Breaking

ਦੇਸ਼ ਭਗਤ ਗਲੋਬਲ ਸਕੂਲ ਵਿਖੇ ਰੰਗਾਰੰਗ ਢੰਗ ਨਾਲ ਮਨਾਇਆ ਗਿਆ ਤੀਜ ਦਾ ਤਿਉਹਾਰ

 ਤੀਆਂ ਸਿੱਖਿਆ ਅਤੇ ਸੱਭਿਆਚਾਰ ਦੀ ਇੱਕਤਾਂ ਦਾ ਸੁੰਦਰ ਮਿਸਾਲ- ਪ੍ਰਿੰਸੀਪਲ ਡਾਕਟਰ ਸੰਜੀਵ ਜਿੰਦਲ

 

ਸ੍ਰੀ ਮੁਕਤਸਰ ਸਾਹਿਬ : ਦੇਸ਼ ਭਗਤ ਕੈਂਪਸ, ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ ਡਾਕਟਰ ਜ਼ੋਰਾ ਸਿੰਘ ਅਤੇ ਪ੍ਰੋ ਚਾਂਸਲਰ ਡਾਕਟਰ ਤੇਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਪ੍ਰਿੰਸੀਪਲ ਡਾਕਟਰ ਸੰਜੀਵ ਜਿੰਦਲ ਅਤੇ ਵਾਈਸ ਪ੍ਰਿੰਸੀਪਲ ਡਾਕਟਰ ਪਰਮਪ੍ਰੀਤ ਕੌਰ ਦੀ ਦੇਖ ਰੇਖ ਹੇਠ ਦੇਸ਼ ਭਗਤ ਗਲੋਬਲ ਸਕੂਲ ਵਿੱਚ ਤੀਜ ਦਾ ਤਿਉਹਾਰ ਬੜੀ ਉਤਸ਼ਾਹਤਾ ਅਤੇ ਰੰਗਾਰੰਗ ਢੰਗ ਨਾਲ ਮਨਾਇਆ ਗਿਆ। ਤਿਉਹਾਰ ਦੀ ਸ਼ੁਰੂਆਤ ਤੀਜ ਦੇ ਮਹੱਤਵ ਬਾਰੇ ਭਾਸ਼ਣ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਲੋਕ ਨਾਚ ਤੇ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ। ਬੱਚਿਆਂ ਤੋਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਉੱਤਰ ਵੀ ਪੁੱਛੇ ਗਏ।

ਇਸ ਮੌਕੇ ਪ੍ਰਿੰਸੀਪਲ ਡਾਕਟਰ ਸੰਜੀਵ ਜਿੰਦਲ ਨੇ ਕਿਹਾ ਕਿ ਵਿਦਿਆਰਥੀਆਂ ਲਈ ਵੱਖ-ਵੱਖ ਸਪੱਧਾਵਾਂ ਜਿਵੇਂ ਕਿ ਬੇਸਟ ਟ੍ਰੈਡੀਸ਼ਨਲ ਡ੍ਰੈੱਸ, ਮਿਸ ਤੀਜ, ਮਿਸ ਸਮਾਈਲਿੰਗ ਫੇਸ, ਮਿਸ ਟੈਲੈਂਟ ਆਦਿ ਰੱਖੀਆਂ ਗਈਆਂ। ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ ਅਤੇ ਆਪਣੇ ਵਿਆਕਤੀਕਤ ਤਾਲਮੇਲ, ਸਜਾਵਟ ਅਤੇ ਪ੍ਰਸਤੁਤੀ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਤੀਜ ਦੇ ਇਸ ਸੱਭਿਆਚਾਰਕ ਪ੍ਰੋਗਰਾਮ ਮੌਕੇ
ਇਨ੍ਹਾਂ ਸਪੱਧਾਵਾਂ ਲਈ ਜੱਜਾਂ ਦੇ ਪੈਨਲ ਵੱਲੋਂ ਨਿਰਣਾ ਲਿਆ ਗਿਆ, ਜੋ ਕਿ ਵਿਦਿਆਰਥੀਆਂ ਦੇ ਤਰੀਕੇ, ਵਿਅਕਤੀਤਵ, ਪੋਸ਼ਾਕ ਅਤੇ ਟੈਲੈਂਟ ਦੇ ਆਧਾਰ 'ਤੇ ਕੀਤਾ ਗਿਆ। ਜਿੱਤਣ ਵਾਲਿਆਂ ਨੂੰ ਟਾਈਟਲਾਂ ਦੇ ਨਾਲ ਨਾਲ ਸਨਮਾਨ ਪੱਤਰ ਵੀ ਦਿੱਤੇ ਗਏ। 

