ਸਰਕਲ ਪ੍ਰਧਾਨਾਂ ਨੂੰ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੇ ਨਿਯੁਕਤੀ ਪੱਤਰ
ਬਠਿੰਡਾ/ਸ੍ਰੀ ਮੁਕਤਸਰ ਸਾਹਿਬ, 2 ਮਈ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਵੱਲੋਂ ਅੱਜ ਬਠਿੰਡਾ ਵਿਖੇ ਬੂਥ ਲੈਵਲ ਤੇ ਵੱਡੀ ਮੀਟਿੰਗ ਕੀਤੀ ਗਈ । ਜਿਸ ਦੌਰਾਨ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।
ਇਸ ਮੌਕੇ ਹਰਗੋਬਿੰਦ ਕੌਰ ਨੇ ਮੀਟਿੰਗ ਵਿੱਚ ਆਈਆਂ ਹੋਈਆਂ ਸਰਕਲ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ।
ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ ਇਸ ਕਰਕੇ ਇਕ ਇਕ ਵੋਟਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਪ੍ਰੇਰਿਆ ਜਾਵੇ ਅਤੇ ਚੋਣਾਂ ਵਾਲੇ ਦਿਨ 1 ਜੂਨ ਨੂੰ ਤੱਕੜੀ ਵਾਲਾ ਬਟਨ ਨੱਪਣ ਨੂੰ ਕਿਹਾ ਜਾਵੇ । ਉਹਨਾਂ ਨੇ ਔਰਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਘਰੋਂ ਘਰੀਂ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾਵੇ ਅਤੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੀਤੇ ਗਏ ਕੰਮਾਂ ਅਤੇ ਚਲਾਈਆਂ ਗਈਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ ।
ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ ਤੇ ਲੋਕ ਸਭਾ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਵੱਡੀ ਜਿੱਤ ਹੋਵੇਗੀ ।
ਇਸ ਮੌਕੇ ਚਰਨਜੀਤ ਕੌਰ ਜਿਲ੍ਹਾਂ ਪ੍ਰਧਾਨ ਦਿਹਾਤੀ , ਬਲਵਿੰਦਰ ਕੌਰ ਜਿਲ੍ਹਾਂ ਪ੍ਰਧਾਨ ਸ਼ਹਿਰੀ , ਜੁਗਿੰਦਰ ਕੌਰ ਐੱਸ.ਜੀ.ਪੀ.ਸੀ ਮੈਂਬਰ , ਬੱਬਲੀ ਢਿੱਲੋਂ ਹਲਕਾ ਇੰਚਾਰਜ , ਜਸਵਿੰਦਰ ਕੌਰ , ਜਪਜੀ ਸ਼ੇਰਗਿੱਲ ਅਤੇ ਸਰਕਲ ਪ੍ਰਧਾਨਾਂ ਜਸਪ੍ਰੀਤ ਕੌਰ, ਜਸਵਿੰਦਰ ਕੌਰ, ਜਸਬੀਰ ਕੌਰ, ਸਗਰੀਕਾ, ਸੰਦੀਪ ਕੌਰ, ਹਰਬੀਰ ਕੌਰ, ਰਜਨੀ ਜੈਨ, ਮਨਜੀਤ ਕੌਰ, ਸੁਖਵਿੰਦਰ ਕੌਰ, ਗੁਰਜੀਤ ਕੌਰ , ਦੀਪ ਕੌਰ ਅਤੇ ਸੁਖਜੀਤ ਕੌਰ ਆਦਿ ਮੌਜੂਦ ਸਨ ।