Breaking

ਮੁਕਤੀਸਰ ਵੈਲਫੇਅਰ ਕਲੱਬ ਨੇ ਸੜਕ ਸੁਰੱਖਿਆ ਫੋਰਸ ਦੇ ਸਹਿਯੋਗ ਨਾਲ ਵਾਹਨ ਚਾਲਕਾਂ ਨੂੰ ਪੁਸਤਕਾਂ ਵੰਡੀਆਂ

ਪੁਸਤਕਾਂ ਵਿੱਚ ਸੜਕ ਸੁਰੱਖਿਆ ਚਿੰਨਾ ਤੋਂ ਇਲਾਵਾ ਹੋਰ ਜਾਣਕਾਰੀ ਦਰਸਾਈ ਗਈ- ਜਸਪ੍ਰੀਤ ਛਾਬੜਾ


ਸ੍ਰੀ ਮੁਕਤਸਰ ਸਾਹਿਬ : ਭਾਰਤ ਸਰਕਾਰ ਤੇ ਸੜਕ ਸੁਰੱਖਿਆ ਮੰਤਰਾਲੇ ਵੱਲੋਂ ਨੈਸ਼ਨਲ ਅਵਾਰਡ ਪ੍ਰਾਪਤ ਕਰ ਚੁੱਕੀ ਸੰਸਥਾ ਮੁਕਤੀਸਰ ਵੈਲਫਰ ਕਲੱਬ ਰਜਿਸਟਰਡ ਵੱਲੋਂ ਬੀਤੇ ਦਿਨ ਸੜਕ ਸੁਰੱਖਿਆ ਫੋਰਸ ਅਤੇ ਸੀ.ਪੀ.ਆਰ ਸੀ ਬਰਾਂਚ ਦੇ ਸਹਿਯੋਗ ਨਾਲ ਮਾਨਯੋਗ ਸਪੈਸ਼ਲ ਡੀ.ਜੀ.ਪੀ ਸ੍ਰੀ ਏ ਐਸ ਰਾਏ ਆਈ.ਪੀ.ਐਸ ਅਤੇ ਮਾਨਯੋਗ ਐਸ.ਐਸ.ਪੀ ਡਾਕਟਰ ਅਖਿਲ ਚੌਧਰੀ ਜੀ ਅਤੇ ਡੀ.ਐਸ.ਪੀ ਹੈਡ ਕੁਆਰਟਰ ਸ੍ਰੀ ਅਮਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਬਸ ਅੱਡਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੜਕ ਸੁਰੱਖਿਆ ਜਾਗਰੂਕਤਾ ਅਭਿਆਨ ਚਲਾਇਆ ਗਿਆ ਇਸ ਅਭਿਆਨ ਮੁਕਤੀਸਰ ਵੈਲਫੇਅਰ ਕਲੱਬ ਅਤੇ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਨੇ ਵਾਹਨ ਚਾਲਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਸਬੰਧੀ ਪੁਸਤਕਾਂ ਵੰਡੀਆਂ ਅਤੇ ਕਿਹਾ ਕਿ ਸੜਕੀ ਹਾਦਸਿਆਂ ਨੂੰ ਰੋਕਣ ਲਈ ਹਰੇਕ ਵਿਅਕਤੀ ਸੜਕੀ ਨਿਯਮਾਂ ਦੀ ਪਾਲਣਾ ਕਰੇ।


ਇਸ ਮੌਕੇ ਤੇ ਮੁਕਤੀਸਰ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਅਤੇ ਸੜਕ ਸੁਰੱਖਿਆ ਫੋਰਸ ਦੇ ਏਰੀਆ ਇੰਚਾਰਜ ਮੰਦਰ ਸਿੰਘ ਸੀ.ਪੀ.ਆਰ.ਸੀ ਬਰਾਂਚ ਦੇ ਇੰਚਾਰਜ ਜਗਵਿੰਦਰ ਸਿੰਘ ਹਾਜ਼ਰ ਸਨ ਉਹਨਾਂ ਨਾਲ ਜੋਗਿੰਦਰ ਸਿੰਘ, ਡਾਕਟਰ ਵਿਜੇ ਬਜਾਜ, ਰਜਿੰਦਰ ਪ੍ਰਸਾਦ ਗੁਪਤਾ, ਨਵਦੀਪ ਸਿੰਘ, ਐਡਵੋਕੇਟ ਆਸ਼ੀਸ਼ ਬਾਂਸਲ, ਪਰਮਪਾਲ ਸਿੰਘ, ਦੀਪਾਂਸ਼ੂ ਕੁਮਾਰ, ਅਜੇ ਪਾਸੀ, ਪ੍ਰਭਾਤ ਗਿਰਦਰ ਸੜਕ ਸੁਰੱਖਿਆ ਫੋਰਸ ਤੋਂ ਲਵਪ੍ਰੀਤ ਸਿੰਘ, ਮਨਪ੍ਰੀਤ ਕੌਰ, ਮੋਹਿਤ ਕੁਮਾਰ ਆਦੀ ਹਾਜ਼ਰ ਸਨ ਇਸ ਦੌਰਾਨ ਜਸਪ੍ਰੀਤ ਸਿੰਘ ਛਾਬੜਾ ਅਤੇ ਮੰਦਰ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਰਲ ਕੇ ਜ਼ਿਲ੍ੇ ਵਿੱਚ ਸੜਕ ਸੁਰੱਖਿਆ ਅਭਿਆਨ ਤਹਿਤ ਲੋਕਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਅਤੇ ਨਾਲ ਹੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਚਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਜਾਗਰੂਕਤਾ ਅਭਿਆਨ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ 



Post a Comment

Previous Post Next Post