ਕੋਟਕਪੂਰਾ-ਫਾਜਿਲਕਾ ਰੇਲਵੇ ਸੈਕਸ਼ਨ ਤੇ ਸਿੰਗਲ ਟਰੈਕ ਦਾ ਬਿਜਲੀਕਰਨ ਦਾ ਕੰਮ ਜਲਦ ਹੋ ਰਿਹਾ ਹੈ ਸ਼ੁਰੂ

bttnews
0

 ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਲਈ ਹੋਏ 2 ਕਰੋੜ ਰੁਪਏ ਮਨੰਜੂਰ

ਕੋਟਕਪੂਰਾ-ਫਾਜਿਲਕਾ ਰੇਲਵੇ ਸੈਕਸ਼ਨ ਤੇ ਸਿੰਗਲ ਟਰੈਕ ਦਾ ਬਿਜਲੀਕਰਨ ਦਾ ਕੰਮ ਜਲਦ ਹੋ ਰਿਹਾ ਹੈ ਸ਼ੁਰੂ

ਸ੍ਰੀ ਮੁਕਤਸਰ ਸਾਹਿਬ (BTTNEWS)-
ਫਿਰੋਜਪੁਰ ਰੇਲਵੇ ਮੰਡਲ ਉਤਰੀ ਰੇਲਵੇ ਵੱਲੋ ਬਠਿੰਡਾ-ਫਿਰੋਜਪੁਰ, ਕੋਟਕਪੂਰਾ-ਫਾਜਿਲਕਾ, ਰੇਲਵੇ ਸੈਕਸ਼ਨ ਤੇ ਸਿੰਗਲ ਟਰੈਕ ਦਾ ਬਿਜਲੀਕਰਨ ਦਾ ਕੰਮ ਜਲਦ ਸ਼ੁਰੂ ਹੋ ਰਿਹਾ ਹੈ ਇਸ ਲਈ ਰੇਲਵੇ ਵਿਭਾਗ ਨੇ 223.93 ਕਰੋੜ ਰੁਪਏ ਮੰਨਜੂਰ ਕੀਤੇ ਹਨ। ਇਹ ਕੰਮ 31 ਮਾਰਚ 2023 ਤੱਕ ਮੁਕੰਮਲ ਹੋ ਜਾਵੇਗਾ ਅਤੇ ਡੀਜਲ ਇੰਜਨ ਵੀ ਬੰਦ ਹੋ ਜਾਣ ਅਤੇ ਵਾਤਾਵਰਣ ਦੇ ਪ੍ਰਦੂਸ਼ਨ ਰਹਿਤ ਹੋਣ ਵਿਚ ਮਦਦ ਮਿਲੇਗੀ ਹੋਰ ਤਾਂ ਹੋਰ ਰੇਲਵੇ ਵਿਭਾਗ ਨੂੰ ਕਰੋੜਾ ਰੁਪਏ ਦੀ ਬਚਤ ਹੋਵੇਗੀ।ਫਿਰੋਜਪੁਰ ਰੇਲਵੇ ਮੰਡਲ ਉਪਭੋਗਤਾ ਸਲਾਹਕਾਰ ਕਮੇਟੀ ਦੇ ਮੈਂਬਰ ਸ਼ਾਮ ਲਾਲ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ।

