਬ ਵਿੱਚ ਜਾਂਦੀਆ ਹਨ, ਜਿੱਥੇ ਕਿ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਬਲੋਕ ਹੋਣ ਕਾਰਨ ਗੰਦਾ ਪਾਣੀ ਰਾਸਤੇ ਵਿਚ ਖੜਾ ਹੈ, ਆਸ ਪਾਸ ਦੁਕਾਨਾਂ ਵਾਲੇ ਸਾਰਾ ਦਿਨ ਐਥੇ ਗੰਦੀ ਬਦਬੂ ਵਿਚ ਬੈਠਣ ਲਈ ਮਜਬੂਰ ਹਨ, ਬਜ਼ਾਰ ਵਿੱਚੋ ਦੁਕਾਨਦਾਰਾਂ ਨੇ ਦਸਿਆ, ਸੀਵਰੇਜ ਮਹਿਕਮੇ ਨੇ ਤਾਂ ਸੌਂਹ ਖਾਦੀ ਹੋਈ ਐ ਕਿ ਲੋਕ ਭਾਵੇਂ ਮਰੀ ਜਾਣ ਪਰ ਅਸੀ ਸ਼ਿਕਾਇਤਾ ਉੱਤੇ ਗੌਰ ਹੀ ਨਹੀਂ ਕਰਨਾ ਤੇ ਨਾ ਹੀ ਸੀਵਰਾਂ ਦੀ ਚੰਗੀ ਤਰਾ ਸਫ਼ਾਈ ਕਰਨੀ ਹੈ, ਦੁਕਾਨਦਾਰ ਰਾਜੂ ਖਿੱਚੀ ਜਗਰੂਪ ਦੀ ਹੱਟੀ ਵਾਲੇ, ਰਾਮਾ ਹੈਂਡਲੂਮ, ਜਸਵਿੰਦਰ ਸਿੰਘ, ਸ਼ਰਮਾ ਸਟੂਡੀਓ, ਪ੍ਰੀਤਮ ਸਿੰਘ, ਸੋਨੂੰ ਖਿੱਚੀ, ਕਿਸ਼ੋਰ ਬੇਰਵਾਲ, ਪ੍ਰੀਤ ਗਾਰਮੇਂਟ, ਅਤੇ ਸੀਤਾ ਰਾਮ ਜੀ ਨੇ ਸਬੰਧਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੱਸਿਆ ਦਾ ਹੱਲ ਜਲਦੀ ਕਰੇ।

 - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਬਠਿੰਡਾ ਵਿਖੇ ਕੀਤੀ ਸੂਬਾ ਪੱਧਰੀ ਮੀਟਿੰਗ ਵਿੱਚ ਲਿਆ ਗਿਆ ਵੱਡਾ ਫੈਸਲਾ -
13 ਸਤੰਬਰ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪਿੰਡ ਪਿੰਡ ਫੂਕਣਗੀਆਂ ਪੰਜਾਬ ਸਰਕਾਰ ਦੇ ਪੁੱਤਲੇ - ਹਰਗੋਬਿੰਦ ਕੌਰ

