ਮਾਨਸਾ :
ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ ਮਾਨਸਾ ਵੱਲੋਂ ਗਊਸ਼ਾਲਾ ਵਿੱਚ ਪਹਿਲੀ ਵਾਰ ਮਾਨਸਾ ਵਿਖੇ ਸ਼ਿਵ ਮਹਾਂਪੁਰਾਣ ਕਥਾ ਦਾ ਆਯੋਜਨ ਕੀਤਾ ਗਿਆ ਜੋ ਕਿ ਮਿਤੀ 15-09-2025 ਤੋਂ 21-09-2025 ਗਊਸ਼ਾਲਾ ਵਿਖੇ ਲਗਾਤਾਰ ਸ਼ਾਮ ਨੂੰ 03:00 ਵਜੇ ਤੋਂ 06:00 ਵਜੇ ਤੱਕ ਚੱਲੇਗੀ। ਇਸ ਦੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮੁਕੇਸ਼ ਕੁਮਾਰ ਮੋਨੂੰ ਦਾਨੇਵਾਲੀਆਂ ਅਤੇ ਜਨਰਲ ਸਕੱਤਰ ਮੁਨੀਸ਼ ਕੁਮਾਰ ਬੱਬੂ ਰੜ੍ਹ ਵਾਲੇ ਨੇ ਦੱਸਿਆ ਕਿ ਇਹ ਕਥਾ ਗਊਸ਼ਾਲਾ ਵਿਖੇ ਪ੍ਰਵਚਨ ਕਰਨ ਲਈ ਮਹਾਂ ਮੰਡਲੇਸ਼ਵਰ ਸ਼ਿਵ ਯੋਗੀ ਸ਼੍ਰੀ ਸ਼੍ਰੀ 1008 ਸੁਆਮੀ ਜਮਨਾਪੁਰੀ ਜੀ ਮਹਾਂਰਾਜ ਹਰਿਦੁਆਰ ਵਾਲੇ ਅਮ੍ਰਿਤਮਈ ਕਥਾ ਦੀ ਵਰਖਾ ਕਰਨਗੇ। ਅੱਜ ਦੀ ਕਥਾ ਸੁਣਾਉਂਦਿਆਂ ਸੁਆਮੀ ਜੀ ਨੇ ਸ਼ਿਵ ਦੀ ਮਹਿਮਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸ਼ਿਵ ਮਹਾਂਪੁਰਾਣ ਸੁਣਨ ਤੋਂ ਪਹਿਲਾਂ ਸ਼ਿਵ ਦੀ ਮਹਿਮਾ ਬਾਰੇ ਜਾਣਨਾ ਅਤਿ ਜਰੂਰੀ ਹੈ। ਉਹਨਾਂ ਕਿਹਾ ਕਿ ਸ਼ਿਵ ਦਾ ਕਦੇ ਜਨਮ ਨਹੀਂ ਹੁੰਦਾ ਅਤੇ ਨਾਂ ਹੀ ਕਦੇ ਮੌਤ ਹੁੰਦੀ ਹੈ। ਉਹਨਾਂ ਕਿਹਾ ਕਿ ਸ਼ਿਵ ਹੀ ਅਕਾਸ਼ ਹੈ।
ਇਸ ਮੌਕੇ ਉਹਨਾਂ ਸੁੰਦਰ-ਸੁੰਦਰ ਭਜਨ ਗਾਏ ਜਿਨ੍ਹਾਂ ਨੂੰ ਸੁਣ ਕੇ ਪੰਡਾਲ ਵਿੱਚ ਬੈਠੀ ਸਾਰੀ ਸੰਗਤ ਸ਼ਿਵ ਦੀ ਭਗਤੀ ਵਿੱਚ ਲੀਨ ਹੋ ਗਈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜੋਤੀ ਪ੍ਰਚੰਡ ਦੀ ਰਸਮ ਸ਼ਹਿਰ ਦੇ ਉੱਘੇ ਵਪਾਰੀ ਵਿਜੈ ਕੁਮਾਰ ਮੌੜਾਂ ਵਾਲੇ ਨੇ ਨਿਭਾਈ ਅਤੇ ਆਰਤੀ ਦੀ ਰਸਮ ਸ਼ਹਿਰ ਦੇ ਉੱਘੇ ਦਾਨੀ ਸੱਜਣ ਅਤੇ ਅਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਸ਼੍ਰੀ ਪ੍ਰਸ਼ੋਤਮ ਦਾਸ ਬਾਂਸਲ ਲੋਹੇ ਵਾਲੇ ਨੇ ਬਾਖੂਬੀ ਅਦਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਅਸ਼ੋਕ ਕੁਮਾਰ ਚਾਂਦਪੁਰੀਆਂ, ਵਾਈਸ ਪ੍ਰਧਾਨ ਮਾਸਟਰ ਹਾਕਮ ਚੰਦ, ਕੈਂਸ਼ੀਅਰ ਧਰਮਪਾਲ ਚਾਂਦਪੁਰੀਆ, ਵਿਸ਼ਾਲ ਜੈਨ ਗੋਲਡੀ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ, ਭੋਲਾ ਰਾਮ ਰੇਹ ਵਾਲੇ, ਚੰਦਨ ਐਲ.ਆਈ.ਸੀ., ਮੁਨੀਸ਼ ਪਿੰਟੂ ਲੈਹਰੀ ਵਾਲੇ, ਈਸ਼ਵਰ ਗੋਇਲ ਆਦਿ ਹਾਜਰ ਸਨ।