ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਮੋਹਾਲੀ ਵਿਖੇ ਕੀਤੀ ਗਈ ਸੂਬਾ ਪੱਧਰੀ ਰੈਲੀ ਵਿੱਚ ਹਜ਼ਾਰਾਂ ਵਰਕਰਾਂ ਤੇ ਹੈਲਪਰਾਂ ਨੇ ਕੀਤੀ ਸ਼ਮੂਲੀਅਤ

bttnews
0

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ
ਨੇ ਰੈਲੀ ਵਿੱਚ ਪੁੱਜ ਕੇ ਵਰਕਰਾਂ ਤੇ ਹੈਲਪਰਾਂ ਦਾ ਕੀਤਾ ਸਮਰਥਨ
, ਕਿਹਾ ਸਰਕਾਰ ਆਉਣ ਤੇ ਮੰਨਾਂਗੇ ਸਾਰੀਆਂ ਮੰਗਾਂ

ਸਿੱਖਿਆ ਮੰਤਰੀ ਪ੍ਰਗਟ ਸਿੰਘ ਯੂਨੀਅਨ ਦੇ
ਵਫ਼ਦ ਨਾਲ 5 ਅਕਤੂਬਰ ਨੂੰ ਕਰਨਗੇ ਮੀਟਿੰਗ ਮੋਹਾਲੀ ਵਿਖੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਕੀਤੀ ਗਈ ਸੂਬਾ ਪੱਧਰੀ ਰੈਲੀ ਦੀਆਂ ਤਸਵੀਰਾਂ ।