ਬਠਿੰਡਾ , 8 ਸਤੰਬਰ (ਸੁਖਪਾਲ ਸਿੰਘ ਢਿੱਲੋਂ) ਪੰਜਾਬ ਸਰਕਾਰ ਵੱਲੋਂ ਈ ਜੀ ਐਸ ਵਲੰਟੀਅਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤੇ ਜਾਣ ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਗੁੱਸਾ ਅਸਮਾਨੀ ਚੜ੍ਹ ਗਿਆ ਹੈ , ਕਿਉਂਕਿ ਵਰਕਰਾਂ ਕਦੋਂ ਦੀਆਂ ਸਰਕਾਰ ਕੋਲੋਂ ਨਰਸਰੀ ਟੀਚਰ ਬਣਾਉਣ ਦੀ ਮੰਗ ਕਰ ਰਹੀਆਂ ਸਨ । ਉਹਨਾਂ ਦੇ ਸੈਂਟਰਾਂ ਵਿਚੋਂ ਬੱਚੇ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲ ਕਰ ਲਏ ਗਏ ਸਨ । ਭਟਕੀਆਂ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਤਿਆਰੀ ਕਰ ਲਈ ਹੈ  । ਅੱਜ  ਬਠਿੰਡਾ ਵਿਖੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਚਿਲਡਰਨਜ਼ ਪਾਰਕ ਵਿਖੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਸਰਾਂ ਦੀ ਅਗਵਾਈ ਹੇਠ ਕੀਤੀ ਗਈ ਸੂਬਾ ਪੱਧਰੀ ਮੀਟਿੰਗ ਵਿੱਚ ਵੱਡੇ ਫੈਸਲੇ ਉਲੀਕੇ ਹਨ । ਯੂਨੀਅਨ ਦੀਆਂ ਸੂਬਾਈ ਅਹੁੱਦੇਦਾਰਾਂ , ਜ਼ਿਲਾ ਪ੍ਰਧਾਨਾਂ , ਬਲਾਕ ਪ੍ਰਧਾਨਾਂ ਤੇ ਸਰਗਰਮ ਆਗੂਆਂ ਨੂੰ ਸਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ 13 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਪਿੰਡ ਪਿੰਡ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਹੋਈ ਵਾਲੀ ਕਾਂਗਰਸ ਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਲੋਕਾਂ ਨੂੰ ਉਕਤ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਜਾਣੂੰ ਕਰਵਾਇਆ ਜਾਵੇਗਾ । ਉਹਨਾਂ ਕਿਹਾ ਕਿ 2 ਅਕਤੂਬਰ ਵਾਲੇ ਦਿਨ ਚੰਡੀਗੜ੍ਹ ਵਿਖੇ ਜਥੇਬੰਦੀ ਵੱਲੋਂ ਵੱਡੀ ਰੈਲੀ ਕੀਤੀ ਜਾਵੇਗੀ ਤੇ ਇਸ ਰੈਲੀ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸ਼ਮੂਲੀਅਤ ਕਰਨਗੀਆਂ । ਉਹਨਾਂ ਕਿਹਾ ਕਿ ਇਹ ਰੈਲੀ ਕਾਂਗਰਸ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ । ਉਹਨਾਂ ਦੋਸ਼ ਲਗਾਇਆ ਕਿ ਸਾਢੇ ਚਾਰ ਸਾਲਾਂ ਵਿੱਚ ਕਾਂਗਰਸ ਦੀ ਸਰਕਾਰ ਨੇ ਵਰਕਰਾਂ ਤੇ ਹੈਲਪਰਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਤੇ ਲਾਰਿਆਂ ਵਿੱਚ ਹੀ ਰੱਖਿਆ । ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ । ਹਰਗੋਬਿੰਦ ਕੌਰ ਨੇ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ ਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜ਼ਾ ਦਿੱਤਾ ਜਾਵੇ , ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ ।  ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ । ਐਨ ਜੀ ਓ ਅਧੀਨ ਚੱਲ ਰਹੇ ਬਲਾਕਾਂ ਨੂੰ ਵਾਪਸ ਵਿਭਾਗ ਅਧੀਨ ਲਿਆਦਾ ਜਾਵੇ । ਬਾਲਣ ਦੇ ਪੈਸੇ ਜੋ ਪ੍ਰਤੀ ਲਾਭਪਾਤਰੀ 40 ਪੈਸੇ ਮਿਲਦੇ ਹਨ , ਉਹ ਇੱਕ ਰੁਪਈਆ ਕੀਤਾ ਜਾਵੇ ਤੇ ਵਰਕਰਾਂ ਨੂੰ ਸਮਾਰਟ ਫ਼ੋਨ ਮੁਹੱਈਆ ਕਰਵਾਏ ਜਾਣ । ਇਸ ਮੀਟਿੰਗ ਵਿੱਚ ਸੂਬਾ ਦਫ਼ਤਰ ਸਕੱਤਰ ਛਿੰਦਰਪਾਲ ਕੌਰ ਥਾਂਦੇਵਾਲਾ , ਬਲਵੀਰ ਕੌਰ ਮਾਨਸਾ ,  ਕ੍ਰਿਸ਼ਨਾ ਦੇਵੀ ਔਲਖ ,  ਦਲਜੀਤ ਕੌਰ ਬਰਨਾਲਾ , ਸ਼ੀਲਾ ਰਾਣੀ ਫਿਰੋਜ਼ਪੁਰ , ਜਸਵੰਤ ਕੌਰ ਭਿੱਖੀ , ਪਰਮਜੀਤ ਕੌਰ ਰੁਲਦੂ ਵਾਲਾ , ਕਮਲੇਸ਼ ਨਿਹਾਲ ਸਿੰਘ ਵਾਲਾ , ਗੁਰਮੀਤ ਕੌਰ ਜੈਤੋ , ਕੁਲਜੀਤ ਕੌਰ ਗੁਰੂ ਹਰਸਹਾਏ , ਇੰਦਰਜੀਤ ਕੌਰ ਖੂਈਆਂ ਸਰਵਰ , ਗੁਰਚੇਤ ਕੌਰ ਅਬੋਹਰ , ਸਤਵੰਤ ਕੌਰ ਤਲਵੰਡੀ , ਰੀਟਾ ਰਾਣੀ ਮੌੜ , ਅੰਮ੍ਰਿਤਪਾਲ ਕੌਰ ਬੱਲੂਆਣਾ , ਸਰਬਜੀਤ ਕੌਰ ਮਹਿਰਾਜ , ਲਾਭ ਕੌਰ ਸੰਗਤ , ਪ੍ਰਕਾਸ਼ ਕੌਰ ਮਮਦੋਟ , ਸੁਨੀਤਾ ਰਾਣੀ ਫਾਜ਼ਿਲਕਾ , ਭੋਲੀ ਕੌਰ ਮਹਿਲਕਲਾਂ , ਜਸਪਾਲ ਕੌਰ ਝੁਨੀਰ , ਗਗਨ ਮੱਲਣ ਤੇ ਕਿਰਨਜੀਤ ਕੌਰ ਭੰਗਚੜੀ ਆਦਿ ਆਗੂ ਮੌਜੂਦ ਸਨ ।

