ਸ੍ਰੀ ਮੁਕਤਸਰ ਸਾਹਿਬ , 24 ਅਕਤੂਬਰ : ਡੱਬਵਾਲੀ ਅਬੋਹਰ ਸੜਕ ਉੱਤੇ ਪਿੰਡ ਭੀਟੀਵਾਲਾ ਦੇ ਨੇੜੇ ਸਵੇਰੇ 10:15 ਵਜੇ ਦੇ ਕਰੀਬ ਇੱਕ ਸਕਾਰਪੀਓ ਐਨ ਕਾਰ ਨਾਲ ਹੋਈ ਟੱਕਰ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਗੰਭੀਰ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਲਗਭਗ 10.15 ਵਜੇ, ਸਪਲੈਂਡਰ ਪਲੱਸ ਮੋਟਰਸਾਈਕਲ ਪੀ ਬੀ 30 ਕੇ 4941 'ਤੇ ਸਵਾਰ ਹੋਕੇ ਬਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਭੀਟੀਵਾਲਾ ਕਿਤੇ ਜਾ ਰਿਹਾ ਸੀ। ਇਸ ਦੌਰਾਨ ਡੱਬਵਾਲੀ ਅਬੋਹਰ ਸੜਕ 'ਤੇ ਪਿੰਡ ਭੀਟੀਵਾਲਾ ਦੇ ਨੇੜੇ ਹੀ ਸਕਾਰਪੀਓ ਐੱਨ ਕਾਰ ਨੰਬਰ ਅਰਜੇ 13 ਯੂਬੀ 5152 ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ। ਦੋਵੇਂ ਵਾਹਨ ਦੇ ਟੱਕਰ ਵਿੱਚ ਬਲਜੀਤ ਸਿੰਘ ਗੰਭੀਰ ਜਖਮੀ ਹੋ ਗਿਆ। ਬਲਜੀਤ ਸਿੰਘ ਨੂੰ ਇੱਕ ਨਿੱਜੀ ਵਾਹਨ ਨਾਲ ਸਿਵਲ ਹਸਪਤਾਲ ਲੰਬੀ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮਿਰਤਕ ਐਲਾਨ ਦਿੱਤਾ। ਹਾਦਸਾ ਦੀ ਸੂਚਨਾ ਮਿਲਣ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਨੁਕਸਾਨੇ ਗਏ ਵਾਹਨਾਂ ਨੂੰ ਹਟਾ ਕੇ ਕਿੱਲਿਆਂਵਾਲੀ ਥਾਣੇ ਦੀ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤੇ ਟਰੈਫਿਕ ਬਹਾਲ ਕੀਤਾ। ਫਿਲਹਾਲ ਕਿੱਲਿਆਂਵਾਲੀ ਪੁਲਿਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ।

