ਸੁਹਾਗਨਾ ਨੇ ਪਤੀ ਦੀ ਲੰਬੀ ਉਮਰ ਲਈ ਰੱਖੇ ਵਰਤ, ਦੁਪਿਹਰ ਵੇਲੇ ਸ਼ੁਣੀ ਕਰਵਾ ਚੌਥ ਵਰਤ ਕਥਾ, ਰਾਤ ਨੂੰ ਚੰਦਰਮਾ ਦਾ ਦੀਦਾਰ ਕਰਕੇ ਖੋਲਿਆ ਵਰਤ
ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ - ਜ਼ਿਲੇ ਚ ਕਰਵਾ ਚੌਥ ਤਿਉਹਾਰ ਧੂੰਮਧਾਮ ਤੇ ਚਾਵਾਂ ਨਾਲ ਮਨਾਇਆ ਗਿਆ। ਸੁਹਾਗਣਾਂ ਵੱਲੋਂ ਬਾਅਦ ਦੁਪਹਿਰ ਮੰਦਰਾਂ ਜਾ ਬ੍ਰਾਹਮਣਾਂ ਦੇ ਘਰਾਂ 'ਚ ਜਾ ਕੇ ਕਰਵਾ ਚੌਥ ਵਰਤ ਕਥਾ ਸੁਣੀ ਅਤੇ ਕਥਾ ਸੁਣਨ ਮਗਰੋਂ ਸੂਰਜ ਦੇਵਤਾ ਨੂੰ ਅਰਘ ਦਿੱਤਾ। ਜਦਕਿ ਰਾਤ ਨੂੰ ਚੰਦਰਮਾ ਦਾ ਦੀਦਾਰ ਕਰਨ ਮਗਰੋਂ ਅਰਘ ਦੇ ਕੇ ਵਰਤ ਖੋਲਿਆ ਤੇ ਪਤੀਦੇਵ ਤੋਂ ਅਸ਼ੀਰਵਾਦ ਲਿਆ। ਕਰਵਾ ਚੌਥ ਨੂੰ ਲੈ ਕੇ ਬਾਜ਼ਾਰਾਂ 'ਚ ਵੀ ਖੂਬ ਰੌਣਕ ਰਹੀ।
ਦੱਸ ਦਈਏ ਕਿ ਕਰਵਾ ਚੌਥ ਨੂੰ ਲੈ ਕੇ ਔਰਤਾਂ ਚ ਪਿਛਲੇ ਦੋ-ਤਿੰਨ ਦਿਨਾਂ ਤੋਂ ਉਤਸਾਹ ਨਜ਼ਰ ਆ ਰਿਹਾ ਸੀ ਤੇ ਔਰਤਾਂ ਵੱਲੋਂ ਬਿਉਟੀ ਪਾਰਲਰਾਂ ਚ ਜਾ ਕੇ ਸਜਨ-ਸੰਵਰਣ ਦਾ ਸਿਲਸਿਲਾ ਜਾਰੀ ਸੀ। ਔਰਤਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਸ਼ਿੰਗਾਰ ਨਾਲ ਸਬੰਧਤ ਸਮਾਨ ਦੀ ਜੰਮ ਕੇ ਸ਼ਾਪਿੰਗ ਕੀਤੀ ਜਾ ਰਹੀ ਸੀ । ਕੁੰਵਾਰੀ ਕੁਡ਼ੀਆਂ ਨੇ ਵੀ ਚੰਗੇ ਵਰ ਦੀ ਕਾਮਨਾ ਨੂੰ ਲੈ ਕੇ ਇਹ ਵਰਤ ਰੱਖੇ ਤੇ ਵਰਤ ਕਥਾ ਸੁਣੀ। ਔਰਤਾਂ ਤੇ ਕੁਡ਼ੀਆਂ ਵੱਲੋਂ ਆਪਣੇ ਹੱਥਾਂ ਤੇ ਮਹਿੰਦੀ ਦੇ ਸੋਹਣੇ ਦਿਲਖਿੱਚ ਡਿਜਾਇਨ ਬਣਾਏ ਗਏ ਸਨ। ਕੁੱਲ ਮਿਲਾ ਕੇ ਕਰਵਾ ਚੌਥ ਦੀ ਜ਼ਿਲੇ ਚ ਧੂੰਮ ਮਚੀ ਰਹੀ। ਕਰਵਾ ਚੌਥ ਦੀ ਪੂਰਵ ਸੰਧਿਆ ਜਿੱਥੇ ਬਜ਼ਾਰ ਗੁਲਜ਼ਾਰ ਰਹੇ, ਉੱਥੇ ਕਰਵਾ ਚੌਥ ਵਾਲੇ ਦਿਨ ਵੀ ਬਜ਼ਾਰਾਂ ਚ ਰੌਣਕ ਬਰਕਰਾਰ ਰਹੀ।