Breaking

ਪੰਜਾਬੀ ਸੱਥ ਮੈਲਬੋਰਨ ਨੇ ਪੰਜਾਬੀ ਮੁਟਿਆਰਾਂ ਦੇ ਗਹਿਣਿਆਂ ਦੇ ਪਿਛੋਕੜ ਬਾਰੇ ਆਨਲਾਈਨ ਪ੍ਰੋਗਰਾਮ ਕਰਕੇ ਜਾਣਕਾਰੀ ਦਿੱਤੀ

 


ਪੰਜਾਬੀਅਤ ਦੀ ਸੇਵਾ ਨੂੰ ਸਮਰਪਿਤ ਪੰਜਾਬੀ ਸੱਥ ਮੈਲਬੋਰਨ ਸਮੇਂ ਸਮੇਂ ਕਵੀ ਦਰਬਾਰ ਅਤੇ ਸਭਿਅਕ ਖੇਤਰ ਦੀ ਜਾਣ ਪਹਿਚਾਣ ਸਾਂਝੀ ਕਰਕੇ ਬਣਦਾ ਯੋਗਦਾਨ ਪਾਉਂਦੇ ਰਹਿੰਦੇ ਹਨ l ਸਤਿਕਾਰਤ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਜਸਮੀਨ ਪੰਨੂ ਜੀ ਬੜੀ ਮਿਹਨਤ ਨਾਲ ਹਫ਼ਤਾਵਾਰ ਆਨਲਾਈਨ ਪ੍ਰੋਗਰਾਮ ਕਰਕੇ ਸਾਹਿਤਕ ਸਾਂਝ ਬਣਾਉਣ ਦੇ ਨਾਲ ਨਾਲ ਸਾਨੂੰ ਸਾਡੇ ਸਭਿਆਚਾਰ ਨਾਲ ਜੋੜਦੇ ਹਨ l

ਇਸ ਵਾਰ ਸਾਡੇ ਸਭਿਅਕ ਅਲੋਪ ਹੋ ਰਹੇ ਗਹਿਣਿਆਂ ਦੇ ਬਾਰੇ ਜਾਣਕਾਰੀ ਦੇ ਕੇ ਸਰੋਤਿਆਂ ਦਾ ਦਿਲ ਜਿੱਤਿਆ ਮੀਨਾ ਮਹਿਰੋਕ  ਨੇ ਵੀ ਬਹੁਤ ਜਾਣਕਾਰੀ ਭਰਭੂਰ ਗੱਲਬਾਤ ਕੀਤੀ l ਜਸਮੀਨ ਪੰਨੂ ਜੀ ਨੇ ਵੱਖ ਵੱਖ ਗਹਿਣਿਆਂ ਬਾਰੇ ਸੰਖੇਪ ਤੌਰ ਤੇ ਗਹਿਣੇ ਪਾਉਣ ਦੇ ਮੰਤਵ ਬਾਰੇ ਦੱਸਿਆ l ਅਰਵਿੰਦ ਸੋਹੀ ਜੀ ਜੀ ਨੇ ਸਾਹਿਤਕ ਰੰਗ ਨੂੰ ਬਖੂਬੀ ਪੇਸ਼ ਕੀਤਾ l ਕੁਲਜੀਤ ਕੌਰ ਗ਼ਜ਼ਲ ਜੀ ਦੇ ਉਚੇਚੇ ਯਤਨਾਂ ਸਦਕਾ ਪੰਜਾਬੀ ਸੱਥ ਮੈਲਬੋਰਨ ਸੰਸਾਰ ਵਿੱਚ ਸਾਹਿਤਕ ਮੱਲਾਂ ਮਾਰ  ਰਿਹਾ ਹੈ l

Post a Comment

Previous Post Next Post