 ਸ੍ਰੀ ਮੁਕਤਸਰ ਸਾਹਿਬ, ਚਰਨਜੀਤ ਸਿੰਘ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਅੰਦਰ ਲੋਕਾਂ ਦੀ ਸੁਰੱਖਿਆ ਲਈ ਜਿੱਥੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਰਹੀ ਹੈ ਉੱਥੇ ਹੀ ਸ਼ਹਿਰ ਅੰਦਰ  ਸੀ.ਸੀ.ਟੀ.ਵੀ ਕੈਮਰਿਆਂ ਦੀ ਸਹਾਇਤਾ ਨਾਲ ਸ਼ਹਿਰ ਦੇ ਅੰਦਰ ਨਿੱਗਾ ਰੱਖੀ ਜਾ ਰਹੀ ਹੈ ਨਾਲ ਹੀ ਜਿਲ੍ਹਾਂ ਅੰਦਰ ਨਸ਼ਿਆ ਖਿਲਾਫ ਮੁਹਿੰਮ ਵਿੱਡ ਕੇ ਨਸ਼ੇ ਦੇ ਸੁਦਾਗਰਾਂ ਨੂੰ ਫੜਿਆ ਜਾ ਰਿਹਾ ਹੈ।  ਜਿਲ੍ਹਾਂ ਪੁਲਿਸ ਮੁੱਖੀ ਵੱਲੋਂ ਜਿਲ੍ਹਾਂ ਅੰਦਰ ਜਿਥੇ ਲੋਕਾਂ ਦੀ ਸੁਰੱਖਿਆਂ ਨੂੰ ਬਰਕਰਾਰ ਰੱਖਿਆ ਜਾ ਰਿਹਾ ਹੈ ਅਤੇ ਨਾਲ ਹੀ ਲੋਕਾਂ ਦੇ ਗੁੰੰਮ ਹੋਏ ਮੁਬਾਇਲ ਫੋਨ ਨੂੰ ਟਰੇਸ ਕਰਵਾ ਕੇ ਮਾਲਕਾ ਦੇ ਹਵਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਅੱਜ 50 ਮੋਬਾਇਲ ਫੋਨ ਨੂੰ ਟਰੇਸ ਕਰਕੇ ਆਪਣੇ ਆਫਿਸ ਵਿਖੇ ਉਨਾਂ੍ਹ ਦੇ ਮਾਲਕਾ ਨੂੰ ਸਂੋਪੇ ਗਏ ।ਇਸ ਮੌਕੇ ਕੁਲਵੰਤ ਰਾਏ ਐਸ.ਪੀ. (ਪੀ.ਬੀ.ਆਈ) ਅਤੇ ਐਸ.ਆਈ ਲਵਪ੍ਰੀਤ ਕੌਰ ਇੰਚਰਜ਼ ਟੈਕਨੀਕਲ ਹਾਜ਼ਰ ਸਨ।

