-ਹੜ੍ਹਾਂ ਦੌਰਾਨ ਸਾਰਿਆਂ ਦਾ ਸਹਿਯੋਗ ਸ਼ਲਾਘਾਯੋਗ
ਸ੍ਰੀ ਮੁਕਤਸਰ ਸਾਹਿਬ, 12 ਜੁਲਾਈ (BTTNEWS)- ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਹੋਰਨਾਂ ਇਲਾਕਿਆਂ ਵਾਂਗ ਪੰਜਾਬ ਅੰਦਰ ਕੁਦਰਤੀ ਕਰੋਪੀ ਅਤੇ ਬੇਤਹਾਸ਼ਾ ਵਰਖਾ ਨਾਲ ਹੜ੍ਹਾਂ ਦੀ ਗੰਭੀਰ ਸਥਿਤੀ ਬਣੀ ਹੋਈ ਹੈ। ਕਈ ਲੱਖ ਲੋਕ ਇਸ ਕੁਦਰਤੀ ਕਰੋਪੀ ਦਾ ਸ਼ਿਕਾਰ ਹੋ ਚੁੱਕੇ ਹਨ। ਉਹ ਘਰੋਂ ਬੇਘਰ ਹੋ ਚੁਕੇ ਹਨ। ਅਰਬਾਂ ਰੁਪਏ ਦੀ ਸਰਕਾਰੀ ਅਤੇ ਨਿੱਜੀ ਸੰਪਤੀ ਹੜ੍ਹਾਂ ਦੀ ਭੇਂਟ ਚੜ੍ਹ ਚੁੱਕੀ ਹੈ। ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਬੇਜੁਬਾਨ ਪਸ਼ੂ ਅਤੇ ਪੰਛੀ ਮਰ ਗਏ ਹਨ। ਫਸਲਾਂ ਤਬਾਹ ਹੋ ਗਈਆਂ ਹਨ। ਮਜਦੂਰ ਵਰਗ ਮਜਦੂਰੀ ਤੋਂ ਵਾਂਝਾ ਹੋ ਗਿਆ ਹੈ। ਪੰਜਾਬ ਅੰਦਰ ਭਾਰੀ ਹੜ੍ਹਾਂ ਮੌਕੇ ਸਰਕਾਰ, ਪ੍ਰਸ਼ਾਸਨ, ਫੌਜ ਅਤੇ ਪੁਲਿਸ ਨੇ ਕਮਾਨ ਸੰਭਾਲੀ ਹੋਈ ਹੈ। ਸਰਕਾਰੀ ਅਧਿਕਾਰੀ ਲੋਕ ਨੁਮਾਇੰਦੇ, ਐਨ.ਡੀ.ਆਰ.ਐੱਫ., ਐਸ.ਡੀ.ਆਰ.ਐੱਫ, ਫੌਜ, ਪੁਲਿਸ ਅਤੇ ਹੋਰਨਾਂ ਸਿਵਲ ਅਧਿਕਾਰੀਆਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਹੜ੍ਹ ’ਚ ਫਸੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਏਡ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸਮੇਤ ਪੰਜਾਬ ਦੀਆਂ ਗੈਰ ਸਰਕਾਰੀ ਸਮਾਜ ਸੇਵੀ ਸੰਸਥਾਵਾਂ ਵੀ ਕੁਦਰਤੀ ਆਫਤ ਦੇ ਇਸ ਮੌਕੇ ਪੀੜਿਤ ਲੋਕਾਂ ਨਾਲ ਆਣ ਖਲੋਤੇ ਹਨ। ਪੰਜਾਬ ਦੀ ਸੱਤਾਧਾਰੀ ਪਾਰਟੀ ਸਮੇਤ ਸਮੂਹ ਵਿਰੋਧੀ ਧਿਰ ਦੀਆਂ ਪਾਰਟੀਆਂ ਆਪਸੀ ਰਾਜਨੀਤਕ ਮਤ ਭੇਦ ਭੁਲਾ ਕੇ ਪੀੜਿਤ ਵਿਅਕਤੀਆਂ ਦੀ ਹਰ ਤਰ੍ਹਾਂ ਮੱਦਦ ਕਰਨ ਨੂੰ ਆਪਣਾ ਮੁੱਢਲਾ ਧਰਮ ਸਮਝ ਕੇ ਬਚਾਅ ਅਤੇ ਸਹਾਇਤਾ ਕਾਰਜ ਕਰ ਰਹੀਆਂ ਹਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਹੜ੍ਹਾਂ ਦੀ ਮਾਰ ਹੇਠ ਆਉਣ ਵਾਲੇ ਸਾਰੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਹਾਅ ਦਾ ਨਾਅਰਾ ਮਾਰਿਆ ਹੈ। ਅੱਜ ਇਥੇ ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਫਸਟ ਨਿਰੰਜਣ ਸਿੰਘ ਰੱਖਰਾ,ਡਾ:ਸੁਰਿੰਦਰ ਗਿਰਧਰ ਸਮੇਤ ਪ੍ਰਦੀਪ ਧੂੜੀਆ, ਡਾ. ਜਸਵਿੰਦਰ ਸਿੰਘ, ਗੁਰਪਾਲ ਸਿੰਘ ਪਾਲੀ, ਜਗਦੀਸ਼, ਚੰਦਰ ਧਵਾਲ, ਡਾ. ਸੰਜੀਵ ਮਿੱਡਾ, ਪ੍ਰਸ਼ੋਤਮ ਗਿਰਧਰ, ਵਿਜੇ ਸਿਡਾਨਾ, ਰਾਜਿੰਦਰ ਖੁਰਾਣਾ, ਸਾਹਿਲ ਕੁਮਾਰ ਹੈਪੀ, ਮਨੋਹਰ ਲਾਲ ਹਕਲਾ, ਅਮਰ ਨਾਥ, ਰਾਜੇਸ਼ ਗਿਰਧਰ, ਚੰਦ ਸਿੰਘ ਲੱਧੂਵਾਲਾ, ਰਾਜੀਵ ਕਟਾਰੀਆ, ਰਾਮ ਸਿੰਘ ਪੱਪੀ, ਇੰਦਰਜੀਤ ਕੌਰ ਐਮ.ਸੀ., ਰੂਪਿੰਦਰ ਕੌਰ ਬੱਤਰਾ ਐਮ.ਸੀ., ਸ਼ੈਲਜਾ ਗਿਰਧਰ, ਅਰਸ਼ ਬੱਤਰਾ ਅਤੇ ਲਵਪ੍ਰੀਤ ਸੇਠੀ ਆਦਿ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹੜ੍ਹਾਂ ਦੀ ਇਸ ਕੁਦਰਤੀ ਕਰੋਪੀ ਦੌਰਾਨ ਸੱਤਾ ਧਿਰ ਅਤੇ ਵਿਰੋਧੀ ਪਾਰਟੀਆਂ ਵੱਲੋਂ ਅਪਣਾਈ ਗਈ ਸ਼ਲਾਘਾਯੋਗ ਨੀਤੀ ਦੀ ਪ੍ਰਸ਼ੰਸਾ ਕੀਤੀ ਹੈ। ਉਕਤ ਆਗੂਆਂ ਨੇ ਕਿਹਾ ਹੈ ਕਿ ਭਾਵੇਂ ਕੁਦਰਤੀ ਮਾਰ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ, ਫਿਰ ਵੀ ਸਰਕਾਰ ਪੂਰੀ ਤਨਦੇਹੀ ਅਤੇ ਨੇਕ ਨੀਤੀ ਨਾਲ ਬਚਾਅ ਕਾਰਜਾਂ ਵਿਚ ਰੁੱਝੀ ਹੋਈ ਹੈ। ਮਿਸ਼ਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਫੌਰੀ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ।

Post a Comment