ਮਾਨਸਾ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮਾਨਸਾ ਵੱਲੋਂ ਸਰਦੂਲਗੜ੍ਹ ਵਿਖੇ 1 ਅਕਤੂਬਰ ਦੀ ਭੁੱਖ ਹੜਤਾਲ ਨੂੰ ਲੈ ਕੇ ਇੱਕ ਮੀਟਿੰਗ ਦਰਸ਼ਨ ਸਿੰਘ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਬਲਵਿੰਦਰ ਉਲਕ ਅਤੇ ਮੇਲਾ ਸਿੰਘ ਨੇ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਨਾਲ ਕੀਤਾ ਵਾਅਦਾ ਪੂਰਾ ਨਾ ਕਰਕੇ ਘੋਰ ਅਨਿਆਂ ਕੀਤਾ ਹੈ। ਇਸ ਮੌਕੇ ਬੋਲਦਿਆਂ ਊਧਮ ਮੰਦਰਾਂ ਅਤੇ ਪ੍ਰਭੂ ਰਾਮ ਨੇ ਕਿਹਾ 1 ਅਕਤੂਬਰ ਦੀ ਭੁੱਖ ਹੜਤਾਲ ਸਰਕਾਰ ਦੇ ਮੁਲਾਜ਼ਮਾਂ ਬਾਰੇ ਕੀਤੇ ਝੂਠੇ ਦਾਅਵਿਆਂ ਦੀ ਫੂਕ ਕੱਢ ਦੇਵੇਗੀ। ਸੈਂਟਰ ਦੀ ਮੋਦੀ ਸਰਕਾਰ ਤੇ ਵਰਦਿਆਂ ਆਗੂਆਂ ਨੇ ਕਿਹਾ ਮੁਲਾਜ਼ਮਾਂ ਨੇ ਯੂ ਪੀ ਐਸ ਵਰਗੀਆਂ ਸਕੀਮਾਂ ਲਿਆ ਕੇ ਮੁਲਾਜ਼ਮਾਂ ਦੇ ਅੱਖੀਂ ਘੱਟਾ ਪਾਉਣ ਦਾ ਯਤਨ ਕੀਤਾ ਹੈ ਪਰ ਮੁਲਾਜ਼ਮਾਂ ਨੇ ਯੂਪੀਐਸ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। 2004 ਤੋਂ ਭਰਤੀ ਮੁਲਾਜ਼ਮ 1972 ਵਾਲੀ ਸੰਪੂਰਨ ਪੈਨਸ਼ਨ ਦੀ ਬਹਾਲੀ ਚਾਹੁੰਦੇ ਹਨ,ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਪੂਰਨ ਪੈਨਸ਼ਨ ਦੀ ਬਹਾਲੀ ਕਰਕੇ ਮੁਲਾਜ਼ਮਾਂ ਦੀ ਭਵਿੱਖ ਪ੍ਰਤੀ ਚਿੰਤਾ ਨੂੰ ਦੂਰ ਕਰੇ। ਆਗੂਆਂ ਸਮੁੱਚੇ ਮੁਲਾਜ਼ਮ ਵਰਗ ਨੂੰ ਇਸ ਹੜਤਾਲ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ ਤਾਂ ਜੋ ਸਰਕਾਰ ਤੋਂ ਆਪਣੀ ਚਿਰਾਂ ਤੋਂ ਲਟਕਦੀ ਮੰਗ ਮੰਗ ਮਨਵਾਈ ਜਾ ਸਕੇ।ਇਸ ਮੌਕੇ ਰਾਜ ਕੁਮਾਰ,ਗੁਰਜੰਟ ਬੋਹਾ, ਅੰਗਰੇਜ਼ ਸਿੰਘ,ਅੰਮ੍ਰਿਤਪਾਲ ਸਿੰਘ ਕਰੰਡੀ,,ਭਿੰਦਰ ਸਿੰਘ ਮਾਨਖੇੜਾ ,ਗੁਰਮੀਤ ਝੁਨੀਰ, ਬਲਵਿੰਦਰ ਸਿੰਘ ਚੂਹੜੀਆ, ਭੁਪਿੰਦਰ ਸਿੰਘ , ਨਰਿੰਦਰ ਸਿੰਘ, ਗੁਰਪਾਲ ਸਿੰਘ, ਸ਼ਰਦਪਾਲ ਜਟਾਣਾ ਆਦਿ ਆਗੂ ਹਾਜਰ ਸਨ।