ਪਿਛਲੇ 3 ਮਹੀਨਿਆ ਵਿੱਚ ਗੁੰਮ ਹੋਏ 50 ਮੋਬਾਇਲ ਫੋਨ ਟਰੇਸ ਕਰਕੇ ਕੀਤੇ ਮਾਲਕਾਂ ਹਵਾਲੇ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਨੇ ਦੱਸਿਆਂ ਕਿ ਮਾਂਹ ਅਪ੍ਰੈਲ21, ਮਾਂਹ ਮਈ21 ਅਤੇ ਮਾਂਹ ਜੂਨ21 ਦੇ 3 ਮਹੀਨਿਆ ਅੰਦਰ ਜਿਲ੍ਹਾਂ ਪੁਲਿਸ ਨੂੰ ਮੋਬਾਇਲ ਗੁੰਮ ਹੋਣ ਦੀਆਂ ਸ਼ਿਕਾਇਤਾ ਮਿਲੀਆਂ ਜਿਸ ਤੇ  ਟੈਕਨੀਕਲ ਟੀਮ ਦੀ ਸਹਾਇਤਾ ਨਾਲ 50 ਮੋਬਾਇਲ ਫੋਨ ਚਾਲੂ ਹਾਲਤ ਵਿੱਚ ਪਾਏ ਗਏ, ਜਿਨ੍ਹਾਂ ਨੂੰ ਟਰੇਸ ਕਰਕੇ ਅੱਜ ਆਫਿਸ ਵਿਖੇ ਮੋਬਾਇਲ ਫੋਨ ਦੇ ਮਾਲਕਾ ਨੂੰ ਮੋਬਾਇਲ ਸਂੌਪੇ ਗਏ।ਉਨ੍ਹਾਂ ਦੱਸਿਆਂ ਕਿ ਇਸ ਤੋਂ ਇਲਾਵਾ ਜਿਲ੍ਹਾਂ ਅੰਦਰ ਅਲੱਗ ਅਲੱਗ ਥਾਣਿਆਂ ਵਿੱਚ ਮੋਬਾਇਲ ਚੋਰੀ ਦੇ ਮੁਕਦਮੇ ਦਰਜ ਕਰਕੇ  ਦੋਸ਼ੀ ਕਾਬੂ ਕੀਤੇ ਗਏ ਹਨ। ਜਿਨ੍ਹਾਂ ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ। ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ  ਜੇਕਰ ਕਿਸੇ ਵੀ ਵਿਅਕਤੀ ਦਾ ਕੋਈ ਮੋਬਾਇਲ ਗੁੰਮ ਹੁੰਦਾ ਹੈ ਤਾਂ ਇਸ ਸਬੰਧੀ ਸ਼ਕਾਇਤ ਜਿਸ ਵਿੱਚ ਮੋਬਾਇਲ ਦੇ ਆਈ.ਐਮ.ਈ.ਆਈ ਨੰਬਰ ਅਤੇ ਕੰਪਨੀ ਬਾਰੇ ਜਾਣਕਾਰੀ ਦਿੱਤੀ ਹੋਵੇ, ਇਹ ਸ਼ਿਕਾਇਤ ਸਬੰਧਿਤ ਥਾਨੇ ਦੇ ਸਾਂਝ ਕੇਂਦਰ ਵਿੱਚ ਹੀ ਦਰਜ਼ ਕਰਵਾਉ। ਜਿਸ ਤੇ ਪੁਸਿਲ ਵੱਲੋਂ ਤੁਰੰਤ ਹੀ ਮੋਬਾਇਲ ਫੋਨ ਨੂੰ ਟਰੇਸਿੰਗ ਤੇ ਲਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆਂ ਕਿ ਇਸ ਤੋਂ ਇਲਾਵਾ ਤੁਸੀ ਸਾਡੇ ਨਾਲ ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ ਤਾਂ ਤੁਸੀ ਸਾਡੇ ਹੈਲਪ ਲਾਇਨ ਨੰਬਰ 80549-42100 ਅਤੇ 112 ਤੇ ਸਪੰਰਕ ਕਰ ਸਕਦੇ ਹੋ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

 ਇਟਲੀ  7 ਸਤੰਬਰ ( ਸਿੱਕੀ ਝੱਜੀ ਪਿੰਡ ਵਾਲਾ ) ਪਿਛਲੇ ਦਿਨੀ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਜ਼ੂਮ ਉੱਪਰ ਆਨ ਲਾਈਨ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਸੁਰਤਾਲ” ਉੱਪਰ ਵਿਚਾਰ ਚਰਚਾ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਵਿਦਵਾਨ ਡਾ ਸ ਪ ਸਿੰਘ ਜੀ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿੰਤਸਰ ਨੇ ਕੀਤੀ ਅਤੇ ਮੁੱਖ ਬੁਲਾਰੇ ਦੇ ਤੌਰ ਤੇ ਪ੍ਰਿੰਸੀਪਲ ਗੁਰਇਕਬਾਲ ਸਿੰਘ ਜੀ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਕੈਨੇਡਾ ਵੱਸਦੇ ਉੱਘੇ ਕਵੀ ਤੇ ਲੇਖਕ ਮੋਹਨ ਗਿੱਲ ਅਤੇ ਪੰਚਨਾਦ ਜਰਮਨੀ ਦੇ ਪ੍ਰਧਾਨ ਅਮਜ਼ਦ ਆਰਫੀ ਨੇ ਸਿ਼ਰਕਤ ਕੀਤੀ। ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਵਾਗਤੀ ਭਾਸ਼ਨ ਵਿੱਚ ਸਭ ਨੂੰ ਜੀ ਆਇਆਂ ਆਖਿਆ। ਡਾ ਸ ਪ ਸਿੰਘ ਨੇ ਇਸ ਦਿਨ ਅਧਿਆਪਕ ਦਿਵਸ ਤੇ ਇਸ ਸਮਾਗਮ ਦਾ ਰਚਾਇਆ ਜਾਣਾ ਇੱਕ ਸ਼ੁਭ ਸ਼ਗਨ ਦੱਸਿਆ ਤੇ ਸਭ ਨੂੰ ਇਸ ਦਿਨ ਦੀ ਵਧਾਈ ਦਿੱਤੀ। ਪ੍ਰਿੰਸੀਪਲ ਗੁਰਇਕਬਾਲ ਸਿੰਘ ਨੇ ਬਹੁਤ ਵਿਸਥਾਰ ਨਾਲ ਪ੍ਰੋ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਸੁਰਤਾਲ” ਤੇ ਵਿਚਾਰ ਚਰਚਾ ਦੇ ਨਾਲ ਨਾਲ ਉਹਨਾਂ ਦੀ ਸਖਸ਼ੀਅਤ ਬਾਰੇ ਵੀ ਬੜੀ ਸਿ਼ਦਤ ਨਾਲ ਚਾਨਣਾ ਪਾਇਆ।

