ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਗੁਰਦਾਸਪੁਰ ਦੀ ਮੀਟਿੰਗ ਹੋਈ

bttnews
0

- ਰਣਜੀਤ ਕੌਰ ਤਲਵੰਡੀ ਲਾਲ ਸਿੰਘ ਨੂੰ ਬਣਾਇਆ ਗਿਆ ਬਲਾਕ ਬਟਾਲਾ ਦੀ ਪ੍ਰਧਾਨ -

- ਵੱਖ ਵੱਖ ਬਲਾਕਾਂ ਦੀਆਂ ਆਗੂਆਂ ਨੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਕੀਤਾ ਸਨਮਾਨਿਤ -



ਬਟਾਲਾ/ਗੁਰਦਾਸਪੁਰ , 8 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)-
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਗੁਰਦਾਸਪੁਰ ਦੀ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹਕੀਕਤ ਰਾਏ ਪਾਰਕ ਬਟਾਲਾ ਵਿਖੇ ਹੋਈ ।  ਜਿਸ ਦੌਰਾਨ ਵੱਡੀ ਗਿਣਤੀ ਵਿੱਚ ਆਗੂਆਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਆਗੂਆਂ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਆ ਰਹੀਆਂ ਮੁਸਕਲਾਂ ਦਾ ਜ਼ਿਕਰ ਕੀਤਾ ਤੇ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ । ਮੀਟਿੰਗ ਦੌਰਾਨ ਬੋਲਦਿਆਂ ਹਰਗੋਬਿੰਦ ਕੌਰ ਨੇ ਪੰਜਾਬ ਤੋਂ ਪੁਰਜ਼ੋਰ ਮੰਗ ਕੀਤੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਤੁਰੰਤ ਭਰੀਆਂ ਜਾਣ । ਆਂਗਣਵਾੜੀ ਸੈਂਟਰਾਂ ਦੇ 2017 ਤੋਂ ਖੋਹੇ ਹੋਏ ਬੱਚੇ ਵਾਪਸ ਸੈਂਟਰਾਂ ਵਿੱਚ ਭੇਜੇ ਜਾਣ । ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਇਸੇ ਦੌਰਾਨ ਸਰਬਸੰਮਤੀ ਨਾਲ ਬਲਾਕ ਬਟਾਲਾ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ ਤੇ ਰਣਜੀਤ ਕੌਰ ਤਲਵੰਡੀ ਲਾਲ ਸਿੰਘ ਨੂੰ ਬਲਾਕ ਬਟਾਲਾ ਦੀ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਜਸਪਾਲ ਕੌਰ ਕਿਲਾ ਦਰਸ਼ਨ ਸਿੰਘ ਤੇ ਹਰਭਜਨ ਕੌਰ ਬੁਰਜ ਅਰਾਈਆ ਨੂੰ ਮੀਤ ਪ੍ਰਧਾਨ , ਸ਼ਰਨਜੀਤ ਕੌਰ ਸਰੂਪ ਵਾਲੀ ਨੂੰ ਜਨਰਲ ਸਕੱਤਰ , ਸੁਖਜਿੰਦਰ ਕੌਰ ਜੌੜੇ ਨੂੰ ਸਹਾਇਕ ਸਕੱਤਰ , ਅਰਵਿੰਦਰ ਕੌਰ ਬਟਾਲਾ ਨੂੰ ਵਿੱਤ ਸਕੱਤਰ ਅਤੇ ਰਜਵੰਤ ਕੌਰ ਜੌਹਲ ਤੇ ਮਨਜਿੰਦਰ ਕੌਰ ਰੰਗੀਲਪੁਰ ਨੂੰ ਪ੍ਰੈਸ ਸਕੱਤਰ ਬਣਾਇਆ ਗਿਆ । ਇਸ ਤੋਂ ਇਲਾਵਾ 10 ਸਰਕਲ ਪ੍ਰਧਾਨਾਂ ਤੇ 10 ਮੈਂਬਰੀ ਕਮੇਟੀ ਬਣਾਈ ਗਈ । ਵੱਖ ਵੱਖ ਬਲਾਕਾਂ ਦੀਆਂ ਆਗੂਆਂ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ।ਇਸ ਸਮੇਂ ਸੁਨਿਰਮਲ ਕੌਰ ਗੁਰਦਾਸਪੁਰ , ਜਤਿੰਦਰ ਕੌਰ ਕਾਹਨੂੰਵਾਨ , ਸਰਬਜੀਤ ਕੌਰ ਹਰਗੋਬਿੰਦਪੁਰ , ਹਰਦੀਪ ਕੌਰ ਕਾਦੀਆ , ਸਰਬਜੀਤ ਕੌਰ ਦੋਰਾਗਲਾ , ‍ਜਸਵੀਰ ਕੌਰ ਡੇਰਾ ਬਾਬਾ ਨਾਨਕ ਤੇ ਸੁਰਿੰਦਰ ਕੌਰ ਕਲਾਨੌਰ ਆਦਿ ਆਗੂ ਹਾਜ਼ਰ ਸਨ ।

Post a Comment

0Comments

Post a Comment (0)