ਬਸ ਨਾਲ ਟਕਰਾ ਕੇ ਪਲਟੀਨਾ ਮੋਟਰ ਸਾਈਕਲ ਸਵਾਰ ਦੀ ਮੌਤ

BTTNEWS
0


ਮਲੋਟ, 08 ਸਤੰਬਰ : ਸੋਮਵਾਰ ਸਵੇਰੇ ਮਲੋਟ ਦੇ ਦਵਿੰਦਰਾ ਕੱਟ ਕੋਲ ਹੋਏ ਹਾਦਸੇ ਵਿਚ ਪਲਟੀਨਾ ਮੋਟਰ ਸਾਈਕਲ ਤੇ ਸਵਾਰ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਮੋਟਰ ਸਾਈਕਲ ਪਲੈਟੀਨਾ  ਪੀਬੀ 30 ਐਸ 6454 ਦੇ ਪ੍ਰਾਈਵੇਟ ਕੰਪਨੀ ਦੀ ਬਸ ਨੰਬਰ ਪੀਬੀ 03 ਜੇਡ 9951 ਨਾਲ ਟਕਰਾ ਜਾਣ ਕਾਰਣ ਹੋਇਆ। ਇਸ ਘਟਨਾ ਵਿਚ ਨਵਦੀਪ ਸਿੰਘ ਸਪੁੱਤਰ ਸਤਿੰਦਰ ਪਾਲ ਸਿੰਘ ਵਾਸੀ ਪਿੰਡ ਸਰਾਵਾਂ ਬੋਧਲਾ ਗੰਭੀਰ ਜਖਮੀ ਹੋ ਗਿਆ ਜਿਸਨੂੰ ਰਾਹਗੀਰਾਂ ਨੇ ਸਿਵਿਲ ਹਸਪਤਾਲ ਮਲੋਟ ਪੁਚਾਇਆ ਜਿੱਥੇ ਡਾਕਟਰਾ ਦੁਆਰਾ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੀ ਸੜਕ ਸੁਰਖਿਆ ਫੋਰਸ ਨੇ  ਮਿਰਤਕ ਵਿਅਕਤੀ ਦੇ ਪਰਿਵਾਰ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਐਕਸੀਡੈਂਟ ਹੋਏ ਵਹੀਕਲਾਂ ਨੂੰ ਰੋਡ ਤੋਂ ਪਾਸੇ ਕਰਵਾਇਆ ਗਿਆ ਅਤੇ ਘਟਨਾ ਦੀ ਸੂਚਨਾ ਥਾਣਾ ਸਿਟੀ ਮਲੋਟ ਨੂੰ ਦਿੱਤੀ। ਘਟਨਾ ਤੋਂ ਬਾਅਦ ਬਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

Post a Comment

0Comments

Post a Comment (0)