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪ੍ਰੋ ਗੁਰਭਜਨ  ਗਿੱਲ  ਦੀ ਕਾਵਿ ਪੁਸਤਕ “ਸੁਰਤਾਲ” ਉੱਪਰ ਕੀਤੀ ਗਈ ਵਿਚਾਰ ਗੋਸ਼ਟੀ
ਉਹਨਾਂ ਨੇ ਕਿਹਾ ਕਿ ਪ੍ਰੋ ਗਿੱਲ ਦੀ ਸ਼ਾਇਰੀ ਜਿੱਥੇ ਪਰਪੱਕ ਅਤੇ ਠੇਠ ਸ਼ਬਦ ਭੰਡਾਰ ਦਾ ਨਮੂਨਾ ਹੈ। ਉੱਥੇ ਉਹਨਾਂ ਨੇ ਦੁਨੀਆ ਭਰ ਵਿੱਚ ਪੰਜਾਬੀ ਪਿਆਰਿਆਂ ਦਾ ਨੈੱਟਵਰਕ ਸਥਾਪਿਤ ਕਰਨ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਹੈ। ਮੋਹਨ ਗਿੱਲ ਨੇ ਪ੍ਰੋ ਗੁਰਭਜਨ ਗਿੱਲ ਨਾਲ ਬਿਤਾਏ ਕਾਲਜ ਦੇ ਸਮੇਂ ਦੀਆਂ ਯਾਦਾਂ ਅਤੇ ਉਨਾਂ ਦੀ ਉੱਚੀ ਸੁੱਚੀ ਸ਼ਖਸੀਅਤ ਨੂੰ ਕਾਵਿ ਸ਼ੈਲੀ ਦੁਆਰਾ ਪੇਸ਼ ਕਰਕੇ ਸਭ ਦੀ ਵਾਹ ਵਾਹ ਖੱਟੀ। ਅਮਜਦ ਆਰਫੀ ਨੇ ਠੇਠਤਾ ਭਰੇ ਸ਼ਬਦਾਂ ਅਤੇ ਕਾਵਿਕ ਅੰਦਾਜ਼ ਵਿੱਚ ਪ੍ਰੋ ਗਿੱਲ ਦੀ ਸਖਸ਼ੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਸਭਾ ਦੇ ਮੀਤ ਪ੍ਰਧਾਨ ਰਾਣਾ ਅਠੌਲਾ ਨੇ ਵੀ ਗਿੱਲ ਸਾਹਿਬ ਵਾਰੇ ਖੂਬਸੂਰਤ ਕਾਵਿ ਚਿਤਰਣ ਪੇਸ਼ ਕੀਤਾ। ਡਾ ਸ ਪ ਸਿੰਘ ਜੀ ਨੇ ਪ੍ਰੋ ਗਿੱਲ ਬਾਰੇ ਬੋਲਦੇ ਕਿਹਾ ਕਿ ਇਹਨਾਂ ਨਾਲ ਮੇਰਾ ਰਿਸ਼ਤਾ ਕਾਲਜ ਸਮੇਂ ਦਾ ਹੈ ਜੋ ਅੱਜ ਵੀ ਨਿੱਘੇ ਸੰਬੰਧਾਂ ਨਾਲ ਲਬਰੇਜ਼ ਹੈ। ਉਹਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਗੁਰਭਜਨ ਗਿੱਲ ਮੇਰਾ ਵਿਦਿਆਰਥੀ ਹੈ। ਬਲਵਿੰਦਰ ਸਿੰਘ ਚਾਹਲ ਨੇ ਇਸ ਸਮੇਂ ਪ੍ਰੋ ਗੁਰਭਜਨ ਗਿੱਲ ਬਾਰੇ ਬੋਲਦੇ ਹੋਏ ਕਿਹਾ ਕਿ ਇਹਨਾਂ ਦੀ ਅਗਵਾਈ ਸਦਕਾ ਵਿਸ਼ਵ ਪੱਧਰ ਦਾ ਮੰਚ ਉਸਾਰ ਸਕਣਾ ਸੰਭਵ ਹੋਇਆ ਹੈ। ਜਿਸ ਉੱਪਰ ਉਹਨਾਂ ਦੀ ਕਿਤਾਬ ਸੁਰਤਾਲ ਤੇ ਗੱਲਬਾਤ ਕਰਦਿਆਂ ਮਾਣ ਮਹਿਸੂਸ ਹੁੰਦਾ ਹੈ।

