ਸ੍ਰੀ ਮੁਕਤਸਰ ਸਾਹਿਬ, 13 ਅਕਤੂਬਰ
ਹਲਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਸ੍ਰੀ ਜਗਦੀਪ ਸਿੰਘ ਕਾਕਾ ਬਰਾੜ ਨੇ ਹਲਕੇ ਦੇ ਪਿੰਡ ਜੱਸੇਆਣਾ, ਮਾਂਗਟਕੇਰ ਅਤੇ ਸ਼ਿਵਪੁਰ ਕੁਕਰੀਆਂ ਵਿੱਚ ਮੰਡੀ ਬੋਰਡ ਅਧੀਨ ਪੈਂਦੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਲਈ 2 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ।
ਇਸ ਮੌਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਵਿੱਚ ਪਿੰਡ ਜੱਸੇਆਣਾ ਵਿਖੇ ਪਿੰਡ ਜੱਸੇਆਣਾ ਤੋਂ ਲੰਬੀ ਢਾਬ ਅਤੇ ਫਿਰਨੀ ਪਿੰਡ ਜੱਸੇਆਣਾ, ਪਿੰਡ ਮਾਂਗਟਕੇਰ ਵਿਖੇ ਗੁਲਾਬੇਵਾਲਾ ਤੋਂ ਮਾਂਗਟਕੇਰ, ਮਾਂਗਟਕੇਰ ਤੋਂ ਨੂਰਪੁਰ ਕ੍ਰਿਪਾਲਕੇ, ਨੂਰਪੁਰ ਕ੍ਰਿਪਾਲਕੇ ਤੋਂ ਕਾਨਿਆਂਵਾਲੀ, ਕਾਨਿਆਂਵਾਲੀ ਤੋਂ ਜਗਤ ਸਿੰਘ ਵਾਲਾ ਅਤੇ ਫਿਰਨੀ ਪਿੰਡ ਮਾਂਗਟਕੇਰ ਅਤੇ ਪਿੰਡ ਸ਼ਿਵਪੁਰ ਕੁਕਰੀਆਂ ਵਿਖੇ ਫਿਰਨੀ ਪਿੰਡ ਸ਼ਿਵਪੁਰ ਕੁਕਰੀਆਂ ਅਧੀਨ ਪੈਂਦੀਆਂ ਸੜਕਾਂ ਦੀ ਉਸਾਰੀ ਕੀਤੀ ਜਾਣੀ ਹੈ ਅਤੇ ਇਨ੍ਹਾਂ ਸਾਰੇ ਪ੍ਰੋਜੈਕਟਾਂ ’ਤੇ 2 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੇ ਕੰਮਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਨ੍ਹਾਂ ਸੜਕਾਂ ਦੇ ਬਣਨ ਨਾਲ ਇਲਾਕਾ ਨਿਵਾਸੀਆਂ ਨੂੰ ਆਵਾਜਾਈ ਲਈ ਹੋਰ ਬਿਹਤਰ ਸਹੂਲਤ ਮਿਲੇਗੀ।
ਇਸ ਮੌਕੇ ਸਰਪੰਚ ਪਿੰਡ ਜੱਸੇਆਣਾ ਅਰਸ਼ ਬਰਾੜ, ਪਿੰਡ ਮਾਂਗਟਕੇਰ ਸਰਪੰਚ ਬਾਬਾ ਸ਼ਿੰਗਾਰਾ ਸਿੰਘ, ਸਰਪੰਚ ਪਿੰਡ ਕੁਕਰੀਆਂ ਨੌ ਨਿਹਾਲ ਸਿੰਘ, ਸਰਪੰਚ ਪਿੰਡ ਕਾਨਿਆਂਵਾਲੀ ਬਿੱਕਰ ਸਿੰਘ, ਸੁਖਜਿੰਦਰ ਸਿੰਘ ਬੱਬਲੂ ਬਰਾੜ, ਉਪਕਾਰ ਸਿੰਘ, ਗੁਰਮੀਤ ਸਿੰਘ, ਐਡਵੋਕੇਟ ਅਰਵਿੰਦਰ ਸਿੰਘ, ਨੰਬਰਦਾਰ ਗੁਰਪ੍ਰੀਤ ਸਿੰਘ, ਮੈਂਬਰ ਪੰਚਾਇਤ ਜਸ਼ਨ ਕੁਮਾਰ, ਸ਼ਿੰਦਰ ਸਿੰਘ ਮਾਂਗਟ, ਗੁਰਿਪੰਦਰ ਸਿੰਘ ਮਾਂਗਟ, ਰਾਕੇਸ਼ ਕੁਮਾਰ ਖਿੱਚੀ ਮੈਂਬਰ ਪੰਚਾਇਤ, ਸੁਖਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਬੰਧਤ ਪਿੰਡਾਂ ਦੇ ਵਾਸੀ ਹਾਜ਼ਰ ਸਨ।