ਪੰਜਾਬ ਸਰਕਾਰ ਨਵੇਂ ਸਲੈਕਟ ਹੋਏ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ

bttnews
0

ਪੰਜਾਬ ਸਰਕਾਰ ਨਵੇਂ ਸਲੈਕਟ ਹੋਏ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ

 ਚੰਡੀਗੜ੍ਹ , 15 ਨਵੰਬਰ (ਸੁਖਪਾਲ ਢਿੱਲੋਂ)-
 

ਕੁੱਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਪਟਵਾਰੀਆਂ ਦੀ ਭਰਤੀ ਲਈ ਟੈਸਟ ਲਿਆ ਸੀ ਤੇ ਪੰਜਾਬ ਦੇ ਲਗਭਗ ਢਾਈ ਲੱਖ ਬੇਰੁਜ਼ਗਾਰ ਮੁੰਡੇ ਕੁੜੀਆਂ ਨੇ ਇਹ ਟੈਸਟ ਦਿੱਤਾ ਸੀ । ਪੰਜਾਬ ਸਰਕਾਰ ਨੇ ਪਹਿਲੇ ਟੈਸਟ ਵਿਚੋਂ ਪਾਸ ਹੋਣ ਵਾਲੇ 13 ਹਜ਼ਾਰ ਮੁੰਡੇ ਕੁੜੀਆਂ ਨੂੰ ਇੱਕ ਵਾਰ ਚੁਣ ਲਿਆ ਸੀ ਤੇ ਫੇਰ ਇਹਨਾਂ ਦਾ ਦੂਜਾ ਪੇਪਰ ਲਿਆ ਗਿਆ , ਜਿੰਨਾ ਵਿੱਚੋਂ ਮੈਰਿਟ ਸੂਚੀ ਦੇ ਅਧਾਰ ਤੇ 1100 ਦੇ ਕਰੀਬ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਸਨ । ਸੂਚੀ ਜਾਰੀ ਹੋ ਚੁੱਕੀ ਹੈ । ਪਰ ਜਿਹੜੇ ਮੁੰਡੇ ਕੁੜੀਆਂ ਮੈਰਿਟ ਵਿੱਚ ਆਏ ਹਨ , ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ । ਜਿਸ ਕਰਕੇ ਪਟਵਾਰੀ ਲੱਖਣ ਵਾਲੇ ਮੁੰਡੇ ਕੁੜੀਆਂ ਨਿਰਾਸ਼ਾਂ ਦੇ ਆਲਮ ਵਿੱਚ ਹਨ ਤੇ ਫ਼ਿਕਰਮੰਦ ਹਨ । ਕਿਉਂਕਿ ਉਹਨਾਂ ਦੇ ਭਵਿੱਖ ਦਾ ਸਵਾਲ ਹੈ । ਪਤਾ ਲੱਗਾ ਹੈ ਕਿ ਮੈਰਿਟ ਸੂਚੀ ਵਿੱਚ ਆਉਣ ਵਾਲੇ ਮੁੰਡੇ ਕੁੜੀਆਂ ਜਿਥੇ ਵਿਭਾਗ ਦੀ ਮੰਤਰੀ ਅਰੁਨਾ ਚੌਧਰੀ ਨਾਲ ਸੰਪਰਕ ਕਰਨ ਤੇ ਲੱਗੇ ਹੋਏ ਹਨ , ਉਥੇ ਹੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਵੀ ਸੰਪਰਕ ਕਰ ਰਹੇ ਹਨ ਤਾਂ ਕਿ ਉਹਨਾਂ ਨੂੰ ਬਣਦਾ ਹੱਕ ਮਿਲ ਸਕੇ ।

Post a Comment

0Comments

Post a Comment (0)