ਪੁਲਿਸ ਵਲੋਂ ਸਵੇਰੇ 4 ਵਜੇ ਤੋਂ 11 ਤੱਕ ਚਲਾਇਆ ਪਿੰਡਾਂ ਅੰਦਰ ਸਰਚ ਅਭਿਆਨ

BTTNEWS
0

 ਸ੍ਰੀ ਮੁਕਤਸਰ ਸਾਹਿਬ, 21 ਅਗਸਤ (BTTNEWS)- ਮਾਨਯੋਗ ਸ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਗੌਰਵ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਹਰਮਨਬੀਰ ਸਿੰਘ ਗਿੱਲ ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਦੀਆ ਹਦਾਇਤਾਂ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ। ਜਿਸ ਤਹਿਤ ਪੁਲਿਸ ਦੀਆਂ ਅਲੱਗ ਅਲੱਗ ਟੁਕੜੀਆਂ  ਬਣਾ ਕੇ ਨਾਕਾਬੰਦੀ ਕਰ ਕੇ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਤਹਿਤ ਹੀ   ਚੜਦੀ ਸਵੇਰ ਸਵੇਰੇ 4:00 ਤੋਂ  ਰਮਨਦੀਪ ਸਿੰਘ ਭੁੱਲਰ ਐਸ ਪੀ(ਡੀ) , ਕੁਲਵੰਤ ਰਾਏ ਐੱਸ ਪੀ (ਐਚ),  ਸਤਨਾਮ ਡੀ ਐਸ ਪੀ (ਸ.ਡ ਸ੍ਰੀ ਮੁਕਤਸਰ ਸਾਹਿਬ) , ਜਸਪਾਲ ਸਿੰਘ ਡੀ.ਐਸ.ਪੀ (ਡੀ),  ਫਤਿਹ ਸਿੰਘ ਬਰਾੜ ਡੀ.ਐਸ.ਪੀ (ਮਲੋਟ), ਰਵਿੰਦਰ ਸਿੰਘ ਡੀ ਐਸ ਪੀ (ਐਚ), ਇੰਸਪੈਕਟਰ ਰਮਨ ਕੁਮਾਰ ਇੰਚਾਰਜ ਸੀ ਆਈ ਏ ਅਤੇ ਸਮੂਹ ਮੁੱਖ  ਅਫਸਰਾਂਨ ਥਾਣਾ ਅਤੇ ਪੁਲਿਸ ਕਰਮਚਾਰੀ ਅਤੇ ਅਧਿਕਾਰੀਆਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ਅੰਦਰ ਅਤੇ ਮਲੋਟ ਦੇ ਏਰੀਏ ਦੇ ਪਿੰਡਾਂ ਅੰਦਰ ਤਲਾਸ਼ੀ ਚਲਾਈ ਗਈ। 

ਪੁਲਿਸ ਵਲੋਂ ਸਵੇਰੇ 4 ਵਜੇ ਤੋਂ 11 ਤੱਕ ਚਲਾਇਆ ਪਿੰਡਾਂ ਅੰਦਰ ਸਰਚ ਅਭਿਆਨ

  ਇਸ ਮੌਕੇ ਰਮਨਦੀਪ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ ਵਿਧੀ ਮੁਹਿੰਮ ਤਹਿਤ ਪੁਲਿਸ ਦੀਆਂ ਅਲੱਗ ਅਲੱਗ ਟੁਕੜੀਆਂ ਬਣਾ ਕੇ ਇੱਕ ਵਿਉਂਤਬੰਦੀ ਨਾਲ ਸਰਚ ਅਪਰੇਸ਼ਨ ਚਲਾਇਆ ਗਿਆ ਉਹਨਾਂ ਕਿਹਾ ਕਿ ਸਾਨੂੰ ਕਾਫੀ ਪਿੰਡਾਂ ਦੀਆਂ ਨਸ਼ਾ ਵੇਚਣ ਵਾਲਿਆਂ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਅਤੇ ਜਿਨ੍ਹਾਂ ਤੇ ਪਹਿਲਾਂ ਹੀ ਐਨ.ਡੀ.ਪੀ.ਐਸ ਐਕਟ ਦੇ ਮੁਕੱਦਮੇ ਦਰਜ ਸਨ ਉਹਨਾਂ ਦੇ ਟਿਕਾਣਿਆਂ ਅਤੇ ਸ਼ੱਕੀ ਪੁਰਸ਼ਾਂ ਦੇ ਟਿਕਾਣਿਆਂ ਤੇ ਸਰਚ ਪਰੇਸ਼ਾਨ ਚਲਾਇਆ ਗਿਆ।

 

ਪੁਲਿਸ ਵਲੋਂ ਸਵੇਰੇ 4 ਵਜੇ ਤੋਂ 11 ਤੱਕ ਚਲਾਇਆ ਪਿੰਡਾਂ ਅੰਦਰ ਸਰਚ ਅਭਿਆਨ

  ਉਨ੍ਹਾਂ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲੋਕ ਪੁਲਿਸ ਨੂੰ ਸਹਿਯੋਗ ਦੇਣ ਤਾਂ ਹੀ ਇਸ ਨਸ਼ਿਆਂ ਦੇ ਸੌਦਾਗਰਾਂ ਨੂੰ ਫੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਹੈਲਪ ਲਾਈਨ ਨੰਬਰ 8054942100 ਦੇ ਸਕਦੇ ਹੋ ।  ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ।

Post a Comment

0Comments

Post a Comment (0)