- ਰਾਣੀ ਕੌਰ ਨੂੰ ਬਣਾਇਆ ਗਿਆ ਪ੍ਰਧਾਨ -
ਬਠਿੰਡਾ , 31 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਬਠਿੰਡਾ ਸਥਿਤ ਬਸਤੀ ਨਰੂਆਣਾ ਬੀੜ ਤਲਾਬ ਤਿੰਨ ਦੀਆਂ ਵੱਡੀ ਗਿਣਤੀ ਵਿੱਚ ਔਰਤਾਂ ਬੀਤੀ ਸ਼ਾਮ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਇਸਤਰੀ ਅਕਾਲੀ ਦਲ ਵਿੱਚ ਸ਼ਾਮਲ ਹੋਈਆਂ ।
ਇਸ ਮੌਕੇ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਈਆਂ ਔਰਤਾਂ ਨੂੰ ਸਨਮਾਨਿਤ ਕੀਤਾ । ਇਹਨਾਂ ਔਰਤਾਂ ਦਾ ਕਹਿਣਾ ਸੀ ਕਿ ਔਰਤਾਂ ਅਤੇ ਆਮ ਲੋਕਾਂ ਲਈ ਨਾ ਤਾਂ ਕਾਂਗਰਸ ਨੇ ਕੁੱਝ ਕੀਤਾ ਹੈ ਤੇ ਨਾ ਹੀ ਆਮ ਆਦਮੀ ਪਾਰਟੀ ਨੇ । ਇਹਨਾਂ ਦੋਵਾਂ ਪਾਰਟੀਆਂ ਤੋਂ ਦੁੱਖੀ ਹੋ ਕੇ ਹੀ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਈਆਂ ਹਨ । ਕਿਉਂਕਿ ਇਹ ਖੇਤਰੀ ਪਾਰਟੀ ਹੀ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਵਿੱਚ ਸਮਰੱਥ ਹੈ ।
ਇਸ ਮੌਕੇ ਹਰਗੋਬਿੰਦ ਕੌਰ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿ ਪਾਰਟੀ ਵਿੱਚ ਉਹਨਾਂ ਦਾ ਪੂਰਾ ਮਾਣ ਸਤਿਕਾਰ ਹੋਵੇਗਾ ।
ਇਸ ਸਮੇਂ ਇਸਤਰੀ ਵਿੰਗ ਦੀ ਸਰਬਸੰਮਤੀ ਨਾਲ ਚੋਣ ਕਰਵਾ ਕੇ ਰਾਣੀ ਕੌਰ ਨੂੰ ਉਕਤ ਬਸਤੀ ਦਾ ਪ੍ਰਧਾਨ ਬਣਾਇਆ ਗਿਆ । ਇਸ ਮੌਕੇ ਰਾਜ ਕੌਰ , ਪ੍ਰਵੀਨ ਕੌਰ , ਸਸੀਤਰਾ ਕੌਰ , ਸੁਖਪਾਲ ਕੌਰ , ਚਰਨਜੀਤ ਕੌਰ , ਸ਼ਿੰਦਰ ਕੌਰ , ਮਨਜੀਤ ਕੌਰ , ਸੰਤੋਸ਼ , ਪ੍ਰਕਾਸ਼ ਕੌਰ , ਰਮਨਦੀਪ ਕੌਰ ਅਤੇ ਪਾਲ ਕੌਰ ਤੋਂ ਇਲਾਵਾ ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਚਰਨਜੀਤ ਕੌਰ ਬਰਾੜ ਮੌਜੂਦ ਸਨ ।
ਕੈਪਸ਼ਨ- ਬਸਤੀ ਨਰੂਆਣਾ ਬੀੜ ਤਲਾਬ ਤਿੰਨ ਬਠਿੰਡਾ ਦੀਆਂ ਔਰਤਾਂ ਹਰਗੋਬਿੰਦ ਕੌਰ ਨਾਲ , ਜੋ ਕਾਂਗਰਸ ਨੂੰ ਅਲਵਿਦਾ ਕਹਿ ਕੇ ਇਸਤਰੀ ਅਕਾਲੀ ਦਲ ਵਿੱਚ ਸ਼ਾਮਲ ਹੋਈਆਂ ।