ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮੁੱਖ ਮੰਤਰੀ ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ਼ ਕੀਤਾ ਰੋਸ ਮਾਰਚ

bttnews
0

 - ਕਾਂਗਰਸ ਦੀ ਸਰਕਾਰ ਨੇ ਵਰਕਰਾਂ ਤੇ ਹੈਲਪਰਾਂ ਨੂੰ ਝੂਠੇ ਲਾਰਿਆਂ ਵਿੱਚ ਰੱਖਿਆ - ਹਰਗੋਬਿੰਦ ਕੌਰ

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮੁੱਖ ਮੰਤਰੀ ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ਼ ਕੀਤਾ ਰੋਸ ਮਾਰਚ
 ਮੋਰਿੰਡਾ ਤੋਂ ਵੱਖ ਵੱਖ ਪਿੰਡਾਂ ਨੂੰ ਜਾਣ ਲਈ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਰਵਾਨਾ ਹੁੰਦਾ ਹੋਇਆ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਕਾਫ਼ਲਾ ।ਮੋਰਿੰਡਾ /ਚੰਡੀਗੜ੍ਹ , 12 ਦਸੰਬਰ (ਸੁਖਪਾਲ ਸਿੰਘ ਢਿੱਲੋਂ)-
 ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਦੇ ਪਿੰਡਾਂ ਮਹਿਤੋਤ , ਕੀੜੀ ਅਫਗਾਨਾ , ਹਾਫਿਜਬਾਦ , ਬਹਿਰਾਮਪੁਰ ਬੇਟ , ਮਕਤੋਨਾ ਕਲਾਂ , ਸਲੇਮਪੁਰ , ਬਜੀਦਪੁਰ , ਮੋਹਨ ਮਾਜਰਾ , ਕੋਟਲਾ ਸੁਰਮੁੱਖ ਸਿੰਘ , ਬਰਸਾਲਪੁਰ , ਸੰਧੂਆਂ , ਗਧਰਾਮ ਖੁਰਦ , ਡਹਿਰ , ਭਲਿਆਣ , ਜਟਾਣਾ , ਮਨਜੀਤ ਪੁਰ , ਬਲਰਾਮਪੁਰ , ਸੁਲੇਮਾਨ ਸਿਕੋਹ , ਭੋਜੇਮਾਜਰਾ , ਟੱਪਰੀਆਂ ਘੜੀਸਪੁਰ , ਖੱਖਰ ਤੇ ਕੋਟਲੀ ਵਿੱਚ ਰੋਸ ਮਾਰਚ ਕੀਤਾ ਤੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਕੀਤੇ ਗਏ ਵਿਤਕਰੇ ਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਜਾਣੂੰ ਕਰਵਾਇਆ । ਵੱਖ-ਵੱਖ ਥਾਵਾਂ ਤੇ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ 2017 ਤੋਂ ਲੈ ਕੇ ਹੁਣ ਤੱਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਮਤਰੇਈ ਤੇ ਵਾਲਾ ਸਲੂਕ ਕੀਤਾ ਹੈ ਤੇ ਉਹਨਾਂ ਨੂੰ ਅੱਖੋਂ ਪਰੋਖੇ ਰੱਖਿਆ ਹੈ ਤੇ ਉਹਨਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਤੇ ਉਲਟਾ ਝੂਠੇ ਲਾਰਿਆਂ ਵਿੱਚ ਰੱਖ ਕੇ ਖੱਜਲ ਖੁਆਰ ਕੀਤਾ ਹੈ , ਪਰ ਜਥੇਬੰਦੀ ਸੂਬੇ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਹੱਕ ਲੈਣ ਲਈ ਸੰਘਰਸ਼ ਜਾਰੀ ਰੱਖੇਗੀ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦੇਵੇ ਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਇਸ ਤੋਂ ਇਲਾਵਾ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਸੈਂਟਰਾਂ ਵਿੱਚ ਭੇਜੇ ਜਾਣ ਤੇ ਬਾਕੀ ਸਾਰੀਆਂ ਮੰਗਾਂ ਮੰਨੀਆਂ ਜਾਣ ।
      ਇਸ ਮੌਕੇ ਜਸਵੀਰ ਕੌਰ ਦਸੂਹਾ , ਰੀਮਾ ਰਾਣੀ ਰੋਪੜ , ਬਲਜੀਤ ਕੌਰ ਕੁਰਾਲੀ , ਸ਼ਿੰਦਰਪਾਲ ਕੌਰ ਭੂੰਗਾ , ਪੂਨਾ ਰਾਣੀ ਨਵਾਂਸ਼ਹਿਰ , ਬਿਮਲਾ ਦੇਵੀ ਫਗਵਾੜਾ , ਰਣਜੀਤ ਕੌਰ ਨੂਰ ਮਹਿਲ , ਹਰਵਿੰਦਰ ਕੌਰ ਹੁਸ਼ਿਆਰਪੁਰ , ਰਜਵੰਤ ਕੌਰ ਤਰਨਤਾਰਨ , ਰਜਵੰਤ ਕੌਰ ਖਰੜ , ਹਰਬੰਸ ਕੌਰ ਮੋਰਿੰਡਾ , ਸੰਤੋਸ਼ ਕੌਰ ਵੇਰਕਾ , ਰਮਨਦੀਪ ਕੌਰ ਬੰਗਾ ਤੇ ਸਰਬਜੀਤ ਕੌਰ ਬਾਘਾਪੁਰਾਣਾ ਆਦਿ ਆਗੂ ਮੌਜੂਦ ਸਨ ।‌

Post a Comment

0Comments

Post a Comment (0)