ਸੰਗਠਨ ਸਿਰਜਨ ਅਭਿਆਨ ਮੁਹਿੰਮ ਤਹਿਤ ਕਾਂਗਰਸ ਦੀ ਮੀਟਿੰਗ ਪਿੰਡ ਕਰਮਗੜ ਦੇ ਇੱਕ ਨਿਜੀ ਪੈਲਸ ਵਿੱਚ ਹੋਈ
ਮਲੋਟ,17 ਸਤੰਬਰ : ਕਾਂਗਰਸ ਪਾਰਟੀ ਵੱਲੋਂ ਨਵੇਂ ਚੁਣੇ ਜਾਣ ਵਾਲੇ ਜ਼ਿਲਾ ਪ੍ਰਧਾਨਾ ਦੇ ਸਬੰਧ ਵਿੱਚ ਪਾਰਟੀ ਵਰਕਰਾਂ/ਆਗੂਆਂ ਦੀ ਰਾਇ ਲੈਣ ਲਈ ਚਲਾਈ ਗਈ ਸੰਗਠਨ ਸਿਰਜਨ ਅਭਿਆਨ ਮੁਹਿੰਮ ਤਹਿਤ ਅੱਜ ਲੰਬੀ ਹਲਕੇ ਦੇ ਵਰਕਰਾਂ ਦੀ ਮੀਟਿੰਗ ਪਿੰਡ ਕਰਮਗੜ ਦੇ ਇੱਕ ਨਿਜੀ ਪੈਲਸ ਵਿੱਚ ਹੋਈ । ਪਾਰਟੀ ਹਾਈ ਕਮਾਂਡ ਵੱਲੋਂ ਜਿਲਾ ਸ਼੍ਰੀ ਮੁਕਤਸਰ ਸਾਹਿਬ ਲਈ ਨਿਯੁਕਤ ਅਬਜਰਵਰ ਵਿਕਾਰ ਰਸੂਲ ਵਾਣੀ ਅਤੇ ਸਹਿ -ਅਬਜਰਵਰ ਅੰਗਦ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪਾਰਟੀ ਵਰਕਰਾਂ ਨੇ ਵਿਸ਼ੇਸ਼ ਤੌਰ ਤੇ ਉਤਸ਼ਾਹ ਦਿਖਾਇਆ । ਇਹ ਮੀਟਿੰਗ ਇੱਕ ਰੈਲੀ ਦਾ ਰੂਪ ਧਾਰਨ ਕਰ ਗਿਆ ਜੀ ਜਿਸ ਨੇ ਪਾਰਟੀ ਆਗੂਆਂ ਵਿੱਚ ਵਿਸ਼ੇਸ਼ ਉਤਸਾਹ ਭਰਿਆ ।
ਇਸ ਮੀਟਿੰਗ ਵਿੱਚ ਹਲਕਾ ਲੰਬੀ ਦੇ ਇੰਚਾਰਜ ਜਗਪਾਲ ਸਿੰਘ ਅਬੁਲ ਖੁਰਾਣਾ ਵੱਲੋਂ ਪਾਰਟੀ ਵਰਕਰਾਂ ਉੱਪਰ ਪਿਛਲੀ ਅਕਾਲੀ ਸਰਕਾਰ ਵੱਲੋਂ ਕੀਤੀਆਂ ਜਿਆਦਤੀਆਂ ਦਾ ਜਿਕਰ ਕਰਦੇ ਹੋਏ ਪਾਰਟੀ ਆਗੂਆਂ ਨੂੰ ਦੱਸਿਆ ਕਿ ਪਾਰਟੀ ਵਰਕਰ ਅਕਾਲੀ ਸਰਕਾਰ ਦੀਆਂ ਵਧੀਕੀਆਂ ਤੋਂ ਕਦੀ ਵੀ ਨਹੀਂ ਡਰਿਆ ਅਤੇ ਪਾਰਟੀ ਨਾਲ ਚਟਾਨ ਵਾਂਗ ਖੜਾ ਰਿਹਾ ਹੈ ।
ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਵਿਕਾਰ ਅਸੂਲ ਵਾਣੀ ਅਤੇ ਅੰਗਦ ਸੈਨੀ ਵੱਲੋਂ ਪਾਰਟੀ ਵਰਕਰਾਂ ਨੂੰ ਇਸ ਮੀਟਿੰਗ ਵਿੱਚ ਪਹੁੰਚਣ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਹਮੇਸ਼ਾ ਵਰਕਰ ਦੇ ਨਾਲ ਖੜੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲਗਭਗ ਤਹਿ ਹੈ ਅਤੇ ਇਸ ਦੌਰਾਨ ਪਾਰਟੀ ਵਰਕਰਾਂ ਦੀਆਂ ਹਰ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਕੋਈ ਵੀ ਪਾਰਟੀ ਆਗੂ/ ਵਰਕਰ ਉਹਨਾਂ ਨੂੰ ਇਕੱਲੇ ਵਿੱਚ ਜਾਂ ਸਮੂਹਕ ਤੌਰ ਤੇ ਮਿਲ ਸਕਦਾ ਹੈ ਅਤੇ ਪਾਰਟੀ ਜ਼ਿਲ੍ਹਾ ਪ੍ਰਧਾਨ ਲਈ ਆਪਣਾ ਦਾਅਵਾ ਪੇਸ਼ ਕਰ ਸਕਦਾ ਹੈ ,ਜਿਸ ਨੂੰ ਪਾਰਟੀ ਹਾਈ ਕਮਾਂਡ ਦੇ ਨਿਰਦੇਸ਼ਾਂ ਤਹਿਤ ਮੈਰਿਟ ਦੇ ਅਧਾਰ ਤੇ ਵਿਚਾਰਿਆ ਜਾਵੇਗਾ। ਇਸ ਮੀਟਿੰਗ ਵਿੱਚ ਪਾਰਟੀ ਦੇ ਬੁਲਾਰੇ ਸੁਖਚੈਨ ਸ਼ਿੰਘ ਤੱਪਾਖੇੜਾ ਤੋਂ ਇਲਾਵਾ ਹਰਭਜਨ ਸਿੰਘ ਕੱਟਿਆਂਵਾਲੀ, ਕੁਲਵੰਤ ਸਿੰਘ ਭੀਟੀਵਾਲਾ ਬਲਾਕ ਪ੍ਰਧਾਨ, ਜੁਗਨੂੰ ਭੀਟੀਵਾਲਾ ਆਦਿ ਆਗੂਆਂ ਨੇ ਆਪਣੇ ਵਿਚਾਰ ਰੱਖੇ।


Post a Comment