ਪ੍ਰੋ ਗੁਰਭਜਨ ਸਿੰਘ ਗਿੱਲ ਹੁਰਾਂ ਇਸ ਵਿਚਾਰ ਚਰਚਾ ਤੇ ਤਸੱਲੀ ਪ੍ਰਗਟਾਉਂਦਿਆਂ ਸਭਾ ਤੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕੇ ਅੱਜ ਦਾ ਇਹ ਸਮਾਗਮ ਇੱਕ ਗੁਲਦਸਤੇ ਵਰਗਾ ਹੈ ਜਿਸ ਵਿੱਚ ਸੱਭਿਆਚਾਰਕ, ਸਾਹਿਤਕ ਤੇ ਸੰਗੀਤਕ ਰੰਗ ਹਨ। ਇਹ ਵੀ ਕਿਹਾ ਕਿ ਮੈਂਨੂੰ ਮਾਣ ਹੈ ਕੇ ਸਮੁੰਦਰੋਂ ਪਾਰ ਸਾਗਰਾਂ ਵਿੱਚ ਵਸਦਾ ਪੰਜਾਬ ਜਿੱਥੇ ਹੋਰ ਖੇਤਰਾਂ ਵਿੱਚ ਤਰੱਕੀਆਂ ਕਰ ਰਿਹਾ ਹੈ ਓਥੇ ਸਾਹਿਤ ਤੇ ਸਭਿਆਚਾਰ ਵਲੋਂ ਵੀ ਅਵੇਸਲਾ ਨਹੀਂ, ਸਾਨੂੰ ਅੱਜ ਦੇ ਇਸ ਗਲੋਬਲੀ ਸੰਸਾਰ ਵਿੱਚ ਹੋਰ ਵੀ ਇੱਕਜੁਟ ਹੋ ਕੇ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਗੱਲਬਾਤ ਦੌਰਾਨ ਪ੍ਰੋ ਗੁਰਭਜਨ ਗਿੱਲ ਦੀਆਂ ਵੱਖ ਵੱਖ ਗਜ਼ਲਾਂ ਨੂੰ ਪ੍ਰਸਿੱਧ ਸ਼ਾਇਰ ਤਰੈਲੋਚਨ ਲੋਚੀ, ਜਸਵੀਰ ਸਿੰਘ ਕੂਨਰ ਡਰਬੀ ਅਤੇ ਗੁਰਸ਼ਰਨ ਸਿੰਘ ਬਰਮਿੰਗਮ ਨੇ ਤਰੁੰਨਮ ਵਿੱਚ ਗਾ ਕੇ ਇੱਕ ਨਵਾਂ ਤੇ ਸੁਰਮਈ ਰੰਗ ਭਰਨ ਵਿੱਚ ਅਹਿਮ ਭੂਮਿਕਾ ਨਿਭਾਈ। ਦਲਜਿੰਦਰ ਰਹਿਲ ਨੇ ਆਪਣੇ ਨਿਵੇਕਲੇ ਅਤੇ ਕਾਵਿਕ ਅੰਦਾਜ਼ ਵਿੱਚ ਸਮੁੱਚੇ ਸਮਾਗਮ ਦਾ ਸੰਚਾਲਨ ਕਰਦਿਆਂ ਸਭ ਦੀ ਵਾਹ ਵਾਹ ਪ੍ਰਾਪਤ ਕੀਤੀ। ਸਭਾ ਦੇ ਮੰਚ ਵੱਲੋਂ ਇਸ ਸਮੇਂ ਪੰਜਾਬੀ ਸ਼ਾਇਰੀ ਦੇ ਨਾਮਵਰ ਹਸਤਾਖਰ ਬਾਬਾ  ਨਜ਼ਮੀ ਨੂੰ ੳਹਨਾਂ ਦੇ ਜਨਮ ਦਿਨ ਤੇ ਵਧਾਈ ਪੇਸ਼ ਕੀਤੀ। ਇਸ ਸਮੇਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰਾਂ ਵਿੱਚ ਬਿੰਦਰ ਕੋਲੀਆਂਵਾਲ, ਮੇਜਰ ਸਿੰਘ ਖੱਖ, ਸਿੱਕੀ ਝੱਜੀ ਪਿੰਡ ਵਾਲਾ, ਸਤਵੀਰ ਸਾਂਝ, ਪ੍ਰੋ ਜਸਪਾਲ ਸਿੰਘ ਆਦਿ ਨੇ ਆਪਣੀ ਹਾਜ਼ਰੀ ਲਗਵਾਉਦਿਆਂ ਪ੍ਰੋ ਗੁਰਭਜਨ ਗਿੱਲ ਨੂੰ ਵਧਾਈ ਪੇਸ਼ ਕੀਤੀ।

