Breaking

ਮਾਮਲਾ ਸਿੱਖ ਵਿਦਿਆਰਥੀ ਦੀ ਮੌਤ ਦਾ, ਸਹਿਪਾਠੀ, ਹੋਸਟਲ ਮਾਲਕ ਸਮੇਤ 6 'ਤੇ ਮਾਮਲਾ ਦਰਜ

ਕੋਟਾ (BTTNEWS)- ਬੀਤੇ ਦਿਨੀਂ ਰਾਜਸਥਾਨ ਦੇ ਕੋਟਾ ਸ਼ਹਿਰ ਦੇ ਹੋਸਟਲ ਵਿਚੋਂ ਇੱਕ NEET ਪ੍ਰੀਖਿਆਰਥੀ ਦੀ ਲਾਸ਼ ਮਿਲੀ। ਉੱਤਰ ਪ੍ਰਦੇਸ਼ ਰਾਮਪੁਰ ਦੇ 17 ਸਾਲਾ ਮਨਜੋਤ ਛਾਬੜਾ ਦੀ ਲਾਸ਼ ਉਸਦੇ ਹੋਸਟਲ ਦੇ ਕਮਰੇ ਵਿਚੋਂ ਮਿਲੀ। ਮ੍ਰਿਤਕ ਮਨਜੋਤ ਦਾ ਚਿਹਰਾ ਪਲਾਸਟਿਕ ਦੇ ਬੈਗ ਵਿੱਚ ਲਪੇਟਿਆ ਹੋਇਆ ਸੀ ਅਤੇ ਹੱਥ ਬੰਨ੍ਹੇ ਹੋਏ ਸਨ

ਰਿਪੋਰਟ ਅਨੁਸਾਰ ਮੁਲਜ਼ਮਾਂ ਦੀ ਸੂਚੀ ਵਿੱਚ ਛੇ ਵਿਅਕਤੀ ਸ਼ਾਮਲ ਪਾਏ ਗਏ ਹਨ, ਜਿਨ੍ਹਾਂ ਵਿੱਚ ਮ੍ਰਿਤਕ ਦਾ ਇੱਕ ਸਹਿਪਾਠੀ ਅਤੇ ਹੋਸਟਲ ਦਾ ਮਾਲਕ ਵੀ ਸ਼ਾਮਲ ਹੈ। ਸ਼ੱਕੀ ਸਹਿਪਾਠੀ ਜੋ ਉੱਤਰ ਪ੍ਰਦੇਸ਼ ਦੇ ਉਸੇ ਖੇਤਰ ਦਾ ਰਹਿਣ ਵਾਲਾ ਹੈ, ਇੱਕ ਨਾਬਾਲਗ ਹੈ ਅਤੇ ਮਨਜੋਤ ਦੇ ਹੋਸਟਲ ਦੇ ਕਮਰੇ ਦੇ ਨਾਲ ਰਹਿੰਦਾ ਸੀ।

ਇਸ ਮਾਮਲੇ 'ਚ ਮਨਜਿੰਦਰ ਸਿੰਘ ਸਿਰਸਾ, ਪਰਮਜੀਤ ਸਿੰਘ ਸਰਨਾ ਨੇ ਸੋਕਲ ਮੀਡੀਆ ਤੇ ਇਨਸਾਫ਼ ਦੀ ਮੰਗ ਕੀਤੀ ਹੈ।

ਮਾਮਲਾ ਸਿੱਖ ਵਿਦਿਆਰਥੀ ਦੀ ਮੌਤ ਦਾ, ਸਹਿਪਾਠੀ, ਹੋਸਟਲ ਮਾਲਕ ਸਮੇਤ 6 'ਤੇ ਮਾਮਲਾ ਦਰਜ


Post a Comment

Previous Post Next Post