ਰੇਲਵੇ ਵੱਲੋ ਬੰਦ ਪਏ ਕੋਟਕਪੂਰਾ –ਫਾਜਿਲਕਾ, ਬਠਿੰਡਾ-ਫਾਜਿਲਕਾ ਟਾਈਮ ਪਹਿਲੀ ਜੁਲਾਈ 2022 ਤੋ ਸ਼ੁਰੂ ਹੋ ਰਹੀ ਹੈ। ਇਸ ਤੋ ਇਲਾਵਾ ਰੇਲਵੇ ਵਿਭਾਗ ਨੇ ਮੁਕਤਸਰ ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਸਾਂਭ ਸੰਭਾਲ ਅਤੇ ਹੋਰ ਉਸਾਰੀਆ ਲਈ 2 ਕਰੋੜ ਰੁਪਏ ਅਲਾਟ ਕੀਤੇ ਹਨ ਜਿਨਾ ਨਾਲ ਇਕ ਵੇਟਿੰਗ ਹਾਲ, ਇਕ ਕਮਰਾ ਵਿਕਲਾਂਗ ਯਾਤਰੂ ਲਈ ਉਸਾਰਿਆਂ ਜਾਵੇਗਾਂ  ਅਤੇ ਸਾਰੇ ਸਟੇਸ਼ਨ ਦੀਆਂ ਇਮਾਰਤਾ ਦੀ ਮੁਰੰਮਤ ਅਤੇ ਰੰਗ ਰੋਗਣ ਕੀਤਾ ਜਾਣਾ ਹੈ।
ਰੇਲਵੇ ਵਿਭਾਗ ਵੱਲੋ ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਦੀ ਹੱਦ ਫਾਟਕ ਨੰਬਰ:29 ਤੋਂ ਫਾਟਕ ਨੰਬਰ:31 ਤੱਕ ਵਧਾ ਦਿਤੀ ਗਈ ਹੈ। (ਬੂੜਾ ਗੁੱਜਰ ਰੋਡ ਫਾਟਕ ਤੋ ਮੋੜ ਰੋਡ ਫਾਟਕ ਤੱਕ) ਹੁਣ ਰੇਲਵੇ ਦੀਆਂ ਦੋ ਹੋਰ ਲਾਈਨਾਂ ਮੋੜ ਰੋਡ ਫਾਟਕ ਤੱਕ ਪੈਣਗੀਆਂ ਜਿਵੇ ਕਿ ਰੇਲਵੇ ਦੀ ਲਈਨ ਨੰਬਰ 1 ਅਤੇ 3 ਵਿਚ ਜਲਾਲਾਬਾਦ ਰੋਡ ਤੋ ਅਗੇ ਮੋੜ ਰੋਡ ਫਾਟਕ ਤੱਕ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਮਾਲ ਗਡੀਆਂ ਨੂੰ ਰੁਕਣ ਸਮੇ ਸਹੂਲਤ ਮਿਲ ਸਕੇ। ਇਸ ਪ੍ਰਕਾਰ ਹੀ ਸਟੇਸ਼ਨ ਤੇ ਨਵਾਂ ਇਲੈਕਟੌ੍ਰਨਿਕ ਸਿਗਨਲ ਸਿਸਟਮ ਲਾਇਆ ਜਾ ਰਿਹਾ ਹੈ ਜਿਸ ਨਾਲ ਰੇਲ ਦੇ ਆਉਣ ਅਤੇ ਜਾਣ ਸਮੇ ਸਹੂਲਤ ਹੋਵੇਗੀ।
ਇਸ ਪ੍ਰਕਾਰ ਇਹ ਸਾਰੀਆ ਸਹੂਲਤਾ ਮਿਲਣ ਨਾਲ ਰੇਲਵੇ ਸਟੇਸ਼ਨ ਦੀ ਜਿਥੇ ਨੁਹਾਰ ਬਦਲ ਜਾਵੇਗੀ ਉਥੇ ਸਾਰੇ ਸ਼ਹਿਰ ਅਤੇ ਇਲਾਕਾ ਨਿਵਾਸੀਆ ਨੂੰ ਕਾਫੀ ਨਵੀ ਸਹੂਲਤਾ ਮਿਲਣਗੀਆਂ। ਹੋਰ ਮੰਗਾ ਸਬੰਧੀ ਅਤੇ ਮਨੰਜੂਰ ਮੰਗਾ ਲਈ ਧੰਨਵਾਦ ਕਰਨ ਲਈ ਨਾਰਦਨ ਰੇਲਵੇ ਸਮਿਤੀ ਦਾ ਵਫਦ ਸ੍ਰੀ ਸਾਮ ਲਾਲ ਗੋਇਲ ਦੀ ਅਗਵਾਈ ਵਿਚ ਮੰਡਲ ਰੇਲਵੇ ਮੈਨੇਜਰ, ਫਿਰੋਜਪੁਰ ਮੰਡਲ, ਫਿਰੋਜਪੁਰ ਨੂੰ ਮਿਲੇਗਾਂ ਜਿਸ ਵਿਚ ਸ੍ਰੀ ਬਲਦੇਵ ਸਿੰਘ ਬੇਦੀ, ਬੂਟਾ ਰਾਮ ਕਮਰਾ, ਜਸਵੰਤ ਸਿੰਘ ਬਰਾੜ, ਗੋਬਿੰਦ ਸਿੰਘ ਦਾਬੜਾ, ਭਵਰ ਲਾਲ ਸ਼ਰਮਾ, ਦੇਸਰਾਜ ਤਨੇਜਾ ਅਤੇ ਹੋਰ ਮੈਂਬਰ ਸ਼ਾਮਲ ਹੋਣਗੇ।

Post a Comment

0Comments

Post a Comment (0)