ਵਿੱਕੀ ਮਿੱਡੂਖੇੜਾ ਦੀ ਆਤਮਿਕ ਸ਼ਾਂਤੀ ਅਤੇ ਜਸਟਿਸ ਲਈ ਕੀਤਾ ਕੈਂਡਲ ਮਾਰਚ

 ਅੱਜ ਸ੍ਰੀ ਮੁਕਤਸਰ ਸਾਹਿਬ ਵਿੱਚ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵਿਧਾਇਕ ਰੋਜ਼ੀ ਬਰਕੰਦੀ ਦੀ ਅਗਵਾਈ ਵਿਚ ਮਰਹੂਮ ਵਿੱਕੀ ਮਿੱਡੂਖੇੜਾ ਦੀ ਆਤਮਿਕ ਸ਼ਾਂਤੀ ਲਈ ਅਤੇ ਜਸਟਿਸ ਲਈ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਚੌ ਕੇਂਦਲ ਮਾਰਚ ਕੀਤਾ ਗਿਆ।

 दो मुख्य नशा तस्कर भी गिरफ्तार, तीसरे साथी को काबू करने के लिए यत्न जारी : डीजीपी

चण्डीगढ़ /अमृतसर, 7 सितम्बरः पंजाब पुलिस से मिली पुख़्ता जानकारी पर कार्यवाही करते हुये जम्मू-कश्मीर पुलिस और भारतीय फ़ौज की तरफ से चलाए सांझे आपरेशन के अंतर्गत मंगलवार को जम्मू कश्मीर के राजौरी से 1.64 करोड़ रुपए की ड्रग मनी के साथ भरे दो थैले बरामद किये गए।
जम्मू-कश्मीर आधारित नशा तस्करों से 21 किलो हेरोइन और 1.9 करोड़ रुपए की ड्रग मनी बरामद
यह ड्रग मनी कथित तौर पर अमृतसर ग्रामीण पुलिस की तरफ से 26 अगस्त, 2021 को ज़ब्त की 17 किलो हेरोइन से सम्बन्धित बताई जाती है। पुलिस की तरफ से यह बरामदगी अमृतसर आधारित रणजीत सिंह उर्फ सोनू, जो अपनी टोयोटा इनोवा कैब और निचले भाग में विशेष तौर पर फिट किये कम्पारटमेंट के द्वारा तस्करी कर रहा थी, से की गई।
इस सम्बन्धी जानकारी देते हुये डीजीपी पंजाब दिनकर गुप्ता ने बताया कि जांच के दौरान सोनू ने खुलासा किया कि उसने जम्मू-कश्मीर के नौशहरा इलाके के नशा तस्करों से नशे की खेप प्राप्त की थी, जिनकी पहचान सिकंदर हयात और जफर हुसैन के तौर पर की गई है।
डीजीपी ने कहा कि सोनू की तरफ से दी जानकारी पर पंजाब से एक पुलिस टीम नौशहरा भेजी गई, जो 29 अगस्त, 2021 को सिकंदर और जफर को गिरफ्तार करने में कामयाब रही। बाद में सिकंदर और जफर के खुलासों और पंजाब की पुलिस टीमों ने नौशहरा स्थित उनके घर से 29.5 लाख रुपए की ड्रग मनी बरामद की। उन्होंने कहा सिकंदर और जफर की तरफ से दी जानकारी के मुताबिक पुलिस ने शनिवार को 4 किलो और हेरोइन बरामद की थी, जोकि बहुत चालाकी से उसी इनोवा कार के दरवाजों में छुपाई गई थी।

