ਗੈਂਗਸਟਰਾਂ ਨਾਲ ਕਿਸੇ ਤਰਾਂ ਦਾ ਲਿਹਾਜ ਨਾ ਵਰਤਿਆ ਜਾਵੇ- ਭਗਵੰਤ ਮਾਨ

bttnews
0

-ਏ.ਜੀ.ਟੀ.ਐਫ. ਨੂੰ ਬਿਨਾਂ ਕਿਸੇ ਡਰ ਤੇ ਪੱਖਪਾਤ ਦੇ ਪ੍ਰਭਾਵਸਾਲੀ ਢੰਗ ਨਾਲ ਕੰਮ ਕਰਨ ਦੇ ਨਿਰਦੇਸ

 . ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਮੇਰੀ ਜਿੰਮੇਵਾਰੀ- ਮੁੱਖ ਮੰਤਰੀ

ਗੈਂਗਸਟਰਾਂ ਨਾਲ ਕਿਸੇ ਤਰਾਂ ਦਾ ਲਿਹਾਜ ਨਾ ਵਰਤਿਆ ਜਾਵੇ- ਭਗਵੰਤ ਮਾਨ

ਚੰਡੀਗੜ, 8 ਅਪ੍ਰੈਲ, (BTTNEWS):
ਗੈਂਗਸਟਰਾਂ ਨਾਲ ਕਿਸੇ ਵੀ ਤਰਾਂ ਦਾ ਲਿਹਾਜ ਨਾ ਵਰਤਣ ਦਾ ਆਦੇਸ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਅੱਜ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੂੰ ਸੂਬੇ ਵਿੱਚੋਂ ਗੈਂਗਸਟਰਾਂ ਦਾ ਬਿਲਕੁਲ ਸਫ਼ਾਇਆ ਕਰਨ ਲਈ ਕਿਹਾ ਤਾਂ ਜੋ ਲੋਕਾਂ ਦਾ ਕਾਨੂੰਨ ਅਤੇ ਵਿਵਸਥਾ ਵਿੱਚ ਭਰੋਸਾ ਕਾਇਮ ਕੀਤਾ ਜਾ ਸਕੇ।
ਅੱਜ ਬਾਅਦ ਦੁਪਹਿਰ ਸੀ.ਐਮ.ਆਰ. ਵਿਖੇ ਡੀਜੀਪੀ ਵੀ.ਕੇ. ਭਾਵਰਾ ਦੀ ਅਗਵਾਈ ਵਿੱਚ ਨਵੀਂ ਗਠਿਤ ਏ.ਜੀ.ਟੀ.ਐਫ. ਟੀਮ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਸ. ਭਗਵੰਤ ਮਾਨ ਨੇ ਸੂਬੇ ਵਿੱਚੋਂ ਗੈਂਗਸਟਰਵਾਦ ਦੇ ਖਾਤਮੇ ਲਈ ਆਪਣੀ ਸਰਕਾਰ ਦੀ ਦਿ੍ਰੜ ਵਚਨਬੱਧਤਾ ਨੂੰ ਦੁਹਰਾਇਆ ਜੋ ਕਿ ਪੰਜਾਬ ਵਰਗੇ ਸਾਂਤ ਰਾਜ ਲਈ ਕਲੰਕ ਹੈ। ਉਹਨਾਂ ਅੱਗੇ ਕਿਹਾ ਕਿ ਏ.ਜੀ.ਟੀ.ਐਫ. ਨੂੰ ਲੋੜੀਂਦੇ ਮਨੁੱਖੀ ਵਸੀਲੇ, ਅਤਿ-ਆਧੁਨਿਕ ਤਕਨਾਲੋਜੀ, ਵਾਹਨਾਂ ਅਤੇ ਲੋੜੀਂਦੇ ਫੰਡਾਂ ਨਾਲ ਪੂਰੀ ਤਰਾਂ ਸਸਕਤ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ, “ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਉਨਾਂ ਦੀ ਜ਼ਿੰਮੇਵਾਰੀ ਹੈ ਅਤੇ ਉਹ ਇਸ ਮਾਮਲੇ ‘ਚ ਉਨਾਂ ਦਾ ਮਨੋਬਲ ਉੱਚਾ ਚੁੱਕਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।“ ਸ. ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਪੂਰੀ ਇਮਾਨਦਾਰੀ ਅਤੇ ਪੇਸੇਵਰ ਵਚਨਬੱਧਤਾ ਨਾਲ ਆਪਣੀ ਡਿਊਟੀ ਨਿਭਾਉਣ। ਉਨਾਂ ਨੇ ਏ.