ਫਗਵਾੜਾ ਤੋਂ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਹੋਣਗੇ ਉਮੀਦਵਾਰ

bttnews
0

- ਬਸਪਾ ਤੇ ਅਕਾਲੀ ਦਲ ਦਾ ਗਠਜੋੜ ਲੰਬਾ ਚਲੇਗਾ, ਦੋਨੋਂ ਪੰਜਾਬ ਦੀਆਂ ਪੰਜਾਬੀ ਪਾਰਟੀਆਂ - ਸੁਖਬੀਰ ਬਾਦਲ

- ਕਾਂਗਰਸ ਤੇ ਆਪ ਦਾ ਸੂਪੜਾ ਬਸਪਾ ਅਕਾਲੀ ਗੱਠਜੋੜ ਸਾਫ ਕਰੇਗੀ - ਬੇਨੀਵਾਲ

ਫਗਵਾੜਾ 29 ਅਗਸਤ, ਬਹੁਜਨ ਸਮਾਜ ਪਰਟੀ ਦੀ ਫਗਵਾੜਾ ਵਿਖੇ ਵਿਸ਼ਾਲ ਅਲਖ ਜਗਾਓ ਰੈਲੀ ਹੋਈ ਜਿਸ ਵਿੱਚ ਬਸਪਾ ਦੇ ਰਾਸ਼ਟਰੀ ਉੱਪ ਪ੍ਰਧਾਨ ਸ਼੍ਰੀ ਅਨੰਦ ਕੁਮਾਰ ਜੀ, ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਅਕਾਸ਼ ਅਨੰਦ ਜੀ, ਰਾਜ ਸਭਾ ਮੈਂਬਰ ਸ਼੍ਰੀ ਰਾਮਜੀ ਗੋਤਮ, ਪੰਜਾਬ ਬਸਪਾ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ, ਸ਼੍ਰੀ ਵਿਪੁਲ ਕੁਮਾਰ ਤੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਵਿਸ਼ਾਲ ਰੈਲੀ ਵਿਚ ਮੁੱਖ ਬੁਲਾਰਿਆ ਵਜੋਂ ਸ਼ਿਰਕਤ ਕੀਤੀ। ਹਾਲਾਂਕਿ  ਕਿਸਾਨਾ ਦਾ ਦੋ ਘੰਟੇ ਦਾ ਪੂਰਾ ਪੰਜਾਬ ਬੰਦ ਸੀ। ਬਸਪਾ ਵਲੋਂ ਵੀ ਦੋ ਘੰਟੇ ਲਈ ਰੇੈਲੀ ਕਿਸ਼ਾਨਾ ਲਈ ਦੇਰੀ ਨਾਲ ਸੂਰੁ ਕੀਤੀ । ਪੰਜਾਬ ਬੰਦ ਦੇ ਬਾਵਜੂਦ ਲੱਖਾ ਦੀ ਸਮੂਲੀਅਤ ਰੈਲੀ ਵਿੱਚ ਪਹੁੰਚੀ। ਸਾਰਾ ਫਗਵਾੜਾ  ਨੀਲੇ ਝੰਡਿਆਂ ਤੇ ਫਲੈਕਸਾ ਨਾਲ ਨੀਲਾ ਨੀਲਾ ਹੋਇਆ ਪਿਆ ਸੀ। ਅਜਿਹੀਆਂ ਖਬਰਾਂ ਹਨ ਕਿ ਬਸਪਾ ਤੇ ਸ਼ਿਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਲੀਡਰਸ਼ਿਪ ਪੂਰੇ ਪੰਜਾਬ ਵਿਚ ਇਸ ਰੈਲੀ ਦੇ ਬਹਾਨੇ ਨਾਲ ਬੂਥ ਪੱਧਰ ਤੇ ਤਾਲਮੇਲ ਬਨਾਉਣ ਦਾ ਕੰਮ ਪੂਰਾ ਕਰ ਚੁੱਕੀ ਹੈ। ਰੈਲੀ ਵਿੱਚ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਸਾਰਿਆ ਨੂੰ ਜੀ ਆਇਆ ਆਖਿਆ।

