ਪੰਜਾਬੀ ਫਿਲਮ "ਚੋਰ ਦਿਲ" ਵਿੱਚ ਨਜ਼ਰ ਆਉਣਗੇ ਪ੍ਰਸਿੱਧ ਗਾਇਕ "ਲੇੰਹਿੰਬਰ ਹੁਸੈਨਪੁਰੀ"

bttnews
0

 

ਪੰਜਾਬੀ ਫਿਲਮ "ਚੋਰ ਦਿਲ" ਵਿੱਚ ਨਜ਼ਰ ਆਉਣਗੇ ਪ੍ਰਸਿੱਧ ਗਾਇਕ "ਲੇੰਹਿੰਬਰ ਹੁਸੈਨਪੁਰੀ"

 ਇਟਲੀ ( ਸਿੱਕੀ ਝੱਜੀ ਪਿੰਡ ਵਾਲਾ )

ਪੰਜਾਬੀ ਸੰਗੀਤ ਦੀ ਮਹਿਕਦੀ ਫੁਲਵਾੜੀ ਦਾ ਗੁਲਾਬ "ਲੇੰਹਿੰਬਰ ਹੁਸੈਨਪੁਰੀ" ਜੋ ਆਪਣੇ ਗੀਤਾਂ ਰਾਂਹੀ ਤਾਂ ਲਹਿੰਦੇ ਪੰਜਾਬ ਅਤੇ ਸਮੁੰਦਰੋਂ ਪਾਰ ਵੱਸਦਿਆਂ ਲਈ ਮਹਿਕਾਂ ਵੰਡਦਾ ਹੀ ਏ ਹੁਣ ਫਿਲਮ ਰਾਂਹੀ ਵੀ ਦਰਸ਼ਕਾਂ ਨੂੰ ਜਲਦ ਨਜਰ ਆਵੇਗਾ ।  ਆਪਣੇ ਚਾਹੁੰਣ ਵਾਲਿਆਂ ਲਈ ਫੋਨ ਰਾਂਹੀ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ  ਵੱਡੇ ਪਰਦੇ ਤੇ ਵੀ ਲੇੰਹਿੰਬਰ ਜਲਦ ਹੀ ਲਹਿੰਦੇ ਅਤੇ ਚੜਦੇ ਪੰਜਾਬ ਦੇ ਪ੍ਰਸਿੱਧ ਐਕਟਰਾਂ ਨਾਲ ਨਜ਼ਰ ਆਉਣਗੇ। ਰਾਣਾ ਜੰਗ ਬਹਾਦਰ, ਚਰਨਜੀਤ ਸੰਧੂ, ਜੰਗਵੀਰ, ਦਮਨ, ਪੁਨੀਤ, ਗੁਰਪ੍ਰੀਤ ਅਤੇ ਲਹਿੰਦੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਵਿੱਕੀ ਕੋਡੂ, ਅਮਜਦ ਰਾਣਾ, ਦੇ ਨਾਲ ਲੇੰਹਿੰਬਰ ਹੁਸੈਨਪੁਰੀ ਹੋਣਾਂ ਦੀ ਇਸ "ਚੋਰ ਦਿਲ" ਫਿਲਮ ਦੀ ਸ਼ੂਟਿੰਗ ਇਹਨੀਂ ਦਿਨੀਂ ਇੰਗਲੈਂਡ ਵਿਖੇ ਚੱਲ ਰਹੀ ਹੈ।  ਕਦੇ ਸਾਡੀ ਗਲੀ, ਮਣਕੇ, ਚਲਾਕੀਆਂ, ਫੋਨ ਮੇਰਾ, ਫੁੱਲਾਂ ਵਾਲਾ ਸੂਟ , ਅਤੇ ਹੋਰ ਅਨੇਕਾਂ ਗੀਤਾਂ ਦੇ ਨਾਲ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰਨ ਵਾਲੇ ਲੇੰਹਿੰਬਰ ਹੁਸੈਨਪੁਰੀ ਆਪਣੇ ਗੀਤਾਂ ਵਾਂਗ ਐਕਟਿੰਗ ਵਿੱਚ ਵੀ ਜਰੂਰ ਸਫਲਤਾ ਪਾਉਣਗੇ ਅਤੇ ਦਰਸ਼ਕ ਇਸ ਫਿਲਮ ਨੂੰ ਉਮੀਦ ਹੈ ਕਿ ਪਸੰਦ ਕਰਨਗੇ।

Post a Comment

0Comments

Post a Comment (0)