ਜੀ.ਟੀ.ਐਫ. ਟੀਮ ਦੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਨੂੰ ਕੁਸਲ ਤੇ ਸਹੀ ਢੰਗ ਨਾਲ ਨਾਲ ਨਿਭਾਉਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਸੂਬੇ ਵਿੱਚੋਂ ਗੈਂਗਸਟਰਾਂ ਨੂੰ ਖਤਮ ਕਰਨ ਦੀ ਇਸ ਵੱਡੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰਾਂ ਸਮਰੱਥ ਹਨ।
ਉਹਨਾਂ ਨੇ ਏ.ਜੀ.ਟੀ.ਐਫ. ਨੂੰ ਸੂਬੇ ਭਰ ਦੇ 361 ਪੁਲਿਸ ਥਾਣਿਆਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਤੋਂ ਇਲਾਵਾ ਮੋਹਾਲੀ, ਅੰਮਿ੍ਰਤਸਰ ਅਤੇ ਫਾਜ਼ਿਲਕਾ ਵਿਖੇ ਸਟੇਟ ਸਪੈਸਲ ਆਪ੍ਰੇਸਨ ਸੈੱਲਜ਼ (ਐਸ.ਐਸ.ਓ.ਸੀਜ਼.) ਦੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਵੀ ਅਧਿਕਾਰਤ ਕੀਤਾ।
ਉਹਨਾਂ ਨੇ ਏ.ਜੀ.ਟੀ.ਐਫ. ਦੇ ਮੁਖੀ ਨੂੰ ਇੱਕ ਹਫਤੇ ਅੰਦਰ ਇਸ ਫੋਰਸ ਦੀ ਭੂਮਿਕਾ, ਕੰਮਾਂ ਅਤੇ ਜ਼ਿਮੇਵਾਰੀਆਂ ਨੂੰ ਪ੍ਰਭਾਵੀ ਢੰਗ ਨਾਲ ਨਿਰਧਾਰਤ ਕਰਨ ਲਈ ਸਟੈਂਡਿੰਗ ਆਰਡਰ (ਐਸ.ਓ.) ਤਿਆਰ ਕਰਨ ਲਈ ਵੀ ਕਿਹਾ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਗੈਂਗਸਟਰਾਂ ਵੱਲੋਂ ਵੱਡੇ ਪੱਧਰ ‘ਤੇ ਫੈਲਾਏ ਦਹਿਸਤ ਨੂੰ ਰੋਕਣ ਲਈ ਤਾਲਮੇਲ ਅਤੇ ਪ੍ਰਭਾਵੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਅੰਤਰਰਾਜੀ ਤਾਲਮੇਲ ਲਈ ਯਤਨ ਤੇਜ ਕਰਨ ਦੀ ਲੋੜ ‘ਤੇ ਵੀ ਜੋਰ ਦਿੱਤਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਣੂ ਪ੍ਰਸਾਦ, ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਡੀ.ਜੀ.ਪੀ. ਵੀ.ਕੇ. ਭਾਵਰਾ, ਏ.ਡੀ.ਜੀ.ਪੀ. (ਏ.ਜੀ.ਟੀ.ਐਫ.) ਪ੍ਰਮੋਦ ਬਾਨ, ਏ.ਆਈ.ਜੀ. (ਏ.ਜੀ.ਟੀ.ਐਫ.) ਗੁਰਮੀਤ ਸਿੰਘ ਚੌਹਾਨ, ਡੀ.ਆਈ.ਜੀ. (ਏ.ਜੀ.ਟੀ.ਐਫ.) ਗੁਰਪ੍ਰੀਤ ਸਿੰਘ ਭੁੱਲਰ ਅਤੇ ਡੀ.ਐਸ.ਪੀ. (ਏਜੀਟੀਐਫ) ਬਿਕਰਮਜੀਤ ਸਿੰਘ ਬਰਾੜ ਹਾਜਰ ਸਨ।

Post a Comment

0Comments

Post a Comment (0)