ਸਰਦੀਆਂ ਵਿਚ ਸਵਾਈਨ ਫਲੂ ਦਾ ਵਾਇਰਸ ਜਿਆਦਾ ਫੈਲਦਾ ਹੈ : ਡਾ. ਜਤਿੰਦਰ ਪਾਲ ਸਿੰਘ

BTTNEWS
0

 ਸ੍ਰੀ ਮੁਕਤਸਰ ਸਾਹਿਬ , 2 ਜਨਵਰੀ (BTTNEWS)- ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ ਨਵਜੋਤ ਕੌਰ ਅਤੇ ਸੀ.ਐਚ.ਸੀ ਚੱਕ ਸ਼ੇਰੇ ਵਾਲਾ ਦੇ ਐਸਐਮਓ ਡਾ. ਕੁਲਤਾਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਐਚਸੀ ਵਿਖੇ ਸਵਾਈਨ ਫਲੂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

 

ਸਰਦੀਆਂ ਵਿਚ ਸਵਾਈਨ ਫਲੂ ਦਾ ਵਾਇਰਸ ਜਿਆਦਾ ਫੈਲਦਾ ਹੈ : ਡਾ. ਜਤਿੰਦਰ ਪਾਲ ਸਿੰਘ

ਇਸ ਮੌਕੇ ਮੈਡੀਕਲ ਅਫਸਰ ਡਾ. ਜਤਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦੀਆਂ ਵਿਚ ਸਵਾਈਨ ਫਲੂ ਦਾ ਵਾਇਰਸ ਜਿਆਦਾ ਫੈਲਦਾ ਹੈ। ਸਵਾਈਨ ਫਲੂ ਜਾਣਲੇਵਾ ਸਾਬਤ ਹੋ ਸਕਦਾ ਹੈ। ਇਸ ਲਈ ਇਸ ਤੋਂ ਬਚਾਅ ਲਈ ਪੂਰੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਸਵਾਈਨ ਫਲੂ ਦੇ ਮੁੱਖ ਲੱਛਣ ਤੇਜ਼ ਬੁਖਾਰ, ਜੁਕਾਮ, ਗਲੇ 'ਚ ਦਰਦ, ਸਾਹ ਲੈਣ 'ਚ ਤਕਲੀਫ, ਸ਼ਰੀਰ ਟੁੱਟਣਾ ਹੁੰਦੇ ਹਨ। ਇਸ ਤਰ੍ਹਾਂ ਦੇ ਲੱਛਣ ਹੋਣ ਤੇ ਸਰਕਾਰੀ ਹਸਪਤਾਲ ਵਿਚ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਦੇ ਟੈਸਟ ਤੇ ਦਵਾਈਆਂ ਸਰਕਾਰੀ ਹਸਪਤਾਲ ਵਿਚੋਂ ਮੁਫਤ ਮਿਲਦੀਆਂ ਹਨ।

 ਇਹ ਵਾਇਰਸ ਹਵਾ ਰਾਹੀਂ ਤੇ ਹੱਥ ਮਿਲਾਉਣ ਨਾਲ ਵੀ ਫੈਲਦਾ ਹੈ। ਇਸ ਮੌਕੇ ਬੀਈਈ ਮਨਬੀਰ ਸਿੰਘ ਨੇ ਕਿਹਾ ਕਿ ਜਿਲੇ ਵਿਚ ਹੁਣ ਤਕ ਕੁਛ ਕੇਸ ਸਾਹਮਣੇ ਆਏ ਹਨ ਜਿਸ ਕਾਰਨ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ। ਸਵਾਈਨ ਫਲੂ ਦੇ ਨਾਲ ਹੀ ਕੋਵਿਡ ਸੰਬੰਧੀ ਵੀ ਸਿਹਤ ਵਿਭਾਗ ਜਾਗਰੂਕਤਾ ਸਰਗਰਮੀਆਂ ਆਯੋਜਿਤ ਕਰ ਰਿਹਾ ਹੈ।

 ਖੰਗਦੇ ਜਾਂ ਛਿਕਦੇ ਸਮੇਂ ਮੂੰਹ ਢੱਕ ਕੇ ਰੱਖਣਾ, ਹੱਥਾਂ ਨੂੰ ਸਾਫ ਰੱਖਣਾ ਅਤੇ ਭੀੜ ਵਾਲੀ ਥਾਵਾਂ ਤੋਂ ਜਾਣ ਤੇ ਪਰਹੇਜ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਫੀਲਡ ਸਟਾਫ ਲੋਕਾਂ ਨੂੰ ਇਸ ਬਿਮਾਰੀ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਤਾਂ ਕਿ ਇਸ ਤੋਂ ਬਚਿਆ ਜਾ ਸਕੇ। ਜਾਗਰੂਕਤਾ ਹੀ ਇਸ ਬਿਮਾਰੀ ਤੋਂ ਸਾਨੂੰ ਬਚਾਅ ਸਕਦੀ ਹੈ। ਇਸ ਮੌਕੇ ਤੇ ਹੋਮਿਓਪੈਥੀ ਮੈਡੀਕਲ ਅਫਸਰ ਡਾ. ਅਮਨਪ੍ਰੀਤ ਕੌਰ, ਸੀ.ਐਚ.ਓ ਹਰਵਿੰਦਰ ਕੌਰ, ਮ.ਪ.ਹ.ਵ ਮਨਜੀਤ ਸਿੰਘ, ਏ.ਐਨ.ਐਮ ਅਮਨਦੀਪ ਕੌਰ, ਉਪਵੈਦ ਗੁਰਪਾਲ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ।

Post a Comment

0Comments

Post a Comment (0)