ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕਿਸਾਨਾਂ ਦੀ ਹਮਾਇਤ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਕੀਤਾ ਰੋਸ ਪ੍ਰਦਰਸ਼ਨ

bttnews
0
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਕਿਸਾਨਾਂ ਦੀ ਹਮਾਇਤ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਕੀਤਾ ਰੋਸ ਪ੍ਰਦਰਸ਼ਨ
ਸ੍ਰੀ ਮੁਕਤਸਰ ਸਾਹਿਬ , 27 ਸਤੰਬਰ ( ਸੁਖਪਾਲ ਸਿੰਘ ਢਿੱਲੋ ) ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਕਿਸਾਨਾਂ ਦੀ ਹਮਾਇਤ ਤੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਨੇੜੇ ਮੁੱਖ ਸੜਕ ਤੇ ਰੋਸ ਪ੍ਰਦਰਸ਼ਨ ਕਰਕੇ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ । ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨ ਵਿਰੋਧੀ ਹੈ ਤੇ ਜਿਹੜੇ ਕਾਨੂੰਨ ਇਸ ਸਰਕਾਰ ਨੇ ਪਾਸ ਕੀਤੇ ਹਨ , ਉਹ ਕਿਸਾਨਾਂ ਨੂੰ ਮਾਰਨ ਵਾਲੇ ਹਨ । ਉਹਨਾਂ ਕਿਹਾ ਕਿ ਉਹਨਾਂ ਦੀ ਜਥੇਬੰਦੀ ਸ਼ੁਰੂ ਤੋਂ ਹੀ ਕਿਸਾਨ ਜਥੇਬੰਦੀਆਂ ਦਾ ਸਾਥ ਦੇ ਰਹੀ ਹੈ ਤੇ ਹਰ ਥਾਂ ਧਰਨਿਆਂ ਮੁਜ਼ਾਹਰਿਆਂ ਵਿੱਚ ਸ਼ਮੂਲੀਅਤ ਕਰਦੀ ਹੈ । ਪਿਛਲੇਂ ਇੱਕ ਸਾਲ ਤੋਂ ਲਗਾਤਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਜਥੇ ਦਿੱਲੀ ਧਰਨੇ ਵਿੱਚ ਜਾ ਰਹੇ ਹਨ । ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ , ਅੰਮ੍ਰਿਤਪਾਲ ਕੌਰ ਥਾਂਦੇਵਾਲਾ , ਸਰਬਜੀਤ ਕੌਰ ਕੌੜਿਆਂਵਾਲੀ , ਸੁਖਵਿੰਦਰ ਕੌਰ ਸੰਗੂਧੌਣ , ਮਲਕੀਤ ਕੌਰ ਸੰਗੂਧੌਣ , ਇੰਦਰਪਾਲ ਕੌਰ , ਮੀਨਾਕਸ਼ੀ , ਚਰਨਜੀਤ ਕੌਰ , ਰੁਪਿੰਦਰ ਕੌਰ , ਮੋਨਿਕਾ ,  ਪਰਮਜੀਤ ਕੌਰ ਤੇ ਹੋਰ ਆਗੂ ਹਾਜ਼ਰ ਸਨ ।

Post a Comment

0Comments

Post a Comment (0)