ਫਗਵਾੜਾ ਤੋਂ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਹੋਣਗੇ ਉਮੀਦਵਾਰ
ਮੰਚ ਤੋਂ ਬੋਲਦਿਆ ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਅਕਾਸ਼ ਅਨੰਦ ਜੀ ਨੇ ਕਿਹਾ ਕਿ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦਾ ਸੁਪਨਾ ਪੰਜਾਬ ਦੇ ਲੋਕ ਪੂਰਾ ਕਰਨਗੇ। ਇਸ ਮੌਕੇ ਸਾਹਿਬ ਕਾਂਸ਼ੀ ਰਾਮ ਜੀ ਬਾਰੇ ਗੱਲ ਕਰਦਿਆਂ ਆਕਾਸ਼ ਆਨੰਦ ਜੀ ਭਾਵੁਕ ਹੋ ਗਏ, ਗਲਾ ਭਰ ਆਇਆ। ਪੰਡਾਲ ਤੋਂ ਲੋਕ ਆਪ ਮੁਹਾਰੇ ਆਕਾਸ਼ ਭਈਆ ਆਗੇ ਬਢੋ, ਹਮ ਤੁਹਾਰੇ ਸਾਥ ਹੈ ਦੇ ਨਾਹਰੇ ਗੂੰਜਣ ਲੱਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਜੀ ਦੀ ਪ੍ਰਸੰਸ਼ਾ ਨਾਲ਼ ਆਪਣਾ ਭਾਸ਼ਣ ਸ਼ੁਰੂ ਕਰਦਿਆ ਕਿਹਾ ਕਿ ਸਾਡਾ ਗੱਠਜੋੜ ਅੱਧੇ ਬੋਲਾ ਨਾਲ ਹੋਇਆ ਹੈ। ਭਾਜਪਾ ਨੇ ਕਿਸਾਨੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਬਸਪਾ ਨਾਲ ਸਾਡਾ ਸਮਝੋਤਾ ਲੰਮਾ ਚੱਲੇਗਾ, ਇਸ ਲਈ ਓਹਨਾ ਨੇ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਜੀ ਦਾ ਧੰਨਵਾਦ ਕੀਤਾ। ਇਹ ਕਿਸਾਨਾ ਮਜਦੂਰਾ ਦਾ ਸਮਝੋਤਾ ਹੈ । ਕਾਗਰਸ ਨੇ ਸ਼ਰਾਬ ਮਾਫੀਆ, ਰੇਤ ਮਾਫੀਆ ਨਾਲ ਪੰਜਾਬ ਲੁਟਿਆ ਹੈ । ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੋਨੋ ਪੰਜਾਬ ਦੀਆ ਪਾਰਟੀਆ ਹਨ। ਮੈਂ ਅਤੇ ਸਾਹਿਬ ਕਾਂਸ਼ੀ ਰਾਮ 1996 ਵਿੱਚ ਇਕੱਠੇ ਮੈਂਬਰ ਪਾਰਲੀਮੈਂਟ ਬਣੇ ਸਨ। ਗੱਠਜੋੜ ਦਾ 13 ਸੂਤਰੀ ਪ੍ਰੋਗਰਾਮ ਕਾਂਗਰਸ ਭਾਜਪਾ ਦੀ ਅਲਖ ਮਕਾਉਣ ਦਾ ਕੰਮ ਕਰੇਗਾ।
