ਫ਼ਾਜ਼ਿਲਕਾ ਦੇ ਈਵੀਐੱਮ ਸਟ੍ਰੌਂਗ ਰੂਮ ਸੈਂਟਰ ਤੇ ਚੱਲੀ ਗੋਲੀ, ਸਬ ਇੰਸਪੈਕਟਰ ਦੀ ਮੌਤ

bttnews
0

ਫ਼ਾਜ਼ਿਲਕਾ ਦੇ ਈਵੀਐੱਮ ਸਟ੍ਰੌਂਗ ਰੂਮ ਸੈਂਟਰ ਤੇ ਚੱਲੀ ਗੋਲੀ, ਸਬ ਇੰਸਪੈਕਟਰ ਦੀ ਮੌਤ

 ਫ਼ਾਜ਼ਿਲਕਾ, 4 ਮਾਰਚ, (ਜਸਵਿੰਦਰ ਬਿੱਟਾ)-
ਫ਼ਾਜ਼ਿਲਕਾ ਦੇ ਵਿੱਚ ਈਵੀਐੱਮ ਸਟ੍ਰੌਂਗ ਰੂਮ ਲਈ ਬਣਾਏ ਗਏ ਸੈਂਟਰ ਸਰਕਾਰੀ ਲੜਕੇਆਂ ਦੇ ਸਕੂਲ ਦੇ ਵਿਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਦੌਰਾਨ ਸਬ ਇੰਸਪੈਕਟਰ ਬਲਦੇਵ ਸਿੰਘ ਦੀ ਮੌਤ ਵੀ ਹੋਈ ਹੈ  ਖ਼ਦਸ਼ਾ ਇਹ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਸਟਰੌਂਗ ਰੂਮ ਦੀ ਗਾਰਦ ਦੇ ਪ੍ਰਭਾਰੀ ਵਜੋਂ ਤੈਨਾਤ ਸਬ ਇੰਸਪੈਕਟਰ ਬਲਦੇਵ ਸਿੰਘ ਵੱਲੋਂ ਸਰਕਾਰੀ  ਪਿਸਤੋਲ ਨਾਲ ਖ਼ੁਦ ਨੂੰ ਗੋਲੀ ਮਾਰੀ ਗਈ ਹੈ ਹਾਲਾਂਕਿ ਜ਼ਖ਼ਮੀ ਪੁਲੀਸ ਅਧਿਕਾਰੀ ਨੂੰ ਜਦੋਂ  ਸਰਕਾਰੀ ਹਸਪਤਾਲ ਐਂਬੂਲੈਂਸ ਦੇ ਜ਼ਰੀਏ ਲਿਜਾਇਆ ਜਾ ਰਿਹਾ ਸੀ ਤਾ ਰਾਸਤੇ ਵਿੱਚ ਉਸਦੀ ਮੌਤ ਹੋ ਗਈ  ਫਿਲਹਾਲ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਜ਼ਿਲ੍ਹੇ ਦਾ ਤਮਾਮ ਪੁਲੀਸ ਅਮਲਾ ਪੁੱਜਿਆ ਹੋਇਆ ਹੈ  ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਇੱਥੇ ਇਹ ਵੀ ਦੱਸ ਦੇਈਏ ਕਿ ਈਵੀਐਮ ਵੀ ਬਿਲਕੁਲ ਸੁਰੱਖਿਅਤ  ਹਨ

Post a Comment

0Comments

Post a Comment (0)