ਮਿਸ ਤੀਜ ਦਾ ਖਿਤਾਬ ਕੋਮਲਪ੍ਰੀਤ ਕੌਰ (ਯੂ ਕੇ ਜ਼ੀ), ਰੀਜ਼ੁਲਪਾਲ (ਤੀਸਰੀ) ਅਤੇ ਤਨੀਸ਼ਾ (ਦਸਵੀਂ) ਨੇ ਆਪਣੇ ਨਾਮ ਕੀਤਾ। ਬੇਸਟ ਟ੍ਰੈਡੀਸ਼ਨਲ ਡ੍ਰੈੱਸ ਦਾ ਖਿਤਾਬ ਅਨਾਇਆ (ਯੂ ਕੇ ਜ਼ੀ), ਉੱਥੇ ਹੀ ਮਿਸ ਸਮਾਈਲਿੰਗ ਫੇਸ ਦਾ ਖਿਤਾਬ ਜਸਨੀਤ ਕੌਰ ਨੇ ਜਿੱਤਿਆ। ਤਿਉਹਾਰ ਦੇ ਦੌਰਾਨ ਮਿਸ ਟੈਲੈਂਟਡ ਦਾ ਖ਼ਿਤਾਬ ਗੁਰਕੀਰਤ ਕੌਰ (ਦਸਵੀਂ) ਨੇ ਆਪਣੇ ਨਾਮ ਕੀਤਾ। ਮੁੰਡਿਆਂ ਵਿੱਚੋਂ ਮਿਸਟਰ ਡੀ ਬੀ ਜ਼ੀ ਐਸ ਦਾ ਖਿਤਾਬ ਯਸ਼ਬੀਰ ਸਿੰਘ (ਯੂ ਕੇ ਜ਼ੀ) ਅਤੇ ਸੈਵਿਊ ਮਿੱਡਾ (ਪੰਜਵੀਂ) ਨੇ ਆਪਣੇ ਨਾਮ ਕੀਤਾ। ਅਧਿਆਪਕਾਂ ਨੇ ਵੀ ਤੀਜ ਦੇ ਤਿਉਹਾਰ ਵਿੱਚ ਜੋਸ਼ ਨਾਲ ਭਾਗ ਲਿਆ ਅਤੇ ਮੈਡਮ ਜਸਪਾਲ ਕੌਰ ਨੇ ਬੇਸਟ ਟ੍ਰੈਡੀਸ਼ਨਲ ਡ੍ਰੈੱਸ ਮੁਕਾਬਲੇ ਵਿੱਚ ਬਾਜੀ ਮਾਰੀ।

