ਪਿੰਡ ਰਹੂੜਿਆਂਵਾਲੀ ਕੋਲ ਵਿਧਾਇਕ ਕਾਕਾ ਬਰਾੜ ਨੇ ਕੀਤਾ ਸੜ੍ਹਕ ਦੇ ਨਵੀਨੀਕਰਨ ਦਾ ਉਦਘਾਟਨ
ਸ੍ਰੀ ਮੁਕਤਸਰ ਸਾਹਿਬ, 28 ਸਤੰਬਰ : ਪਿਛਲੇ ਲੰਬੇ ਸਮੇਂ ਤੋਂ ਵੱਡੀ ਸਮੱਸਿਆ ਨਾਲ ਜੂਝ ਰਹੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਪੰਨੀਵਾਲਾ ਨੂੰ ਜਾਂਦੀ ਸੜ੍ਹਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਵੱਖ ਵੱਖ ਪਿੰਡਾਂ ਤੋਂ ਪੰਚਾਇਤਾਂ ਤੇ ਆਮ ਲੋਕ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸੇ ਤਹਿਤ ਸੜ੍ਹਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਪਿੰਡ ਰਹੂੜਿਆਂਵਾਲੀ, ਮਹਾਂਬੱਧਰ, ਚਿਬੜਾਂਵਾਲੀ, ਸ਼ੇਰੇ ਵਾਲਾ, ਬਾਂਮ, ਉੜਾਂਗ, ਪੰਨੀਵਾਲਾ ਤੇ ਹੋਰ ਆਸ—ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਆਉਣ—ਜਾਣ ਵਿੱਚ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਹੋਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ।ਵਿਧਾਇਕ ਕਾਕਾ ਬਰਾੜ ਨੇ ਆਖਿਆ ਕਿ ਇਹ ਸੜ੍ਹਕ ਜਿਲ੍ਹੇ ਦੇ ਤਿੰਨ ਹਲਕਿਆਂ ਨੂੰ ਟੱਚ ਕਰਦੀ ਹੈ ਜਿਸ ਵਿੱਚ ਸ੍ਰੀ ਮੁਕਤਸਰ ਸਾਹਿਬ, ਮਲੋਟ ਤੇ ਲੰਬੀ ਹਲਕੇ ਹਨ।ਉਨ੍ਹਾਂ ਇਹ ਵੀ ਆਖਿਆ ਕਿ ਇਸ ਉਦਘਾਟਨੀ ਸਮਾਗਮ ਵਿੱਚ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਤੇ ਕੈਬਨਿਟ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਪਹੁੰਚਣਾ ਸੀ ਪਰ ਵਿਧਾਨ ਸਭਾ ਸ਼ੈਸਨ ਦੌਰਾਨ ਉਹ ਨਹੀਂ ਆ ਸਕੇ। ਇਸ ਲਈ ਉਨ੍ਹਾਂ ਵੱਲੋਂ ਉਦਘਾਟਨ ਕੀਤਾ ਗਿਆ ਹੈ।ਵਿਧਾਇਕ ਕਾਕਾ ਬਰਾੜ ਨੇ ਜਿੱਥੇ ਮੁੱਖਮੰਤਰੀ ਸ ਭਗਵੰਤ ਮਾਨ ਦਾ ਧੰਨਵਾਦ ਕੀਤਾ ਉੱਥੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਜੀ ਦਾ ਵੀ ਸ਼ੁਕਰਾਨਾ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਵੱਡੀ ਮੰਗ ਨੂੰ ਸਿਰੇ ਚੜ੍ਹਾਇਆ। ਕਾਕਾ ਬਰਾੜ ਨੇ ਆਖਿਆ ਕਿ ਇਹ ਸੜ੍ਹਕ ਦੀ ਲੰਬਾਈ ਕਰੀਬ 28 ਕਿਲੋਮੀਟਰ ਹੈ ਅਤੇ ਇਸ ਤੇ ਕਰੀਬ 12 ਕਰੋੜ ਰੁਪਏ ਖਰਚ ਹੋਣਗੇ ਅਤੇ ਆਉਣ ਵਾਲੇ 9 ਮਹੀਨਿਆਂ ਵਿੱਚ ਇਹ ਮੁਕੰਮਲ ਹੋ ਜਾਵੇਗੀ।