-ਮ੍ਰਿਤਕ ਵਿਅਕਤੀ ਦੀ ਕੋਈ ਪਹਿਚਾਣ ਨਹੀਂ ਹੋ ਸਕੀ
ਯਮਨਾਨਗਰ 22 ਮਾਰਚ (ਜਗਦੀਸ਼ ਸਿੰਘ ਚਾਹਲ )- ਯਮਨਾਨਗਰ ਰੇਲਵੇ ਸਟੇਸ਼ਨ ਤੇ ਇਕ ਵਿਅਕਤੀ ਦੀ ਟਰੇਨ ਹੇਠਾਂ ਆਉਣ ਨਾਲ ਕੱਟ ਕੇ ਹੋ ਗਈ। ਇਹ ਹਾਦਸਾ ਬਿਲਕੁੱਲ ਯਮਨਾਨਗਰ ਰੇਲਵੇ ਸਟੇਸ਼ਨ ਤੇ ਵਾਪਰਿਆ। ਮ੍ਰਿਤਕ ਵਿਅਕਤੀ ਦੀ ਕੋਈ ਪਹਿਚਾਣ ਨਹੀਂ ਹੋ ਸਕੀ ਅਤੇ ਨਾ ਹੀ ਉਸ ਕੋਲੋ ਕੋਈ ਪਹਿਚਾਣ ਪੱਤਰ ਬਰਾਮਦ ਹੋਇਆ। ਮਰਨ ਵਾਲਾ ਵਿਅਕਤੀ ਤਕਰੀਬਨ 45 ਤੋਂ 50 ਸਾਲ ਦੀ ਉਮਰ ਦਾ ਸੀ। ਜੀ ਆਰ ਪੀ ਐਫ ਦੇ ਸਬ ਇੰਸਪੈਕਟਰ ਜਸਵਿੰਦਰ ਸਿੰਘ ਜੋ ਕਿ ਮੌਕੇ ਤੇ ਤਫਤੀਸ਼ੀ ਅਧਿਕਾਰੀ ਸਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਮਰਨ ਵਾਲੇ ਵਿਅਕਤੀ ਬਾਰੇ ਕੋਈ ਠੋਸ ਜਾਣਕਾਰੀ ਪ੍ਰਾਪਤ ਨਹੀਂ ਹੋਈ ਕਿ ਇਸ ਬੰਦੇ ਨੇ ਆਤਮ ਹੱਤਿਆ ਕੀਤੀ ਹੈ ਜਾਂ ਗਲਤੀ ਕਾਰਨ ਟਰੇਨ ਹੇਠਾਂ ਆਇਆ ਹੈ । ਮਰਨ ਵਾਲੇ ਵਿਅਕਤੀ ਕੋਲੋਂ ਯਮਨਾਨਗਰ ਤੋਂ ਅੰਬਾਲਾ ਕੈਂਟ ਤੱਕ ਸਫ਼ਰ ਕਰਨ ਦੀ ਟਿਕਟ ਪ੍ਰਾਪਤ ਹੋਈ। ਸਟੇਸ਼ਨ ਤੇ ਮੌਜੂਦ ਆਰ.ਪੀ.ਐਫ ਸਬ ਇੰਸਪੈਕਟਰ ਰਾਕੇਸ਼ ਕੁਮਾਰ ਅਤੇ ਉਹਨਾਂ ਦੀ ਟੀਮ ਨੇ ਲਾਸ਼ ਨੂੰ ਪੁਲਸ ਹਿਰਾਸਤ ਵਿਚ ਲੈਂਦਿਆ ਹੋਇਆ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਅਗੇਰਲੀ ਕਾਰਵਾਈ ਸ਼ੁਰੂ ਕਰ ਦਿੱਤੀ।