ਸ਼੍ਰੀ ਰਣਧੀਰ ਸਿੰਘ ਬੈਨੀਪਾਲ ਪੰਜਾਬ ਇੰਚਾਰਜ ਜੀ ਨੇ ਕਿਹਾ ਕੇ ਕਾਂਗਰਸ ਨੇ ਬਸਪਾ ਦੀ ਅਲਖ ਜਗਾਓ ਰੈਲੀ ਨੂੰ ਅਸਫਲ ਕਰਨ ਲਈ ਅੱਜ ਦੀ ਪੰਜਾਬ ਬੰਦ ਵਿੱਚ ਵੱਡਾ ਰੋਲ ਅਦਾ ਕੀਤਾ ਹੈ। ਕਾਂਗਰਸ ਤੇ ਆਪ ਦਾ ਸੂਪੜਾ ਬਸਪਾ ਅਕਾਲੀ ਗੱਠਜੋੜ ਸਾਫ ਕਰੇਗੀ।
ਰਾਜ ਸਭਾ ਮੈਂਬਰ ਸ਼੍ਰੀ ਰਾਮਜੀ ਗੌਤਮ ਨੇ ਕਿਹਾ ਕਿ ਦੇਸ਼ ਨੂੰ ਡੁਬਾਉਣ ਲਈ ਕਾਂਗਰਸ ਜਿੰਮੇਵਾਰ ਹੈ ਜਿਸਦੇ ਰਾਜ ਵਿਚ ਜੀਪ ਘੋਟਾਲੇ ਤੋਂ ਲੈਕੇ ਕੋਲਾ ਘੋਟਾਲਾ ਹੋਇਆ ਹੈ।
ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕੇ ਕਾਂਗਰਸ ਦੀ ਚੋਰੀ ਮੋਹਾਲੀ, ਨਾਭਾ, ਹੋਸ਼ਿਆਰਪੁਰ, ਲੁਧਿਆਣਾ ਦੇ ਕੈਬਨਿਟ ਰੈਂਕ ਦੇ ਮੰਤਰੀਆਂ ਨੇ ਸੈਂਕੜੇ ਕਰੋੜ ਦੇ ਘਪਲੇ ਬੇਨਕਾਬ ਹੋ ਚੁਕੇ ਹਨ ਜਦੋਂਕਿ ਚੋਰੀ ਕਰਨ ਵਾਲੀ ਕਾਂਗਰਸ ਦਲਿਤਾ ਪੱਛੜੇ ਵਰਗਾਂ ਨਾਲ ਸੀਨਾਜੋਰੀ ਕਰ ਰਹੀ ਹੈ।
ਮੰਚ ਸੰਚਾਲਨ ਸੂਬਾ ਜਨਰਲ ਸਕੱਤਰ ਸ਼੍ਰੀ ਨਛੱਤਰ ਪਾਲ ਜੀ ਨੇ ਕੀਤਾ।
ਸੂਬਾ ਉੱਪ ਪ੍ਰਧਾਨ ਸ ਹਰਜੀਤ ਸਿੰਘ ਲੌਂਗੀਆਂ, ਸੂਬਾਜਨਰਲ ਸਕੱਤਰ ਡਾ ਨਛੱਤਰ ਪਾਲ, ਸ੍ਰੀ ਬਲਵਿੰਦਰ ਕੁਮਾਰ, ਡਾ ਦਲਜੀਤ ਸਿੰਘ ਚੀਮਾ, ਸ੍ਰੀ ਜਰਨੈਲ ਸਿੰਘ ਵਾਹਿਦ, ਸ੍ਰੀ ਹੀਰਾ ਸਿੰਘ ਗਾਬੜੀਆ, ਸ੍ਰੀ ਸਰਵਣ ਸਿੰਘ ਕੁਲਾਰ, ਸ਼੍ਰੀ ਰਜਿੰਦਰ ਚੰਦੀ, ਰਣਜੀਤ ਸਿੰਘ ਖੁਰਾਣਾ, ਬਲਦੇਵ ਸਿੰਘ ਖਹਿਰਾ, ਡਾ ਸੁਖਵਿੰਦਰ ਸੁੱਖੀ, ਗੁਰਪ੍ਰਤਾਪ ਵਡਾਲਾ, ਦਵਿੰਦਰ ਸਿੰਘ ਡਾਪਾਈ, ਹਰਜੀਤ ਸਿੰਘ ਵਾਲੀਆ, ਐਡਵੋਕੇਟ ਰਣਜੀਤ ਕੁਮਾਰ, ਸ੍ਰੀ ਗੁਰਲਾਲ ਸੈਲਾ, ਸ੍ਰੀ ਰਾਜਾ ਰਜਿੰਦਰ ਸਿੰਘ ਨਨਹੇੜਿਆ, ਸ੍ਰੀ ਗੁਰਮੇਲ ਚੁੰਬਰ,  ਸ੍ਰੀ ਰਮੇਸ਼ ਕੌਲ, ਸ੍ਰੀ ਅਜੀਤ ਸਿੰਘ ਭੈਣੀ, ਸ੍ਰੀ ਮਨਜੀਤ ਸਿੰਘ ਅਟਵਾਲ, ਡਾ ਸੁਖਬੀਰ ਸਿੰਘ ਸਲਾਰਪੁਰ, ਹਿਮਤ ਕੁਮਾਰ ਬਾਬੀ, ਸ੍ਰੀ ਕੁਲਦੀਪ ਸਿੰਘ ਸਰਦੂਲਗੜ੍ਹ,   ਸ੍ਰੀ ਚਮਕੌਰ ਸਿੰਘ ਵੀਰ, ਸ੍ਰੀ ਰਜਿੰਦਰ ਸਿੰਘ ਰੀਹਲ, ਸ੍ਰੀ ਜੋਗਾ ਸਿੰਘ ਪਨੋਦੀਆਂ,ਸ੍ਰੀ ਲਾਲ ਸਿੰਘ ਸੁਲਹਾਣੀ, ਸ੍ਰੀ ਨਿਰਮਲ ਸਿੰਘ ਸੁੱਮਣ, ਸ੍ਰੀ ਗੁਰਬਕਸ਼ ਸਿੰਘ ਸ਼ੇਰਗਿੱਲ, ਸ੍ਰੀ ਰੋਹਿਤ ਖੋਖਰ, ਸੂਬੇ ਦੇ ਸਕੱਤਰ ਸ੍ਰੀ ਸੁਮਿੱਤਰ ਸਿੰਘ ਸਿਕਰੀ,  ਡਾ ਜਸਪ੍ਰੀਤ ਸਿੰਘ, ਸ੍ਰੀ ਜਗਜੀਤ ਸਿੰਘ ਛੜਬੜ੍ਹ, ਸ੍ਰੀ ਹਰਭਜਨ ਸਿੰਘ ਬਲਾਲੋ, ਸ੍ਰੀ ਅਸ਼ੋਕ ਸੰਧੂ, ਸ ਬਲਜੀਤ ਸਿੰਘ ਭਾਰਾਪੁਰ, ਸ੍ਰੀ ਸੁਖਦੇਵ ਸਿੰਘ ਸ਼ੀਰਾ, ਸ੍ਰੀ ਦਰਸ਼ਨ ਸਿੰਘ ਝਲੂਰ, ਸ੍ਰੀ ਦਲਜੀਤ ਰਾਏ, ਸ੍ਰੀ ਗੁਰਮੇਲ ਸਿੰਘ ਜੀ ਕੇ, ਸ੍ਰੀ ਸੰਤ ਰਾਮ ਮੱਲੀਆਂ, ਸ੍ਰੀ ਪਰਵੀਨ ਬੰਗਾ, ਸ੍ਰੀ ਰਾਮ ਸਿੰਘ ਗੋਗੀ, ਸ੍ਰੀ ਵਿਜੈ ਬੱਧਣ, ਸ੍ਰੀਮਤੀ ਰਚਨਾ ਦੇਵੀ, ਸ੍ਰੀ ਹਰਬੰਸ ਲਾਲ ਚਨਕੋਆ, ਸ੍ਰੀ ਪਰਮਜੀਤ ਮੱਲ, ਸ੍ਰੀ ਪੀ ਡੀ ਸ਼ਾਂਤ ਆਦਿ ਸ਼ਾਮਿਲ ਸਨ।

Post a Comment

0Comments

Post a Comment (0)