ਵਿਕਰਮ ਵਿੱਕੀ ਹਲਕਾ ਮੀਡੀਆ ਕੋਆਰਡੀਨੇਟਰ ਤੇ ਜੈਚੰਦ ਭੰਡਾਰੀ ਬਣੇ ਵਾਈਸ ਕੋਆਰਡੀਨੇਟਰ
ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਵਿਕਰਮ ਕੁਮਾਰ ਵਿੱਕੀ ਪਿਛਲੇ ਲੰਬੇ ਸਮੇਂ ਤੋਂ ਮੀਡੀਆ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਇਸ ਕੰਮ ਵਿੱਚ ਲੰਬਾ ਤਜ਼ੁਰਬਾ ਹੈ।ਜਿਸ ਕਾਰਨ ਪਾਰਟੀ ਵੱਲੋਂ ਬਹੁਤ ਵਧੀਆ ਫੈਸਲਾ ਲਿਆ ਅਤੇ ਇਹ ਜਿੰਮੇਵਾਰੀ ਇਨ੍ਹਾਂ ਸਾਥੀਆਂ ਨੂੰ ਦਿੱਤੀ ਗਈ। ਨਵਨਿਯੁਕਤ ਹਲਕਾ ਪ੍ਰਧਾਨ ਵਿਕਰਮ ਕੁਮਾਰ ਵਿੱਕੀ ਤੇ ਵਾਈਸ ਪ੍ਰਧਾਨ ਜੈ ਚੰਦ ਭੰਡਾਰੀ ਨੇ ਆਖਿਆ ਕਿ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਮਿਹਨਤ, ਇਮਾਨਦਾਰੀ ਤੇ ਲਗਨ ਨਾਲ ਨਿਭਾਈ ਜਾਵੇਗੀ।ਉਨ੍ਹਾਂ ਵੱਲੋਂ ਇਸ ਨਿਯੁਕਤੀ ਤੇ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜ਼ਰੀਵਾਲ, ਮੁੱਖਮੰਤਰੀ ਸ ਭਗਵੰਤ ਸਿੰਘ ਮਾਨ, ਪੰਜਾਬ ਇੰਚਾਰਜ਼ ਸ੍ਰੀ ਮੁਨੀਸ਼ ਸਿ਼ਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਸੂਬਾ ਵਾਈਸ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵਿਸ਼ਵਾਸ ਦੁਆਇਆ ਕਿ ਕਿ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਮਿਹਨਤ ਨਾਲ ਨਿਭਾਈ ਜਾਵੇਗੀ।