डीजीपी दिनकर गुप्ता ने कहा कि और जांच के दौरान दोनों ने ड्रग मनी के बारे खुलासा किया, जो उनके तीसरे साथी मंज़ूर हुसैन ने अपने घर छुपाई हुई थी। अमृतसर (ग्रामीण) पुलिस द्वारा मुहैया करवाई गई जानकारी पर कार्यवाही करते हुए जम्मू-कश्मीर पुलिस ने फ़ौज से एक जांच मुहिम शुरू की जिसके अंतर्गत पुलिस दो थैलों में से 1,64,70,600 रुपए की ड्रग मनी बरामद करने में कामयाब रही।

एसएसपी गुलनीत सिंह ने बताया कि जम्मू-कश्मीर पुलिस ने थाना नौशहरा में धारा 17, 21 गैर-कानूनी गतिविधियों (रोकथाम) एक्ट के अंतर्गत एफआईआर नंबर 184 /2021 दर्ज की है और हेरोइन की समगलिंग और सप्लाई से सम्बन्धित पूरे नैटवर्क का पर्दाफाश के लिए अगली जांच जारी है।

ज़िक्रयोग्य है कि सोनू ने पहले जेल-लिंक के बारे खुलासा किया था और यह भी बताया था कि उसने यह खेप तरन तारन पट्टी के रणजीत सिंह उर्फ राणा (इस समय पर फरीदकोट जेल में बंद) और मलकीत सिंह उर्फ लड्डू (मुक्तसर जेल में बंद) के निर्देशों पर उठाई थी।

 ਚੰਡੀਗੜ੍ਹ 7 ਸਤੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਾਲ ਹਲਕਾ ਬਾਜੇਵਾਲਾ, ਜਿਲਾ ਮਾਨਸਾ ਵਿਖੇ ਤਾਇਨਾਤ ਮਹਿਲਾ ਪਟਵਾਰੀ ਅਮਨਦੀਪ ਕੌਰ ਅਤੇ ਉਸਦੇ ਸਹਾਇਕ ਤੇ ਡਰਾਇਵਰ ਵਜੋਂ ਕੰਮ ਕਰਦੇ ਇੱਕ ਪ੍ਰਾਈਵੇਟ ਵਿਅਕਤੀ ਹਰਜੀਤ ਸਿੰਘ ਨੂੰ 6,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਈ ਪੇਪਰ ਲਈ ਏਥੇ ਕਲਿਕ ਕਰੋ

ਮਹਿਲਾ ਪਟਵਾਰੀ ਤੇ ਉਸਦਾ ਸਹਾਇਕ ਰਿਸ਼ਵਤ ਲੈਂਦੇ ਕਾਬੂ

         ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮਹਿਲਾ ਪਟਵਾਰੀ ਨੂੰ ਪਿੰਡ ਬਾਜੇਵਾਲਾ ਦੇ ਸ਼ਿਕਾਇਤਕਰਤਾ ਰਾਜਾ ਸਿੰਘ ਦੀ ਸ਼ਿਕਾਇਤ 'ਤੇ 6,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਪਟਵਾਰੀ ਵਲੋਂ ਜਮੀਨ ਦੇ ਤਬਾਦਲੇ ਦਾ ਇੰਤਕਾਲ ਦਰਜ ਕਰਨ ਬਦਲੇ 12,000 ਰੁਪਏ ਦੀ ਮੰਗ ਕੀਤੀ ਗਈ ਸੀ ਪਰ ਸੌਦਾ 10,000 ਰੁਪਏ ਵਿਚ ਤੈਅ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਦੋਸ਼ੀ ਮਹਿਲਾ ਪਟਵਾਰੀ ਨੂੰ ਪਹਿਲੀ ਕਿਸ਼ਤ ਦੇ 4,000 ਰੁਪਏ ਪਹਿਲਾਂ ਹੀ ਅਦਾ ਕਰ ਚੁੱਕਾ ਹੈ।

          ਵਿਜੀਲੈਂਸ ਦੀ ਟੀਮ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਮੁਲਜ਼ਮ ਪਟਵਾਰੀ ਅਤੇ ਉਸਦੇ ਸਹਾਇਕ ਪ੍ਰਾਈਵੇਟ ਵਿਅਕਤੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਦੂਜੀ ਕਿਸ਼ਤ ਦੇ 6,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਬਠਿੰਡਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

bttnews

{picture#https://1.bp.blogspot.com/-pWIjABmZ2eY/YQAE-l-tgqI/AAAAAAAAJpI/bkcBvxgyMoQDtl4fpBeK3YcGmDhRgWflwCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline/} {twitter#https://twitter.com/bttnewsonline} {youtube#https://www.youtube.com/c/BttNews} {linkedin#https://www.linkedin.com/company/bttnews}
Powered by Blogger.