ਇਸ ਮੌਕੇ ਬੋਲਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਸੜਕ ਪਿਛਲੇ ਕਈ ਸਾਲਾਂ ਤੋਂ ਖਸਤਾ ਹਾਲਤ ਵਿੱਚ ਸੀ, ਜਿਸ ਕਾਰਨ ਉਨ੍ਹਾਂ ਨੂੰ ਆਉਣ—ਜਾਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਸੀ। ਉਨ੍ਹਾਂ ਕਿਹਾ ਕਿ ਹੁਣ ਸੜਕ ਦੇ ਨਵੀਨੀਕਰਨ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ।ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦੇ ਵਿਕਾਸ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਉਹ ਸਰਕਾਰ ਦੇ ਇਸ ਕੰਮ ਤੋਂ ਬਹੁਤ ਖੁਸ਼ ਹਨ। ਇਸ ਮੌਕੇ ਪੰਜਾਬ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਜਗਦੇਵ ਸਿੰਘ ਬਾਂਮ, ਮਾਰਕਿਟ ਕਮੇਟੀ ਮੁਕਤਸਰ ਦੇ ਚੇਅਰਮੈਨ ਸੁਰਜੀਤ ਸਿੰਘ ਸੰਧੂ, ਮਾਰਕਿਟ ਕਮੇਟੀ ਬਰੀਵਾਲਾ ਦੇ ਚੇਅਰਮੈਨ ਰਾਜਿੰਦਰ ਸਿੰਘ ਬਰਾੜ, ਕੱਚਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਵੜਿੰਗ, ਪਿੰਡ ਰਹੂੜਿਆਂਵਾਲੀ ਦੇ ਸਰਪੰਚਨੀ ਇੰਦਰਜੀਤ ਕੌਰ, ਸਰਪੰਚ ਜੱਸਲ ਸਿੰਘ, ਸੀਨੀਅਰ ਆਗੂ ਬਲਰਾਜ ਸਿੰਘ ਭੁੱਲਰ, ਗੋਨਿਆਣਾ ਸਰਪੰਚ ਤਰਸੇਮ ਸਿੰਘ, ਥਾਂਦੇਵਾਲਾ ਸਰਪੰਚ ਬਲਵਿੰਦਰ ਸਿੰਘ ਬਿੰਦਾ, ਚੜੇਵਾਨ ਸਰਪੰਚ ਨਿਰਭੈ ਸਿੰਘ ਬੁੱਟਰ, ਗੁਰਚਰਨ ਸਿੰਘ, ਮੁਕਤਸਰ ਦਿਹਾਤੀ ਸਰਪੰਚ ਗੁਰਜੀਤ ਸਿੰਘ, ਝਬੇਲਵਾਲੀ ਸਰਪੰਚ ਜਥੇੇਦਾਰ ਲਛਮਣ ਸਿੰਘ, ਬਧਾਈ ਸਰਪੰਚ ਬੌਬੀ, ਟਰੱਕ ਯੂਨੀਅਨ ਪ੍ਰਧਾਨ ਸੁਖਜਿੰਦਰ ਸਿੰਘ ਬੱਬਲੂ ਬਰਾੜ, ਵੱਟੂ ਸਰਪੰਚ ਜਸਕਰਨ ਸਿੰਘ, ਮੁਕੰਦ ਸਿੰਘ ਵਾਲਾ ਸਰਪੰਚ ਗੁਰਭੇਜ਼ ਸਿੰਘ, ਚੱਕ ਉਤਾਰ ਸਿੰਘ ਸਰਪੰਚ ਜੱਸਾ ਸਿੰਘ, ਹਰਦੀਪ ਸਿੰਘ ਸੱਕਾਂਵਾਲੀ, ਉਪਕਾਰ ਸਿੰਘ, ਇੰਦਰਜੀਤ ਸਿੰਘ ਬਰਾੜ ਜਵਾਹਰੇਵਾਲਾ, ਮਨਪ੍ਰੀਤ ਸਿੰਘ ਢਿੱਲੋਂ, ਜ਼ਸਵਿੰਦਰ ਹੇਅਰ, ਸੁਖਮੰਦਰ ਸਿੰਘ ਸਾਬਕਾ ਸਰਪੰਚ ਝਬੇਲਵਾਲੀ, ਚਰਨਜੀਤ ਸਿੰਘ ਸੱਕਾਂਵਾਲੀ, ਹੈਪੀ ਖੋਖਰ, ਅਮਨਦੀਪ ਸਿੰਘ ਬਰਾੜ, ਗੁਰਵੰਤ ਸਿੰਘ ਸਾਬਕਾ ਸਰਪੰਚ, ਮਨੀ ਉਦੇਕਰਨ, ਜਤਿੰਦਰ ਮਹੰਤ, ਮਨਪ੍ਰੀਤ ਸਿੰਘ ਮੈਂਬਰ, ਅਮਰੀਕ ਸਿੰਘ ਥਾਂਦੇਵਾਲਾ, ਪਰਮਜੀਤ ਸਿੰਘ ਪੰਮਾ ਨੰਬਰਦਾਰ, ਮੋਹਨਾ ਗੋਨਿਆਣਾ, ਜਗਤਾਰ ਬੱਬੀ, ਸੁਖਪਾਲ ਸਿੰਘ ਪਾਲ, ਸੁਖਜਿੰਦਰ ਸਿੰਘ ਚਹਿਲ, ਜਗਦੀਪ ਢਿੱਲੋਂ, ਰੁਪਿੰਦਰ ਸਿੰਘ, ਸੋਹਣ ਸਿੰਘ ਬਧਾਈ, ਸ਼ਮਿੰਦਰ ਸਿੰਘ ਟਿੱਲੂ, ਵਕੀਲ ਸਿੰਘ, ਗੁਰਭਿੰਦਰ ਸਿੰਘ, ਗਿੱਲ ਗੋਨਿਆਣਾ, ਵਿਪਨ ਕੁਮਾਰ, ਗੁਰਦੀਪ ਪ੍ਰਧਾਨ ਆਦਿ ਵੱਡੀ ਗਿਣਤੀ ਵਿਚ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।