ਸਕੂਲ ਦੇ ਪ੍ਰਿੰਸੀਪਲ ਡਾਕਟਰ ਸੰਜੀਵ ਜਿੰਦਲ ਨੇ ਸਮਾਰੋਹ ਨੂੰ ਸਿੱਖਿਆ ਅਤੇ ਸੱਭਿਆਚਾਰ ਦੀ ਇੱਕਤਾਂ ਦਾ ਸੁੰਦਰ ਮਿਸਾਲ ਦੱਸਿਆ ਅਤੇ ਵਿਦਿਆਰਥੀਆਂ ਨੂੰ ਆਪਣੀ ਸਾਂਸਕ੍ਰਿਤਕ ਧਰੋਹਰ ਨੂੰ ਸਾਂਭ ਕੇ ਰੱਖਣ ਦੀ ਪ੍ਰੇਰਣਾ ਦਿੱਤੀ। ਉਹਨਾਂ ਕਿਹਾ ਕਿ ਸਾਵਣ ਦੇ ਮਹੀਨੇ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਬੱਚਿਆਂ ਵਿੱਚ ਸਾਡੇ ਰੀਤੀ ਰਿਵਾਜਾਂ ਨੂੰ ਉਜਾਗਰ ਕਰਨ ਦਾ ਇੱਕ ਵਧੀਆ ਉਪਰਾਲਾ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾਕਟਰ ਪਰਮਪ੍ਰੀਤ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਧੀਆਂ ਲਈ ਸਭ ਤੋਂ ਵੱਧ ਖੁਸ਼ੀਆਂ ਭਰਿਆ ਹੁੰਦਾ ਹੈ। ਉਹਨਾਂ ਕਿਹਾ ਕਿ ਇਸ ਮੌਕੇ ਸਾਜੀ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆ ਕੇ ਮਾਵਾਂ ਨਾਲ ਦੁੱਖ ਸੁੱਖ ਕਰਦੀਆਂ ਹਨ ਜਿਸ ਕਰਕੇ ਇਹ ਤਿਉਹਾਰ ਮਾਵਾਂ ਧੀਆਂ ਦੇ ਪਿਆਰ ਦਾ ਸਨੇਹ ਵੀ ਮੰਨਿਆ ਜਾਂਦਾ ਹੈ। ਇਹ ਤੀਜ ਤਿਉਹਾਰ ਵਿਦਿਆਰਥੀਆਂ ਲਈ ਨਾ ਕੇਵਲ ਮਨੋਰੰਜਨ ਭਰਪੂਰ ਸੀ, ਸਗੋਂ ਇਸ ਰਾਹੀਂ ਉਹਨਾਂ ਨੇ ਆਤਮ-ਵਿਕਾਸ, ਸਾਂਝ ਅਤੇ ਪਰੰਪਰਾ ਨਾਲ ਜੁੜਾਅ ਦਾ ਅਹਿਸਾਸ ਵੀ ਕੀਤਾ। ਇਸ ਮੌਕੇ ਡਾਕਟਰ ਮੁਨੀਸ਼ ਜੋਸ਼ੀ, ਪ੍ਰਿੰਸੀਪਲ, ਮਾਤਾ ਜਰਨੈਲ ਕੌਰ ਮੈਮੋਰੀਅਲ ਕਾਲਜ਼ ਆਫ ਫਾਰਮੇਸੀ, ਮੈਡਮ ਰੁਪਿੰਦਰ ਬੁੱਟਰ, ਪ੍ਰਿੰਸੀਪਲ, ਮਾਤਾ ਜਰਨੈਲ ਕੌਰ ਮੈਮੋਰੀਅਲ ਕਾਲਜ਼ ਆਫ ਨਰਸਿੰਗ ਐਂਡ ਪੈਰਾ ਮੈਡੀਕਲ ਸਾਇੰਸਜ਼, ਮੇਜਰ ਚੰਦ, ਸੁਪ੍ਰਿੰਟੈਂਡੈਂਟ, ਦੇਸ਼ ਭਗਤ ਕੈਂਪਸ, ਮੈਡਮ ਮਨਜਿੰਦਰ ਕੌਰ, ਨਵਦੀਪ ਸਿੰਘ, ਅਕਾਊਂਟੈਂਟ, ਦੇਸ਼ ਭਗਤ ਕੈਂਪਸ, ਦਿਲਬਾਗ ਸਿੰਘ ਬਾਗੀ, ਸੁਪਰਵਾਈਜਰ, ਦੇਸ਼ ਭਗਤ ਕੈਂਪਸ ਅਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।

Post a Comment

Previous Post Next Post