ਮੋਹਾਲੀ , 1 
ਅਕਤੂਬਰ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ
ਵੱਲੋਂ ਅੱਜ ਮੋਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਤੇ ਪੰਜਾਬ ਸਕੂਲ ਸਿੱਖਿਆ ਬੋਰਡ
ਦਫ਼ਤਰ ਦੇ ਨਜ਼ਦੀਕ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਰੈਲੀ ਕੀਤੀ । ਜਿਸ ਦੌਰਾਨ ਪੰਜਾਬ
ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸ਼ਮੂਲੀਅਤ ਕੀਤੀ । 
ਇਸ
ਰੈਲੀ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ
ਬਾਦਲ ਨੇ ਰੈਲੀ ਦੀ ਸਟੇਜ ਤੇ ਆ ਕੇ ਵੱਡੇ ਇਕੱਠ ਨੂੰ ਸਬੋਧਨ ਕਰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ
ਦਲ ਦੀ ਸਰਕਾਰ ਆਉਣ ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ
ਤੇ ਕੋਈ ਵੀ ਮੰਗ ਅਧੂਰੀ ਨਹੀਂ ਰਹਿਣ ਦਿੱਤੀ ਜਾਵੇਗੀ । ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ
ਹਰਗੋਬਿੰਦ ਕੌਰ ਨੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਹਿਲਾਂ ਵੀ ਅਕਾਲੀ
ਸਰਕਾਰ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਯੂਨੀਅਨ ਦੀਆਂ ਬਹੁਤ ਸਾਰੀਆਂ ਮੁੱਖ
ਮੰਗਾਂ ਨੂੰ ਮੰਨ ਲਿਆ ਸੀ । ਉਹਨਾਂ ਦੋਸ਼ ਲਗਾਇਆ ਕਿ ਕਾਂਗਰਸ ਦੀ ਸਰਕਾਰ ਨੇ ਉਹਨਾਂ ਦੀ ਇੱਕ ਵੀ
ਮੰਗ ਨਹੀਂ ਮੰਨੀ ਤੇ ਝੂਠੇ ਲਾਰੇ ਹੀ ਲਾਉਂਦੇ ਰਹੇ ਹਨ ।
ਉਹਨਾਂ ਕਿਹਾ ਕਿ ਯੂਨੀਅਨ ਦੀ ਮੰਗ ਹੈ ਕਿ
 ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ ।  ਨਰਸਰੀ ਟੀਚਰ ਦਾ ਦਰਜ਼ਾ ਆਂਗਣਵਾੜੀ
ਵਰਕਰਾਂ ਨੂੰ ਦਿੱਤਾ ਜਾਵੇ । ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ
ਤੇ ਮਾਣ ਭੱਤਾ ਦਿੱਤਾ ਜਾਵੇ ।  ਐਨ ਜੀ ਓ ਅਧੀਨ
ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ  ਨੂੰ ਵਿਭਾਗ
ਅਧੀਨ ਲਿਆਂਦਾ ਜਾਵੇ ।  ਵਰਕਰਾਂ ਨੂੰ ਸਮਾਰਟ ਫ਼ੋਨ
ਦਿੱਤੇ ਜਾਣ
, ਉਤਸ਼ਾਹ ਵਰਧਕ ਰਾਸ਼ੀ ਕ੍ਰਮਵਾਰ ਵਰਕਰ ਤੇ
ਹੈਲਪਰ ਨੂੰ
500 ਰੁਪਏ ਤੇ 250 ਰੁਪਏ ਦਿੱਤੇ ਜਾਣ ।  ਸਰਕਲ
ਮੀਟਿੰਗ ਦਾ ਕਿਰਾਇਆ
200 ਰੁਪਏ ਦਿੱਤਾ ਜਾਵੇ । ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ ।  ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ
ਦਰਜ਼ਾ ਦਿੱਤਾ ਜਾਵੇ ।  ਆਂਗਣਵਾੜੀ
ਸੈਂਟਰਾਂ ਦਾ ਰਾਸ਼ਨ ਠੇਕੇਦਾਰੀ ਸਿਸਟਮ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜਿਸ ਤੇ
ਤੁਰੰਤ ਰੋਕ ਲਗਾਈ ਜਾਵੇ ਅਤੇ ਰਾਸ਼ਨ ਬਣਾਉਣ ਲਈ ਦਿੱਤੇ ਜਾਂਦੇ ਪੈਸੇ ਪ੍ਰਤੀ ਲਾਭਪਾਤਰੀ
40 ਪੈਸੇ  ਦੀ ਥਾਂ 1 ਰੁਪਈਆ ਦਿੱਤਾ ਜਾਵੇ ਕਿਉਕਿ ਗੈਸ ਸਿਲੰਡਰ ਦੇ ਭਾਅ ਦੁਗਣੇ ਹੋ ਗਏ ਹਨ । ਇਸੇ
ਦੌਰਾਨ ਹੀ ਯੂਨੀਅਨ ਦੀਆਂ ਆਗੂਆਂ ਨੇ ਪੰਜਾਬ ਸਰਕਾਰ ਦੇ ਨਾਮ ਏ ਡੀ ਸੀ ਮੋਹਾਲੀ ਰਾਹੀਂ ਮੰਗ ਪੱਤਰ
ਭੇਜਿਆ । ਮਿਲੀ ਜਾਣਕਾਰੀ ਅਨੁਸਾਰ ਖੇਡ ਮੰਤਰੀ ਪੰਜਾਬ ਪ੍ਰਗਟ ਸਿੰਘ ਨੇ ਯੂਨੀਅਨ ਦੇ ਵਫ਼ਦ ਨਾਲ
ਗੱਲਬਾਤ ਕਰਨ ਲਈ
5 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਬੁਲਾ
ਲਈ ਹੈ ‌।  ਇਸ ਸਮੇਂ ਛਿੰਦਰਪਾਲ ਕੌਰ ਥਾਂਦੇਵਾਲਾ
,
ਦਲਜਿੰਦਰ ਕੌਰ ਉਦੋਨੰਗਲ , ਜਸਵੀਰ ਕੌਰ ਦਸੂਹਾ , ਬਲਵੀਰ ਕੌਰ ਮਾਨਸਾ , ਗੁਰਮੀਤ ਕੌਰ ਗੋਨੇਆਣਾ , ਜਸਵਿੰਦਰ ਕੌਰ ਪੱਟੀ , ਰੀਮਾ ਰਾਣੀ ਰੋਪੜ , ਬਲਜੀਤ ਕੌਰ ਮੋਹਾਲੀ , ਪੂਨਾ ਰਾਣੀ ਨਵਾਂ ਸ਼ਹਿਰ , ਕ੍ਰਿਸ਼ਨਾ ਰਾਣੀ
ਔਲਖ
, ਮਹਿੰਦਰ ਕੌਰ ਪੱਤੋਂ , ਰੇਸ਼ਮਾਂ ਰਾਣੀ ਫਾਜ਼ਿਲਕਾ , ਸ਼ੀਲਾ ਦੇਵੀ ਗੁਰੂ
ਹਰਸਹਾਏ
, ਦਲਜੀਤ ਕੌਰ ਬਰਨਾਲਾ , ਛਿੰਦਰਪਾਲ ਕੌਰ ਭੂੰਗਾ , ਸੁਮਨ ਬਾਲਾ ਪਠਾਨਕੋਟ , ਨਛੱਤਰ ਕੌਰ ਅਮਲੋਹ , ਬਿਮਲਾ ਦੇਵੀ ਫਗਵਾੜਾ ਤੇ ਗੁਰਅੰਮ੍ਰਿਤ ਕੌਰ
ਸਿੱਧਵਾਂ ਬੇਟ ਆਦਿ ਆਗੂ ਮੌਜੂਦ ਸਨ ।

Post a Comment

0Comments

Post a Comment (0)